ਪਟਿਆਲਾ, 23 ਸਤੰਬਰ 2025 : ਜ਼ਿਲ੍ਹਾ ਪ੍ਰਸ਼ਾਸ਼ਨ (District Administration) ਵੱਲੋਂ ਕਿਸਾਨਾ ਦੀ ਸਹਾਇਤਾ ਲਈ ਵਿਸ਼ੇਸ਼ ਉਪਰਾਲੇ ਕੀਤੇ ਜਾ ਰਹੇ ਹਨ । ਇਸੇ ਤਹਿਤ ਪਟਿਆਲਾ ਦੇ ਡਿਪਟੀ ਕਮਿਸ਼ਨਰ ਡਾ. ਪ੍ਰੀਤੀ ਯਾਦਵ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿੱਚ ਜਿਲ੍ਹਾ ਪੱਧਰ ‘ ਤੇ ਕਿਸਾਨ ਸਹਾਇਤਾ ਕੇਂਦਰ (Farmer Support Center) ਖੋਲਿਆ ਗਿਆ ਹੈ, ਜਿਸ ਵਿੱਚ ਅਧਿਕਾਰੀ ਅਤੇ ਕਰਮਚਾਰੀ ਮੌਜੂਦ ਰਹਿਣਗੇ ।
ਇਕ ਟੋਲ ਫਰੀ ਨੰਬਰ 0175-2350550 ਵੀ ਕੀਤਾ ਗਿਆ ਹੈ ਜਾਰੀ
ਇਸ ਸਬੰਧ ਇਕ ਟੋਲ ਫਰੀ ਨੰਬਰ 0175-2350550 ਵੀ ਜਾਰੀ ਕੀਤਾ ਗਿਆ ਹੈ, ਜਿਸ ਤੇ ਫੋਨ ਕਰਕੇ ਕੋਈ ਵੀ ਕਿਸਾਨ ਪਰਾਲੀ ਪ੍ਰਬੰਧਨ ਲਈ ਸਹਾਇਤਾ ਦੀ ਮੰਗ ਕਰ ਸਕਦਾ ਹੈ । ਇਸ ਤੋਂ ਇਲਾਵਾ ਜੇਕਰ ਕਿਸੇ ਨੂੰ ਪਰਾਲੀ ਨੂੰ ਅੱਗ ਲੱਗਣ ਸਬੰਧੀ ਕੋਈ ਜਾਣਕਾਰੀ ਮਿਲਦੀ ਹੈ ਤਾਂ ਉਹ ਇਸ ਨੰਬਰ ਤੇ ਜਾਣਕਾਰੀ ਦੇ ਸਕਦਾ ਹੈ ।
ਇਹ ਅਧਿਕਾਰੀ ਅਤੇ ਕਰਮਚਾਰੀ ਨੋਡਲ ਅਤੇ ਕਲਸਟਰ ਅਫ਼ਸਰਾਂ ਨਾਲ ਤਾਲਮੇਲ ਕਰਨਗੇ
ਮੁੱਖ ਖੇਤੀਬਾੜੀ ਅਫ਼ਸਰ ਡਾ. ਜਸਵਿੰਦਰ ਸਿੰਘ (Chief Agriculture Officer Dr. Jaswinder Singh) ਨੇ ਦੱਸਿਆ ਕਿ ਇਹ ਅਧਿਕਾਰੀ ਅਤੇ ਕਰਮਚਾਰੀ ਨੋਡਲ ਅਤੇ ਕਲਸਟਰ ਅਫ਼ਸਰਾਂ ਨਾਲ ਤਾਲਮੇਲ ਕਰਨਗੇ । ਜੇਕਰ ਕਿਸਾਨਾਂ ਦੀ ਕੋਈ ਮੰਗ ਆਉਂਦੀ ਹੈ ਤਾਂ ਉਹ ਨੋਟ ਕਰਨਗੇ ਅਤੇ ਜੇਕਰ ਕਿਸੇ ਵੀ ਕਿਸਾਨ ਵੱਲੋਂ ਅੱਗ ਲਗਾਉਣ ਦੀ ਗਤੀਵਿਧੀ ਸਾਹਮਣੇ ਆਉਦੀ ਹੈ ਤਾਂ ਉਸ ਸਬੰਧੀ ਉੱਚ ਅਧਿਕਾਰੀਆਂ ਨੂੰ ਜਾਣੂ ਕਰਵਾਉਣਗੇ । ਉਹਨਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਕਿਸੇ ਵੀ ਪਰਾਲੀ ਸਬੰਧੀ ਸਮੱਸਿਆ ਜਾ ਅੱਗ ਲੱਗਣ ਸਬੰਧੀ ਜਾਣਕਾਰੀ ਨੂੰ ਤੁਰੰਤ ਇਸ ਸਹਾਇਤਾ ਕੇਂਦਰ ਤੇ ਸਾਂਝਾ ਕਰਨ ਤਾਂ ਜੋ ਸਮੇਂ ਸਿਰ ਕਾਰਵਾਈ ਕੀਤੀ ਜਾ ਸਕੇ ਅਤੇ ਕਿਸਾਨਾਂ ਨੂੰ ਵਧੀਆ ਸੇਵਾਵਾਂ ਪ੍ਰਦਾਨ ਕੀਤੀਆਂ ਜਾ ਸਕਣ ।
ਜੇਕਰ ਕਿਸੇ ਕਿਸਾਨ ਭਰਾ ਨੂੰ ਖੇਤਾਂ ਵਿੱਚ ਕੰਮ ਕਰਨ ਲਈ ਖੇਤੀਬਾੜੀ ਸਬੰਧੀ ਮਸ਼ੀਨ ਅਤੇ ਕਿਸੇ ਪ੍ਰਕਾਰ ਦੀ ਜਾਣਕਾਰੀ ਪ੍ਰਾਪਤ ਕਰਨ ਦੀ ਲੋੜ ਪੈਂਦੀ ਹੈ ਤਾਂ ਉਹ ਤੁੰਰਤ ਸੰਪਰਕ ਕਰਨ
ਮੁੱਖ ਖੇਤੀਬਾੜੀ ਅਫ਼ਸਰ ਨੇ ਦੱਸਿਆ ਕਿ ਜੇਕਰ ਕਿਸੇ ਕਿਸਾਨ ਭਰਾ ਨੂੰ ਖੇਤਾਂ ਵਿੱਚ ਕੰਮ ਕਰਨ ਲਈ ਖੇਤੀਬਾੜੀ ਸਬੰਧੀ ਮਸ਼ੀਨ (Agricultural machinery) ਅਤੇ ਕਿਸੇ ਪ੍ਰਕਾਰ ਦੀ ਜਾਣਕਾਰੀ ਪ੍ਰਾਪਤ ਕਰਨ ਦੀ ਲੋੜ ਪੈਂਦੀ ਹੈ ਤਾਂ ਉਹ ਤੁੰਰਤ ਸੰਪਰਕ ਕਰਨ । ਉਹਨਾਂ ਦੱਸਿਆ ਕਿ ਉਹ ਵੈਬਸਾਈਟ ਰਾਹੀਂ ਵੀ ਆਪਣੇ ਪਿੰਡ ਵਿੱਚ ਲਗਾਏ ਗਏ ਨੋਡਲ ਅਤੇ ਕਲਸਟਰ ਅਧਿਕਾਰੀ ਤੋਂ ਜਾਣਕਾਰੀ ਪ੍ਰਾਪਤ ਕਰ ਸਕਦੇ ਹਨ । ਇਸ ਮੌਕੇ ਨਿਧੀ ਮਲਹੋਤਰਾ, ਰਵਿੰਦਰ ਪਾਲ ਸਿੰਘ ਚੱਠਾ, ਹਰਸਿਮਰਤ ਕੌਰ, ਸਹਾਇਕ ਰਜਿਸਟਰਾਰ ਅਤੇ ਡੀ. ਸੀ ਦਫਤਰ ਦੇ ਕਰਮਚਾਰੀ ਹਾਜਰ ਸਨ ।
Read More : ਪੰਜਾਬ ਦੇ 7 ਮੁੱਖ ਖੇਤੀਬਾੜੀ ਅਫ਼ਸਰਾਂ ਨੂੰ ਕਾਰਨ ਦੱਸੋ ਨੋਟਿਸ ਜਾਰੀ