ਆਮਦਨ ਐਲਾਣਨ ਵਾਲੇ ਹੋਏ ਹਨ ਬੀ. ਪੀ. ਐਲ. ਸਕੀਮ ਦੇ ਲਾਭਾ ਤੋਂ ਵਾਂਝੇ : ਸੈਣੀ

0
11
Chief Minister

ਹਰਿਆਣਾ, 27 ਅਗਸਤ 2025 : ਗਰੀਬੀ ਰੇਖਾ ਤੋਂ ਹੇਠਾਂ ਰਹਿ ਰਹੇ ਲੋਕਾਂ ਨੂੰ ਸਰਕਾਰੀ ਸਹੂਲਤਾਂ ਦਾ ਫਾਇਦਾ ਪਹੁੰਚਾਉਣ ਵਾਲੀ ਹਰਿਆਣਾ ਦੀ ਭਾਰਤੀ ਜਨਤਾ ਪਾਰਟੀ (Bharatiya Janata Party) ਦੀ ਅਗਵਾਈ ਵਾਲੀ ਸਰਕਾਰ ਨੇ ਸਾਢੇ 9 ਲੱਖ ਦੇ ਕਰੀਬ ਉਨ੍ਹਾਂ ਪਰਿਵਾਰਾਂ ਨੂੰ ਬੀ. ਪੀ. ਐਲ. ਸਕੀਮਾਂ ਦੇ ਲਾਭਾਂ ਤੋਂ ਵਾਂਝਾ ਕੀਤਾ ਹੈ ਜਿਨ੍ਹਾਂ ਵਲੋਂ ਆਪਣੀ ਮਰਜ਼ੀ ਨਾਲ ਆਪਣੀ ਆਮਦਨ ਦਾ ਐਲਾਨ ਕੀਤਾ ਗਿਆ ਹੈ ।

ਦੱਸਣਯੋਗ ਹੈ ਕਿ ਭਾਜਪਾ ਦੇ ਅਜਿਹਾ ਕਰਨ ਤੇ ਵਿਰੋਧੀ ਧਿਰ ਵਲੋਂ ਜੰਮ ਕੇ ਹੰਗਾਮਾ ਕੀਤਾ ਗਿਆ ਕਿ ਭਾਜਪਾ ਨੇ ਵੋਟਾਂ ਲੈਣ ਤੋਂ ਬਾਅਦ ਲੋਕਾਂ ਨਾਲ ਅਜਿਹਾ ਕੀਤਾ, ਜਿਸ ਦੇ ਜਵਾਬ ਵਿਚ ਹੀ ਮੁੱਖ ਮੰਤਰੀ ਹਰਿਆਣਾ ਨਾਇਬ ਸਿੰਘ ਸੈਣੀ ਨੇ ਆਖਿਆ ਕਿ ਅਜਿਹਾ ਇਸ ਲਈ ਹੋਇਆ ਹੈ ਕਿਉਂਕਿ ਉਨ੍ਹ੍ਹਾਂ ਲੱਖਾਂ ਹੀ ਪਰਿਵਾਰਾਂ ਵਲੋਂ ਆਪਣੀ ਆਮਦਨ ਦਾ ਐਲਾਨ ਕੀਤਾ ਗਿਆ ਹੈ, ਜਿਸਦੇ ਚਲਦਿਆਂ ਉਹ ਸਿੱਧੇ ਸਿੱਧੇ ਬੀ. ਪੀ. ਐਲ. ਯੋਜਨਾਵਾਂ (B. P. L. Schemes) ਅਧੀਨ ਨਹੀਂ ਆਉਂਦੇ ਤੇ ਉਹ ਆਪਣੇ ਆਪ ਹੀ ਬਾਹਰ ਹੋ ਗਏ ਹਨ ।

ਕਾਂਗਰਸੀ ਵਿਧਾਇਕ ਨੇ ਸਰਕਾਰ ਤੋਂ ਕੀ ਕੀ ਪੁੱਛਿਆ

ਹਰਿਆਣਾ ਵਿਧਾਨ ਸਭਾ ਵਿੱਚ ਭਾਰਤ ਦੀ ਇਤਿਹਾਸਕ ਪਾਰਟਅੀ ਕਾਂਗਰਸ ਪਾਰਟੀ ਦੇ ਵਿਧਾਇਕ ਸ਼ੀਸ਼ਪਾਲ ਕੇਹਰਵਾਲਾ ਨੇ ਸਰਕਾਰ ਤੋਂ ਪੁੱਛਿਆ ਕਿ ਸਾਾਲ 2024 ਦੇ 1 ਜਨਵਰੀ ਤੋਂ 31 ਜੁਲਾਈ 2025 ਤੱਕ ਦੇ ਸਮੇਂ ਦੌਰਾਨ ਰਾਜ ਵਿੱਚ ਕਿੰਨੇ ਨਵੇਂ ਬੀ. ਪੀ. ਐਲ. ਕਾਰਡ ਜਾਰੀ ਕੀਤੇ ਗਏ ਸਨ ਅਤੇ ਕਿੰਨੇ ਬੀ. ਪੀ. ਐਲ. ਕਾਰਡ ਕੱਟੇ ਗਏ ਸਨ । 31 ਮਾਰਚ 2025 ਅਤੇ ਇਸ ਸਮੇਂ ਤੱਕ ਰਾਜ ਵਿੱਚ ਬੀ. ਪੀ. ਐਲ. ਕਾਰਡ ਧਾਰਕਾਂ ਦੀ ਕੁੱਲ ਗਿਣਤੀ ਕਿੰਨੀ ਹੈ ।

ਮੁੱਖ ਮੰਤਰੀ ਵਲੋਂ ਵਿਕਾਸ ਪੰਚਾਇਤ ਮੰਤਰੀ ਨੇ ਕੀ ਦਿੱਤਾ ਜਵਾਬ

ਵਿਧਾਨ ਸਭਾ ਵਿੱਚ ਮੁੱਖ ਮੰਤਰੀ ਵੱਲੋਂ ਵਿਕਾਸ ਅਤੇ ਪੰਚਾਇਤ ਮੰਤਰੀ ਕ੍ਰਿਸ਼ਨ ਲਾਲ ਪੰਵਾਰ ਨੇ ਦੱਸਿਆ ਕਿ 1 ਜਨਵਰੀ 2024 ਤੋਂ 31 ਜੁਲਾਈ, 2025 ਦੌਰਾਨ ਸੂਬੇ ’ਚ ਅੱਠ ਲੱਖ 73 ਹਜ਼ਾਰ 507 ਪਰਿਵਾਰਾਂ (Eight lakh 73 thousand 507 families) ਨੂੰ ਬੀ. ਪੀ. ਐਲ. ਸੂਚੀ ਵਿੱਚੋਂ ਬਾਹਰ ਰੱਖਿਆ ਗਿਆ ਸੀ। ਮੁੱਖ ਮੰਤਰੀ ਨੇ ਕਿਹਾ ਕਿ ਲੋਕਾਂ ਨੇ ਆਪਣੀ ਆਮਦਨ ਦਾ ਖੁਲਾਸਾ ਸਵੈ-ਇੱਛਾ ਨਾਲ ਕੀਤਾ, ਇਸ ਲਈ ਉਨ੍ਹਾਂ ਨੂੰ ਬਾਹਰ ਰੱਖਿਆ ਗਿਆ ।

ਸਰਕਾਰ ਨੇ ਸਦਨ ਨੂੰ ਦੱਸੀ ਬੀ. ਪੀ. ਐਲ. ਪਰਿਵਾਰਾਂ ਦੀ ਗਿਣਤੀ

ਸਰਕਾਰ ਨੇ ਸਦਨ ਨੂੰ ਦੱਸਿਆ ਕਿ 1 ਮਾਰਚ 2025 ਤੱਕ ਬੀ. ਪੀ. ਐਲ. ਪਰਿਵਾਰਾਂ ਦੀ ਕੁੱਲ ਗਿਣਤੀ 52 ਲੱਖ 37 ਹਜ਼ਾਰ 671 ਸੀ, ਜਦੋਂ ਕਿ 22 ਅਗਸਤ 2025 ਨੂੰ ਰਾਜ ਵਿੱਚ ਬੀ. ਪੀ. ਐਲ. ਪਰਿਵਾਰਾਂ ਦੀ ਗਿਣਤੀ 41 ਲੱਖ 93 ਹਜ਼ਾਰ 669 ਸੀ । ਇਸ ਅਨੁਸਾਰ ਸਿਰਫ਼ ਤਿੰਨ ਮਹੀਨਿਆਂ ਦੇ ਅੰਦਰ ਸੂਬੇ ਵਿੱਚ 10 ਲੱਖ 44 ਹਜ਼ਾਰ ਪਰਿਵਾਰ ਬੀ. ਪੀ. ਐਲ. ਤੋਂ ਬਾਹਰ (10 lakh 44 thousand families out of BPL) ਹੋ ਗਏ ਹਨ ।

Read More : ਹਰਿਆਣਾ ਦੇ ਨਵੇਂ CM ਨਾਇਬ ਸਿੰਘ ਸੈਣੀ ਨੇ PM ਮੋਦੀ ਨਾਲ ਕੀਤੀ ਮੁਲਾਕਾਤ

LEAVE A REPLY

Please enter your comment!
Please enter your name here