ਲੋਹੀਆਂ, 28 ਨਵੰਬਰ 2025 : ਪਿੰਡ ਕੰਗ ਕਲਾਂ (Village Kang Kalan) ਵਿਚ ਖੇਤਾਂ `ਤੇ ਲੱਗੀ ਮੋਟਰ `ਤੇ ਰਹਿੰਦੀਆਂ ਮਾਂ ਤੇ ਧੀ (Mother and daughter) ਨਾਲ 4 ਮੁਲਜ਼ਮਾਂ ਵੱਲੋਂ ਜਬਰ-ਜ਼ਨਾਹ (Rape) ਦਾ ਮਾਮਲਾ ਸਾਹਮਣੇ ਆਇਆ ਹੈ । ਭਾਰੀ ਪੁਲਸ ਪੁਲਸ ਡੀ. ਐੱਸ. ਪੀ. ਓਂਕਾਰ ਬਰਾੜ ਦੀ ਅਗਵਾਈ `ਚ ਉਸ ਦਿਨ ਤੋਂ ਹੀ ਡੇਰਾ ਲਗਾ ਕੇ ਬੈਠਾ ਹੈ ਤਾਂ ਕਿ ਦੋਸ਼ੀਆਂ ਨੂੰ ਕਾਬੂ ਕੀਤਾ ਜਾ ਸਕੇ । ਭਾਵੇਂਕਿ ਅੱਜ ਡੀ. ਐੱਸ. ਪੀ. ਬਰਾੜ ਤੇ ਥਾਣਾ ਮੁਖੀ ਲੋਹੀਆਂ ਨੇ ਦੱਸਿਆ ਕਿ ਇਸ ਸਬੰਧੀ ਐੱਫ. ਆਈ. ਆਰ. (F. I. R.) ਵੀ ਦਰਜ ਕਰ ਲਈ ਗਈ ਹੈ ।
ਮੁਲਜ਼ਮ ਗੈਂਗਰੇਪ ਤੋਂ ਬਾਅਦ ਆਰਾਮ ਨਾਲ ਹੋਏ ਫਰਾਰ
ਜਾਣਕਾਰੀ ਅਨੁਸਾਰ ਬੀਤੇ ਐਤਵਾਰ ਦੀ ਅੱਧੀ ਰਾਤ ਨੂੰ 4 ਵਿਅਕਤੀ (4 people) ਇਕ 4 ਪਹੀਆ ਵਾਹਨ `ਤੇ ਮੈਟਰ `ਤੇ ਪੁੱਜੇ ਤੇ ਉਨ੍ਹਾਂ ਨੇ ਮਾਂ-ਧੀ ਨੂੰ ਇਕ ਕਮਰੇ `ਚ ਬੰਦ ਕਰ ਦਿੱਤਾ ਜਦਕਿ ਧੀ ਦੇ ਪਤੀ ਤੇ ਮਾਂ ਦੇ 2 ਪੁੱਤਰਾਂ ਨੂੰ ਦੂਸਰੇ ਕਮਰੇ `ਚ ਬੰਦ ਕਰ ਦਿੱਤਾ ਗਿਆ, ਜਿਸ ਤੋਂ ਬਾਅਦ ਉਕਤ ਚਾਰਾਂ ਨੇ ਮਾਂ-ਧੀ ਨਾਲ ਜਬਰ-ਜਨਾਹ ਕੀਤਾ ਤੇ ਉਥੋਂ ਨਿਕਲਣ `ਚ ਕਾਮਯਾਬ ਰਹੇ । ਮੁਲਜ਼ਮਾਂ ਨੇ ਸਵੇਰੇ ਜ਼ਮੀਨ ਦੇ ਮਾਲਕ ਅਤੇ ਪਿੰਡ ਦੇ ਸਾਬਕਾ ਸਰਪੰਚ ਗੱਟੀ ਰਾਏਪੁਰ ਨੂੰ ਜਾਣਕਾਰੀ ਦਿੱਤੀ, ਜਿਨ੍ਹਾਂ ਨੇ ਲੋਹੀਆਂ ਪੁਲਸ ਨੂੰ ਜਾਣਕਾਰੀ ਦਿੱਤੀ ।
ਭਾਰੀ ਪੁਲਸ ਫੋਰਸ ਨਾਲ ਮੌਕੇ `ਤੇ ਪੁੱਜ ਕੇ ਮੌਕਾ-ਏ-ਵਾਰਦਾਤ ’ਤੇ ਕਰਫਿਊ ਵਰਗੀ ਹਾਲਤ ਬਣਾ ਦਿੱਤੀ
ਜਿਸ ਦੇ ਬਾਅਦ ਭਾਰੀ ਪੁਲਸ ਫੋਰਸ ਨਾਲ ਮੌਕੇ `ਤੇ ਪੁੱਜ ਕੇ ਮੌਕਾ-ਏ-ਵਾਰਦਾਤ ’ਤੇ ਕਰਫਿਊ ਵਰਗੀ ਹਾਲਤ ਬਣਾ ਦਿੱਤੀ ਤੇ ਪੁਲਸ ਵੱਲੋਂ ਕਿਸੇ ਨੂੰ ਵੀ ਪੀੜ੍ਹਤ ਪਰਿਵਾਰ ਨਾਲ ਮਿਲਣ ਤੱਕ ਨਹੀਂ ਦਿੱਤਾ ਗਿਆ । ਜਿਸ ਤੋਂ ਲੱਗਦਾ ਸੀ ਕਿ ਪੁਲਸ ਵੱਲੋਂ ਇਸ ਘਟਨਾ ਨੂੰ ਛੁਪਾਉਣ ਦੇ ਯਤਨ ਕੀਤੇ ਗਏ ਜਦਕਿ ਡੀ. ਐੱਸ. ਪੀ. ਓਂਕਾਰ ਸਿੰਘ ਬਰਾੜ ਦਾ ਕਹਿਣਾ ਹੈ ਕਿ ਉਨ੍ਹਾਂ ਵੱਲੋਂ ਤੇ ਪੂਰੀ ਫੋਰਸ ਵੱਲੋਂ ਕੋਸ਼ਿਸ਼ ਕੀਤੀ ਦਾ ਰਹੀ ਸੀ ਕਿ ਇਹ ਜਾਣਕਾਰੀ ਨਾ ਦਿੱਤੀ ਜਾਵੇ ਕਿਉਂਕਿ ਮੁਲਜ਼ਮ ਭੱਜ ਸਕਦੇ ਹਨ ।
ਐਸ. ਐਸ. ਪੀ. ਜਲੰਧਰ ਦਿਹਾਤੀ ਨੇ ਕੀਤਾ ਘਟਨਾ ਵਾਲੀ ਥਾਂ ਦਾ ਦੌਰਾ
ਉਨ੍ਹਾਂ ਦਾਅਵਾ ਕੀਤਾ ਕਿ ਸਿਰਫ ਜਲੰਧਰ ਪੁਲਸ (Jalandhar Police) ਹੀ ਨਹੀਂ ਪੂਰੀ ਪੰਜਾਬ ਦੀ ਪੁਲਸ ਇਨ੍ਹਾਂ ਮੁਲਜ਼ਮਾਂ ਨੂੰ ਲੱਭਣ `ਚ ਲੱਗੀ ਹੋਈ ਹੈ। ਸਾਰੇ ਮੁਲਜ਼ਮ ਪੁਲਸ ਦੀ ਪਹੁੰਚ ਤੋਂ ਬਹੁਤ ਦੂਰ ਲੱਗ ਰਹੇ ਹਨ । ਦੱਸਿਆ ਜਾ ਰਿਹਾ ਹੈ ਕਿ ਐੱਸ. ਐੱਸ. ਪੀ. ਜਲੰਧਰ ਦਿਹਾਤੀ ਹਰਵਿੰਦਰ ਸਿੰਘ ਵਿਰਕ ਵੀ ਘਟਨਾ ਵਾਲੇ ਸਥਾਨ ਦਾ ਦੌਰਾ ਕਰ ਚੁੱਕੇ ਹਨ ਲੇਕਿਨ ਕੁਝ ਵੀ ਪਤਾ ਨਹੀਂ. ਲਗ ਸਕਿਆ ਜਦਕਿ ਇਸ ਗੈਂਗਰੇਪ ਦੀ ਘਟਨਾ ਬਾਰੇ ਪੁਲਸ ਵੱਲੋਂ ਆਮ ਲੋਕਾਂ ਨੂੰ ਜਾਣਕਾਰੀ ਨਾ ਦੇਣਾ ਸਮਝ ਤੋਂ ਪਰ੍ਹੇ ਹੈ ।
Read More : ਨਾਬਾਲਗ ਕੁੜੀ ਨਾਲ ਜਬਰ-ਜਨਾਹ ਤੇ ਹੱਤਿਆ ਲਈ ਮਿਲੀ ਮੌਤ ਦੀ ਸਜ਼ਾ









