ਹਰਿਆਣਵੀ ਅਧਿਆਪਕ ਨੇ ਲਹਿਰਾਇਆ ਯੂਰਪ ਦੀ ਉਚੀ ਚੋਟੀ ਤੇ ਭਾਰਤੀ ਤਿਰੰਗਾ ਝੰਡਾ

0
8
Haryanvi teacher

ਹਰਿਆਣਾ, 27 ਅਗਸਤ 2025 : ਹਰਿਆਣਾ (Haryana) ਦੇ ਸ਼ਹਿਰ ਹਿਸਾਰ ਦੇ ਪ੍ਰੋਫ਼ੈਸਰ ਮਨੋਜ ਕੁਮਾਰ ਨੇ ਵਿਦੇਸ਼ੀ ਮੁਲਕ ਯੂੂਰਪ ਵਿਖੇ ਜਾ ਕੇ ਉਥੇ ਬਣੀ ਸਭ ਤੋੋਂ ਉਚੀ ਪਹਾੜੀ ਤੇ ਭਾਰਤ ਦੇਸ਼ ਦੀ ਆਨ-ਬਾਨ ਤੇ ਸ਼ਾਨ ਤਿਰੰਗਾ ਝੰਡਾ ਲਹਿਰਾ ਦਿੱਤਾ ਹੈ ।

ਕਿਸ ਉਟੀ ਚੋਟੀ ਤੇ ਲਹਿਰਾਇਆ ਗਿਆ ਹੈ ਤਿਰੰਗਾ ਝੰਡਾ

ਹਰਿਆਣਾ ਦੇ ਸ਼ਹਿਰ ਹਿਸਾਰ (Hisar) ਦੇ ਰਹਿਣ ਵਾਲੇ ਪ੍ਰੋਫੈਸਰ ਮਨੋਜ ਕੁਮਾਰ ਜਿਨ੍ਹਾਂ ਵਲੋਂ ਵਿਦੇਸ਼ੀ ਮੁਲਕ ਯੂਰਪ ਦੀ ਸੱਭ ਤੋਂ ਉੱਚੀ ਚੋਟੀ ਵਿਖੇ ਜਾ ਕੇ ਭਾਰਤ ਦੇਸ਼ ਦਾ ਤਿਰੰਗਾ ਝੰਡਾ ਲਹਿਰਾਇਆ ਗਿਆ ਹੈ ਉਹ ਚੋਟੀ ਮਾਊਂਟ ਐਲਬਰੂਸ (Top of Mount Elbrus) ਹੈ । ਦੱਸਣਯੋਗ ਹੈ ਕਿ ਹਿਸਾਰ ਦੇ ਸਰਕਾਰੀ ਕਾਲਜ ਦੇ ਭੂਗੋਲ ਵਿਭਾਗ ਦੇ ਸਹਾਇਕ ਪ੍ਰੋਫੈਸਰ ਮਨੋਜ ਕੁਮਾਰ (Assistant Professor Manoj Kumar) ਨੇ ਮਨਫ਼ੀ 30 ਡਿਗਰੀ ਤਾਪਮਾਨ ਵਿਚ ਬਰਫੀਲੀ ਹਵਾਵਾਂ ਦਾ ਸਾਹਮਣਾ ਕੀਤਾ ਅਤੇ ਯੂਰਪ ਦੀ ਸੱਭ ਤੋਂ ਉੱਚੀ ਚੋਟੀ ਮਾਊਂਟ ਐਲਬਰੂਸ ਉਤੇ ਚੜ੍ਹਾਈ ਕੀਤੀ ।

Read More : ਹਰਿਆਣਾ ਵਿਧਾਨ ਸਭਾ ਦਾ ਆਗਾਮੀ ਸੈਸ਼ਨ ਕੀਤਾ ਜਾਵੇਗਾ 22 ਤੋਂ ਸ਼ੁਰੂ : ਮੁੱਖ ਮੰਤਰੀ

LEAVE A REPLY

Please enter your comment!
Please enter your name here