ਵਿੱਤ ਮੰਤਰੀ ਨੇ ਕਿਸਾਨਾਂ ਦੀ ਵਿੱਤੀ ਸੁਰੱਖਿਆ ਪ੍ਰਤੀ ਵਚਨਬੱਧਤਾ ਦੁਹਰਾਈ

0
11
Harpal Cheema

ਚੰਡੀਗੜ੍ਹ, 11 ਸਤੰਬਰ 2025 : ਪੰਜਾਬ ਦੇ ਕਿਸਾਨ ਭਾਈਚਾਰੇ ਦੀ ਵਿੱਤੀ ਭਲਾਈ ਵੱਲ ਇੱਕ ਫੈਸਲਾਕੁੰਨ ਕਦਮ ਚੁੱਕਦਿਆਂ ਪੰਜਾਬ ਦੇ ਵਿੱਤ ਮੰਤਰੀ ਐਡਵੋਕੇਟ ਹਰਪਾਲ ਸਿੰਘ ਚੀਮਾ (Harpal Singh Cheema) ਨੇ ਅੱਜ ਇਥੇ ਐਲਾਨ ਕੀਤਾ ਕਿ ਸੂਬਾ ਸਰਕਾਰ, ਜਿਸਨੇ ਦੇਸ਼ ਭਰ ਵਿੱਚ ਸਭ ਤੋਂ ਵੱਧ 401 ਰੁਪਏ ਪ੍ਰਤੀ ਕੁਇੰਟਲ ਗੰਨੇ ਦੀ ਖਰੀਦ ਦਰ ਦੀ ਪੇਸ਼ਕਸ਼ ਕੀਤੀ, ਵੱਲੋਂ ਸਾਲ 2024-25 ਦੇ ਪਿੜਾਈ ਸੀਜ਼ਨ ਲਈ ਗੰਨੇ ਦੀ ਅਦਾਇਗੀ ਲਈ 679.37 ਕਰੋੜ ਰੁਪਏ ਜਾਰੀ ਕੀਤੇ ਜਾ ਚੁੱਕੇ ਹਨ ।

ਪੰਜਾਬ ਵਲੋਂ 2024-25 ਪਿੜਾਈ ਸੀਜ਼ਨ ਲਈ ਗੰਨੇ ਦੀ ਅਦਾਇਗੀ ਲਈ 679.37 ਕਰੋੜ ਰੁਪਏ ਜਾਰੀ : ਹਰਪਾਲ ਸਿੰਘ ਚੀਮਾ

ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਸੂਬੇ ਦੀਆਂ 9 ਸਹਿਕਾਰੀ ਮਿੱਲਾਂ ਨੂੰ ਗੰਨਾ ਮਿੱਲਾਂ, ਜਿਨ੍ਹਾਂ ਵੱਲੋਂ ਸੀਜ਼ਨ ਦੌਰਾਨ ਕੁੱਲ 194.66 ਲੱਖ ਕੁਇੰਟਲ ਗੰਨੇ ਦੀ ਪੀੜਾਈ (Sugarcane crushing) ਕੀਤੀ ਕੀਤੀ ਗਈ, ਨੂੰ ਗੰਨਾ ਸਪਲਾਈ ਕਰਨ ਵਾਲੇ ਰਾਜ ਭਰ ਦੇ 18,771 ਕਿਸਾਨਾਂ ਨੂੰ ਇਸ ਅਦਾਇਗੀ ਦਾ ਲਾਭ ਪਹੁੰਚਿਆ ਹੈ । ਉਨ੍ਹਾਂ ਕਿਹਾ ਕਿ 401 ਰੁਪਏ ਪ੍ਰਤੀ ਕੁਇੰਟਲ ਦੀ ਅਦਾਇਗੀ ਦਰ ਦੇ ਹਿਸਾਲ ਨਾਲ ਕਿਸਾਨਾਂ ਦਾ ਕੁੱਲ ਬਕਾਇਆ 779.86 ਕਰੋੜ ਰੁਪਏ (Total outstanding Rs 779.86 crore) ਸੀ ਅਤੇ ਬਾਕੀ ਰਹਿੰਦੇ 100.49 ਕਰੋੜ ਰੁਪਏ ਦੀ ਅਦਾਇਗੀ ਵੀ ਇਸ ਸਬੰਧੀ ਕੇਂਦਰੀ ਸਹਾਇਤਾ ਪ੍ਰਾਪਤ ਹੋਣ ‘ਤੇ ਜਲਦੀ ਹੀ ਕਰ ਦਿੱਤੀ ਜਾਵੇਗੀ ।

ਕਿਹਾ, ਪੰਜਾਬ ਨੇ ਪਿੜਾਈ ਸੀਜ਼ਨ 2024-25 ਲਈ ਦੇਸ਼ ਭਰ ਵਿੱਚ ਸਭ ਤੋਂ ਵੱਧ 401 ਰੁਪਏ ਪ੍ਰਤੀ ਕੁਇੰਟਲ ਗੰਨੇ ਦੀ ਖਰੀਦ ਦਰ ਦੀ ਕੀਤੀ ਪੇਸ਼ਕਸ਼

ਵਿੱਤ ਮੰਤਰੀ ਨੇ ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਦੱਸਿਆ ਕਿ ਹੁਣ ਤੱਕ 87 ਫੀਸਦੀ ਤੋਂ ਵੱਧ ਦਾ ਭੁਗਤਾਨ ਕੀਤਾ ਜਾ ਚੁੱਕਾ ਹੈ । ਉਨ੍ਹਾਂ ਕਿਹਾ ਕਿ 9 ਸਹਿਕਾਰੀ ਖੰਡ ਮਿੱਲਾਂ ਵਿੱਚੋਂ ਅਜਨਾਲਾ ਲਈ 10 ਮਾਰਚ ਤੱਕ, ਬਟਾਲਾ ਲਈ 18 ਮਾਰਚ, ਭੋਗਪੁਰ ਲਈ 27 ਮਾਰਚ, ਬੁੱਢੇਵਾਲ ਲਈ 13 ਮਾਰਚ, ਫਾਜ਼ਿਲਕਾ ਲਈ 1 ਮਾਰਚ, ਗੁਰਦਾਸਪੁਰ ਲਈ 25 ਮਾਰਚ, ਮੋਰਿੰਡਾ ਲਈ 30 ਮਾਰਚ, ਨਵਾਂਸ਼ਹਿਰ ਲਈ 31 ਮਾਰਚ ਅਤੇ ਨਕੋਦਰ ਲਈ 22 ਫਰਵਰੀ ਤੱਕ ਗੰਨੇ ਦੀ ਖਰੀਦ ਦੇ ਬਕਾਏ ਕਲੀਅਰ ਕਰ ਦਿੱਤੇ ਗਏ ਹਨ ।

ਪੰਜਾਬ ਸਰਕਾਰ ਕਿਸਾਨਾਂ ਨੂੰ ਉਨ੍ਹਾਂ ਦੀ ਉਪਜ ਦਾ ਸਮੇਂ ਸਿਰ ਭੁਗਤਾਨ ਯਕੀਨੀ ਬਣਾਉਣ ਲਈ ਵਚਨਬੱਧ ਹੈ

ਪੰਜਾਬ ਸਰਕਾਰ (Punjab Government) ਕਿਸਾਨਾਂ ਨੂੰ ਉਨ੍ਹਾਂ ਦੀ ਉਪਜ ਦਾ ਸਮੇਂ ਸਿਰ ਭੁਗਤਾਨ ਯਕੀਨੀ ਬਣਾਉਣ ਲਈ ਵਚਨਬੱਧ ਹੈ।ਵਿੱਤ ਮੰਤਰੀ ਚੀਮਾ ਨੇ ਕਿਹਾ ਕਿ ਪੰਜਾਬ ਸਰਕਾਰ ਕਿਸਾਨਾਂ ਨੂੰ ਉਨ੍ਹਾਂ ਦੀ ਉਪਜ ਦਾ ਸਮੇਂ ਸਿਰ ਭੁਗਤਾਨ ਯਕੀਨੀ ਬਣਾਉਣ ਲਈ ਵਚਨਬੱਧ ਹੈ । ਉਨ੍ਹਾਂ ਕਿਹਾ ਕਿ ਗੰਨਾ ਉਤਪਾਦਕਾਂ (Sugarcane growers) ਦੀ ਵਿੱਤੀ ਸਥਿਰਤਾ ਨੂੰ ਤਰਜੀਹ ਦਿੰਦਿਆਂ ਆਮ ਆਦਮੀ ਪਾਰਟੀ (ਆਪ) ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਦੇਸ ਦੇ ਅੰਨ ਭੰਡਾਰ ਵਿੱਚ ਯੋਗਦਾਨ ਪਾਉਣ ਵਾਲਿਆਂ ਦੇ ਮਾਣ ਸਤਕਾਰ ਨੂੰ ਬਹਾਲ ਰੱਖਣ ਅਤੇ ਇੱਕ ਲਚਕੀਲੇ ਖੇਤੀਬਾੜੀ ਅਰਥਚਾਰੇ ਨੂੰ ਉਤਸ਼ਾਹਿਤ ਕਰਨ ਦੀ ਨੀਤੀ ਦਾ ਪ੍ਰਮਾਣ ਹੈ ।

Read More : ਪੰਜਾਬ ਦੇ ਸ਼ਹਿਰਾਂ ਦੀਆਂ ਸੜਕਾਂ ਹੋਣਗੀਆਂ ਵਿਸ਼ਵ ਪੱਧਰੀ : ਹਰਪਾਲ ਸਿੰਘ ਚੀਮਾ

LEAVE A REPLY

Please enter your comment!
Please enter your name here