ਲੁਧਿਆਣਾ : ਪੰਜਾਬ ਸਰਕਾਰ ਦੇ ਉਦਯੋਗ ਅਤੇ ਵਣਜ ਵਿਭਾਗ ਵੱਲੋਂ 1995 ਵਿੱਚ ਟੈਕਸਟਾਈਲ ਅਤੇ ਗਾਰਮੈਂਟ ਉਦਯੋਗ ਦੇ ਖੇਤਰ ਵਿੱਚ ਸਿਖ਼ਲਾਈ ਪ੍ਰਾਪਤ ਪੇਸ਼ੇਵਰਾਂ ਦੀ ਲੋੜ ਨੂੰ ਸਮਝਣ ਅਤੇ ਦਰਸਾਉਣ ਲਈ ਨਾਰਦਰਨ ਇੰਡੀਆ ਇੰਸਟੀਚਿਊਟ ਆਫ਼ ਫੈਸ਼ਨ ਟੈਕਨਾਲੋਜੀ (ਨਿਫਟ) ਦੀ ਸਥਾਪਨਾ ਕੀਤੀ ਗਈ। ਨਿਫਟ ਵੱਲੋਂ 2013 ਵਿੱਚ ਪੰਜਾਬ ਟੈਕਨੀਕਲ ਯੂਨੀਵਰਸਿਟੀ ਕਪੂਰਥਲਾ ਨਾਲ ਮਿਲ ਕੇ ਵਿਦਿਆਰਥੀਆਂ ਨੂੰ ਡਿਗਰੀਆਂ ਪ੍ਰਦਾਨ ਕਰਨ, ਦਾਖਲਾ ਪ੍ਰਣਾਲੀ ਅਤੇ ਦਾਖਲੇ ਦੀ ਪ੍ਰਕਿਰਿਆ ਵਿੱਚ ਸਹਾਇਤਾ, ਫੈਕਲਟੀ ਭਰਤੀ ਅਤੇ ਸਿਖ਼ਲਾਈ ਦੇ ਨਾਲ-ਨਾਲ ਪ੍ਰਾਠਕ੍ਰਮ ਦਾ ਸਮਾਂ ਤਹਿ ਅਤੇ ਇਸ ਨੂੰ ਅਪਗ੍ਰੇਡ ਕਰਨ ਲਈ ਮਾਨਤਾ ਪ੍ਰਾਪਤ ਕੀਤੀ।
ਨਿਫਟ ਵੱਲੋਂ ਅਗਸਤ 2008 ਵਿੱਚ ਫੈਸ਼ਨ ਕਾਰੋਬਾਰ ‘ਚ ਸਿਖ਼ਲਾਈ ਪ੍ਰਾਪਤ ਪੇਸ਼ੇਵਰਾਂ ਦੇ ਨਾਲ ਉਦਯੋਗ ਪ੍ਰਦਾਨ ਕਰਨ ਲਈ ਲੁਧਿਆਣਾ ਵਿਖੇ ਇੱਕ ਨਵਾਂ ਕੇਂਦਰ ਖੋਲ ਕੇ ਇੱਕ ਹੋਰ ਮੀਲ ਪੱਥਰ ਪ੍ਰਾਪਤ ਕੀਤਾ। ਉਸ ਸਮੇਂ ਤੋਂ ਨਿਫਟ ਲੁਧਿਆਣਾ ਇੱਕ ਪ੍ਰਮੁੱਖ ਸੰਸਥਾ ਵਜੋਂ ਉਭੱਰਿਆ ਹੈ ਅਤੇ ਅੰਤਰਰਾਸ਼ਟਰੀ ਮਾਪਦੰਡਾਂ ਦੇ ਮੁਤਾਬਿਕ ਸਿਖ਼ਲਾਈ ਪ੍ਰਦਾਨ ਕਰਨ ਦਾ ਯਤਨ ਕਰਦਾ ਹੈ। ਨਿਫਟ ਵੱਲੋ ਹਰ ਸਾਲ ਨਵੇਂ ਕੋਰਸ ਸ਼ਾਮਲ ਕੀਤੇ ਜਾਂਦੇ ਹਨ ਅਤੇ ਗਾਰਮੈਂਟ ਇੰਡਸਟਰੀ ਨਾਲ ਨਿਰੰਤਰ ਮਜ਼ਬੂਤ ਸਬੰਧ ਕਾਇਮ ਕੀਤੇ ਹਨ।
ਸਾਡੇ ਨਾਲ facebook ‘ਤੇ ਜੁੜਨ ਲਈ ਇੱਥੇ ਕਲਿੱਕ ਕਰੋ
ਨਿਫਟ ਵੱਲੋਂ ਆਪਣੇ ਤਿੰਨ ਕੇਦਰਾਂ ਮੁਹਾਲੀ, ਲੁਧਿਆਣਾ ਅਤੇ ਜਲੰਧਰ ਲਈ ਬਾਰ੍ਹਵੀਂ ਤੋਂ ਬਾਅਦ 3 ਸਾਲਾ ਫੈਸ਼ਨ ਡਿਜ਼ਾਇਨ ਨਿਟਸ, ਫੈਸ਼ਨ ਡਿਜ਼ਾਇਨ ਅਤੇ ਟੈਕਸਟਾਈਲ ਡਿਜ਼ਾਇਨ ਗ੍ਰੈਜੂਏਟ ਡਿਗਰੀ ਪ੍ਰੋਗਰਾਮ ਸੁਰੂ ਕੀਤੇ ਗਏ ਹਨ। ਇਸ ਤੋਂ ਇਲਾਵਾ ਗ੍ਰੈਜੂ।ਏਸ਼ਨ ਉਪਰੰਤ 2 ਸਾਲਾ ਗਾਰਮੈਂਟ ਮੈਨੂਫੈਕਚਰਿੰਗ ਟੈਕਨਾਲਿਜੀ ਅਤੇ ਫੈਸ਼ਨ ਮਾਰਕੀਟਿੰਗ ਅਤੇ ਮੈਨੇਜਮੈਂਟ ਮਾਸਟਰ ਡਿਗਰੀ ਪ੍ਰੋਗਰਾਮ ਸੁਰੂ ਕੀਤੇ ਗਏ ਹਨ।
ਇਨ੍ਹਾਂ ਕੋਰਸਾਂ ਲਈ ਇਛੁਕ ਉਮੀਦਵਾਰ ਸਰਕਾਰੀ ਵੈਬਸਾਈਟ www.niiftindia.com ‘ਤੇ ਪ੍ਰਾਸਪੈਕਟ ਡਾਊਨਲੋਡ ਕਰਕੇ ਆਨਲਾਈਨ ਅਪਲਾਈ ਕਰ ਸਕਦੇ ਹਨ। ਆਨਲਾਈਨ ਅਰਜ਼ੀਆਂ ਜਮ੍ਹਾਂ ਕਰਵਾਉਣ ਦੀ ਆਖਰੀ ਤਾਰੀਖ 28 ਮਈ, 2021 ਹੈ। ਇਨ੍ਹਾਂ ਕੋਰਸਾਂ ਲਈ ਦਾਖਲਾ ਜੁਲਾਈ ਦੇ ਅਖੀਰਲੇ ਹਫ਼ਤੇ ‘ਚ ਹੋਣ ਵਾਲੀ ਆਨਲਾਈਨ ਪ੍ਰੀਖਿਆ ਦੁਆਰਾ ਕੀਤਾ ਜਾਵੇਗਾ। ਇਨ੍ਹਾਂ ਕੋਰਸਾਂ ਦੇ ਸਫਲਤਾ ਪੂਰਵਕ ਸੰਪੰਨ ਹੋਣ ‘ਤੇ ਸਫਲ ਹੋਏ ਵਿਦਿਆਰਥੀ ਟੈਕਸਟਾਈਲ, ਫੈਸ਼ਨ ਅਤੇ ਲਿਬਾਸ ਸੈਕਟਰ ਵਿੱਚ ਡਿਜ਼ਾਇਨ ਸਲਾਹਕਾਰਾਂ, ਫੈਸ਼ਨ ਡਿਜ਼ਾਇਨਰਾਂ, ਵਪਾਰੀ, ਸੋਰਸਿੰਗ ਅਤੇ ਉਤਪਾਦ ਪ੍ਰਬੰਧਕਾਂ ਅਤੇ ਫੈਸ਼ਨ ਫੋਟੋਗ੍ਰਾਫਰਾਂ ਅਤੇ ਸਟਾਈਲਿਸਟਾਂ, ਨਾਮਾਂਕਣ ਦੀਆਂ ਨੌਕਰੀਆਂ ਪ੍ਰਾਪਤ ਕਰਨ ਤੋਂ ਇਲਾਵਾ ਆਪਣੇ ਖੁਦ ਦੇ ਕਾਰੋਬਾਰ ਦੀ ਸ਼ੁਰੂਆਤ ਵੀ ਕਰ ਸਕਦੇ ਹਨ।