ਪਟਿਆਲਾ, 15 ਅਗਸਤ 2025 : ਰਣਜੋਧ ਸਿੰਘ ਹਡਾਣਾ ਚੇਅਰਮੈਨ ਪੀ. ਆਰ. ਟੀ. ਸੀ. ਪੰਜਾਬ (Ranjodh Singh Hadana Chairman P. R. T. C. Punjab) ਨੇ ਬਲਤੇਜ ਸਿੰਘ ਪੰਨੂ ਪੰਜਾਬ ਯੁੱਧ ਨਸ਼ਿਆਂ ਮੁਕਤੀ ਮੁਹਿਮ ਦੇ ਪੰਜਾਬ ਪ੍ਰਭਾਰੀ ਦੀ ਮੋਜੁਦਗੀ ਵਿੱਚ ਨਵਨਿਯੁਕਤ ਬਲਜਿੰਦਰ ਸਿੰਘ ਢਿੱਲੋਂ ਨੂੰ ਪੰਜਾਬ ਐਗਰੋ ਫੂਡ ਗ੍ਰੇਨ ਕਾਰਪੋਰੇਸਨ ਲਿਮਟਿਡ ਚੇਅਰਮੈਨ (Punjab Agro Food Grain Corporation Limited Chairman) ਅਤੇ ਤੇਜਿੰਦਰ ਮਹਿਤਾ ਜਿਲਾ ਪਲਾਨਿੰਗ ਬੋਰਡ ਚੇਅਰਮੈਨ ਨੂੰ ਆਪਣੇ ਦਫਤਰ ਵਿਖੇ ਸਨਮਾਨਿਤ ਕੀਤਾ ।
ਬਲਜਿੰਦਰ ਢਿੱਲੋ ਅਤੇ ਤੇਜਿੰਦਰ ਮਹਿਤਾ ਆਮ ਆਦਮੀ ਪਾਰਟੀ ਨਾਲ ਜੁੜੇ ਹੋਏ ਹਨ ਪਿਛਲੇ ਲੰਬੇ ਸਮੇ ਤੋਂ
ਇਸ ਮੋਕੇ ਰਣਜੋਧ ਸਿੰਘ ਹਡਾਣਾ ਨੇ ਕਿਹਾ ਕਿ ਬਲਜਿੰਦਰ ਢਿੱਲੋ ਅਤੇ ਤੇਜਿੰਦਰ ਮਹਿਤਾ ਆਮ ਆਦਮੀ ਪਾਰਟੀ ਨਾਲ ਪਿਛਲੇ ਲੰਬੇ ਸਮੇ ਤੋਂ ਜੁੜੇ ਹੋਏ ਹਨ, ਪਾਰਟੀ ਸੁਪ੍ਰੀਮੋ ਅਰਵਿੰਦ ਕੇਜਰੀਵਾਲ ਅਤੇ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ (Chief Minister Punjab Bhagwant Singh Mann) ਨੇ ਇਹਨਾ ਦੀ ਇਮਾਨਦਾਰੀ, ਮਿਹਨਤ ਅਤੇ ਪਾਰਟੀ ਪ੍ਰਤੀ ਵਫਾਦਾਰੀ ਨੁੰ ਦੇਖਦੇ ਹੋਏ ਪੰਜਾਬ ਸਰਕਾਰ ਵਿੱਚ ਵੱਡੀ ਜਿਮੇਵਾਰੀ ਵਾਲੇ ਆਹੁਦੇ ਸੋਪੇ ਹਨ, ਜਿਸ ਨਾਲ ਪੰਜਾਬ ਸਰਕਾਰ ਦੇ ਕੰਮਾ ਵਿੱਚ ਹੋਰ ਤੇਜੀ ਆਏਗੀ ਤੇ ਲੋਕਾਂ ਨੁੰ ਚੰਗੀ ਸਹੂਲਤਾਂ ਮਿਲਣਗੀਆਂ, ਜਿਸ ਨਾਲ ਪੰਜਾਬ ਵਿੱਚ ਆਉਣ ਵਾਲਿਆ 2027 ਦੀਆਂ ਵਿਧਾਨ ਸਭਾ ਚੋਣਾ ਵਿੱਚ ਸੰਗਠਨ ਮਜਬੂਤੀ ਨੁੰ ਹੋਰ ਵਧੇਰੇ ਸਹਿਯੋਗ ਮਿਲੇਗਾ ।
ਇਸ ਮੋਕੇ ਮੇਘ ਚੰਦ ਸ਼ੇਰ ਮਾਜਰਾ ਚੇਅਰਮੈਂਨ ਨਗਰ ਸੁਧਾਰ ਟਰਸਟ ਪਟਿਆਲਾ, ਹਰਪਾਲ ਜਨੇਜਾ ਮੀਡੀਆ ਈਸਟ ਮਾਲਵਾ ਜੋਨ ਇੰਚਾਰਜ, ਮਨਿੰਦਰਜੀਤ ਸਿੰਘ ਵਿੱਕੀ ਘਨੌਰ ਵਾਈਸ ਚੇਅਰਮੇਨ ਸਿਹਤ ਵਿਭਾਗ ਪੰਜਾਬ, ਸੰਜੀਵ ਗੁਪਤਾ ਮੈਬਰ ਪਲਾਨਿੰਗ ਬੋਰਡ ਪੰਜਾਬ, ਸੁਖਦੇਵ ਸਿੰਘ ਔਲਖ ਜਿਲਾ ਸਕਤਰ, ਅਮਿਤ ਦਾਬੀ, ਮੁੱਖਤਿਆਰ ਸਿੰਘ ਗਿੱਲ, ਜਸਵੰਤ ਰਾਏ ਐਸ ਸੀ ਵਿੰਗ, ਸੁਮਿਤ ਤਕੇਜਾ ਇੰਚਾਰਜ ਸੋਸਲ ਮੀਡੀਆ, ਲਖਵਿੰਦਰ ਸਿੰਘ ਢਿੱਲੋ, ਮਨਦੀਪ ਜੋਲਾ, ਨਿਰਮਲ ਸਿੰਘ, ਗੁਰਮੇਲ ਸਿੰਘ ਤੋ ਇਲਾਵਾ ਹੋਰ ਸਾਥੀ ਮੋਜੂਦ ਸਨ ।
Read More : ਪੀ. ਆਰ. ਟੀ. ਸੀ. ਦੀਆਂ ਬੱਸਾਂ ਨਿਰਵਿਘਨ ਚੱਲਣਗੀਆਂ : ਜੀ. ਐਮ.