ਨੀਰਵ ਮੋਦੀ, ਵਿਜੇ ਮਾਲਿਆ ਸਮੇਤ 15 ਲੋਕ ਭਗੌੜੇ ਐਲਾਨ

0
12
Ministry Of Finance

ਨਵੀਂ ਦਿੱਲੀ, 2 ਦਸੰਬਰ 2025 : ਭਾਰਤ ਦੇਸ਼ ਦੇ ਵਿੱਤ ਮੰਤਰਾਲਾ (Ministry of Finance) ਨੇ 15 ਭਗੌੜੇ ਆਰਥਿਕ ਅਪਰਾਧੀਆਂ ਨੂੰ ਲੈ ਕੇ ਸੰਸਦ ਵਿਚ ਸੋਮਵਾਰ ਨੂੰ ਅਹਿਮ ਜਾਣਕਾਰੀ ਦਿੱਤੀ । ਕੇਂਦਰੀ ਵਿੱਤ ਰਾਜ ਮੰਤਰੀ ਪੰਕਜ ਚੌਧਰੀ (Union Minister of State for Finance Pankaj Chaudhary) ਨੇ ਲੋਕ ਸਭਾ ਵਿਚ ਦੱਸਿਆ ਕਿ ਨੀਰਵ ਮੋਦੀ, ਵਿਜੇ ਮਾਲਿਆ, ਨਿਤਿਨ ਸੰਦੇਸਰਾ, ਚੇਤਨ ਸੰਦੇਸਰਾ (Nirav Modi, Vijay Mallya, Nitin Sandesara, Chetan Sandesara) ਸਮੇਤ 15 ਲੋਕਾਂ ਨੂੰ ਭਗੌੜਾ (Fugitive) ਐਲਾਨਿਆ ਗਿਆ ਹੈ ।

58000 ਕਰੋੜ ਤੋਂ ਵੱਧ ਦੀ ਹੈ ਦੇਣਦਾਰੀ

ਭਗੌੜਾ ਆਰਥਿਕ ਅਪਰਾਧੀ ਐਕਟ-2018 (Fugitive Economic Offenders Act-2018) ਦੇ ਤਹਿਤ ਵਿਸ਼ੇਸ਼ ਅਦਾਲਤ ਨੇ ਇਹ ਫੈਸਲਾ ਲਿਆ ਹੈ । ਇਨ੍ਹਾਂ 15 ਭਗੌੜਿਆਂ ਨੇ ਬੈਂਕਾਂ ਨੂੰ 31 ਅਕਤੂਬਰ, 2025 ਤੱਕ ਕੁੱਲ 58 ਹਜ਼ਾਰ ਕਰੋੜ (58 thousand crores) ਰੁਪਏ ਤੋਂ ਵੱਧ ਦਾ ਨੁਕਸਾਨ ਪਹੁੰਚਾਇਆ ਹੈ । ਰਿਪੋਰਟ ਦੇ ਅਨੁਸਾਰ, ਇਨ੍ਹਾਂ ਭਗੌੜਿਆਂ ਦੇ ਖਾਤੇ ਐੱਨ. ਪੀ. ਏ. ਐਲਾਨ ਹੋਣ ਦੀ ਤਰੀਕ ਤੋਂ 31 ਅਕਤੂਬਰ, 2025 ਤੱਕ ਇਨ੍ਹਾਂ 15 ਭਗੌੜਿਆਂ ਨੂੰ ਮਿਲਾ ਕੇ ਕੁੱਲ ਵਿੱਤੀ ਨੁਕਸਾਨ 58,082 ਕਰੋੜ ਰੁਪਏ ਤੋਂ ਵੱਧ ਹੋ ਜਾਂਦਾ ਹੈ ।

31 ਅਕਤੂਬਰ 2025 ਤੱਕ ਕੀਤੀ ਜਾ ਚੁੱਕੀ ਹੈ 15 ਵਿਅਕਤੀਆਂ ਤੋਂ 19, 187 ਕਰੋੜ ਦੀ ਰਕਮ ਵਸੂਲ

ਮੰਤਰੀ ਪੰਕਜ ਚੌਧਰੀ ਨੇ ਦੱਸਿਆ ਕਿ ਸਰਕਾਰ ਨੇ ਇਨ੍ਹਾਂ ਭਗੌੜੇ ਆਰਥਿਕ ਅਪਰਾਧੀਆਂ (Fugitive economic offenders) ਦੀਆਂ ਜਾਇਦਾਦਾਂ ਨੂੰ ਜ਼ਬਤ ਕਰਨ ਅਤੇ ਵੇਚਣ ਦੀ ਕਾਰਵਾਈ ਤੇਜ਼ ਕਰ ਦਿੱਤੀ ਹੈ । 31 ਅਕਤੂਬਰ-2025 ਤੱਕ ਇਨ੍ਹਾਂ 15 ਵਿਅਕਤੀਆਂ ਤੋਂ ਕੁੱਲ 19,187 ਕਰੋੜ ਰੁਪਏ ਦੀ ਰਕਮ ਵਸੂਲ ਕੀਤੀ ਜਾ ਚੁੱਕੀ ਹੈ ।

Read More : ਸੁਪਰੀਮ ਕੋਰਟ ਨੇ ਵਿਜੇ ਮਾਲਿਆ ਨੂੰ ਸੁਣਾਈ ਸਜ਼ਾ, ਜਾਣੋ ਕੀ ਹੈ ਮਾਮਲਾ

LEAVE A REPLY

Please enter your comment!
Please enter your name here