ਚੇਅਰਮੇਨ ਬਲਜਿੰਦਰ ਢਿੱਲੋ ਦਾ ਅਮਰੀਕ ਸਿੰਘ ਬੰਗੜ ਵੱਲੋ ਕੀਤਾ ਸਨਮਾਨ

0
24
Baljinder Dhillon

ਪਟਿਆਲਾ, 15 ਅਗਸਤ 2025 : ਲੋਕ ਸਭਾ ਦਫਤਰ ਵਿਖੇ ਬਲਜਿੰਦਰ ਸਿੰਘ ਢਿੱਲੋ ਨੁੰ ਪੰਜਾਬ ਐਗਰੋ ਫੂਡ ਗ੍ਰੇਨ ਕਾਰਪੋਰੇਸ਼ਨ ਲਿਮਟਿਡ ਚੇਅਰਮੇਨ (Chairman, Punjab Agro Food Grain Corporation Limited) ਨਿਯੁਕਤ ਕਰਨ ਤੇ ਐਸ. ਸੀ. ਵਿੰਗ ਦੇ ਸੂਬਾ ਮੀਤ ਪ੍ਰਧਾਨ ਤੇ ਸੂਬਾ ਸੰਯੁਕਤ ਸਕੱਤਰ ਅਮਰੀਕ ਸਿੰਘ ਬੰਗੜ ਅਤੇ ਜਿਲਾ ਐਸ. ਸੀ. ਵਿੰਗ ਟੀਮ ਵੱਲੋ ਸਨਮਾਨਤ ਕੀਤਾ ਗਿਆ ।

ਪਾਰਟੀ ਨੇ ਮੇਨੂੰ ਜੋ ਅਹਿਮ ਜਿੰਮੇਵਾਰੀ ਦਿੱਤੀ ਹੈ, ਉਸ ਨੁੰ ਮੈ ਹੋਰ ਦਿਨ ਰਾਤ ਮਹਿਨਤ ਕਰਕੇ ਲੋਕਾਂ ਦੀ ਸੇਵਾ ਕਰਾਂਗਾ

ਇਸ ਮੌਕੇ ਬਲਜਿੰਦਰ ਢਿੱਲੋ ((Baljinder Singh Dhillon) ) ਨੇ ਅਮਰੀਕ ਸਿੰਘ ਬੰਗੜ (Amrik Singh Bangar) ਅਤੇ ਉਹਨਾ ਨਾਲ ਆਏ ਸਾਥੀਆਂ ਦਾ ਧੰਨਵਾਦ ਕੀਤਾ ਅਤੇ ਉਹਨਾ ਕਿਹਾ ਕਿ ਪਾਰਟੀ ਨੇ ਮੇਨੂੰ ਜੋ ਅਹਿਮ ਜਿੰਮੇਵਾਰੀ ਦਿੱਤੀ ਹੈ, ਉਸ ਨੁੰ ਮੈ ਹੋਰ ਦਿਨ ਰਾਤ ਮਿਹਨਤ ਕਰਕੇ ਲੋਕਾਂ ਦੀ ਸੇਵਾ ਕਰਾਂਗਾ ਅਤੇ ਕਿਹਾ ਕਿ ਭਗਵੰਤ ਮਾਨ ਸਰਕਾਰ (Bhagwant Mann government) ਨੇ ਸਿਹਤ, ਸਿਖਿਆ, ਫ੍ਰੀ, ਬਿਜਲੀ,ਅਤੇ ਹੋਰ ਵਿਕਾਸ ਦੇ ਕੰਮਾ ਵਿੱਚ ਲੋਕਾਂ ਦੀ ਸੇਵਾ ਕਰਕੇ ਵਧੇਰੇ ਮੱਲਾ ਮਾਰੀਆ ਹਾਂ, ਜਿਸ ਨਾਲ ਆਉਣ ਵਾਲਿਆਂ 2027 ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣੇਗੀ ।

ਐਸ. ਸੀ. ਵਰਗ ਦੇ ਕਰਜ਼ੇ ਮੁਆਫ਼ ਕਰਨ ਵਾਲੀ ਮਾਨ ਸਰਕਾਰ ਪਹਿਲੀ ਸਰਕਾਰ

ਇਸ ਮੋਕੇ ਆਪਣੇ ਵਿਚਾਰ ਰਖਦਿਆਂ ਅਮਰੀਕ ਸਿੰਘ ਬੰਗੜ ਨੇ ਪੰਜਾਬ ਸਰਕਾਰ ਦਾ ਧੰਨਵਾਦ ਕਰਦਿਆਂ ਕਿਹਾ ਕਿ ਆਮ ਆਦਮੀ ਦੀ ਪਹਿਲੀ ਸਰਕਾਰ ਹੈ, ਜਿਸ ਨੇ ਐਸ. ਸੀ. ਵਰਗ ਦੇ ਲੋਕਾਂ ਦੇ 2020 ਤੱਕ ਦਿੱਤੇ ਕਰਜਿਆਂ ਨੂੰ ਮੁਆਫ ਕਰਕੇ ਇਕ ਮਿਸ਼ਾਲ ਕਾਇਮ ਕੀਤੀ ਹੈ । ਜਸਵੰਤ ਰਾਏ ਐਸ. ਸੀ. ਵਿੰਗ ਸੂਬਾ ਜੋਆਇੰਟ ਸਕੱਤਰ, ਰਾਜ ਕੁਮਾਰ ਮਿਠਾਰੀਆ ਆਫਿਸ ਇੰਚਾਰਜ ਪਟਿਆਲਾ, ਗ਼ਜਨ ਸਿੰਘ ਜਿਲਾ ਮੀਡੀਆ ਸੈਕਟਰੀ, ਤੁਰਪ ਚੰਦ, ਚਰਨਜੀਤ, ਕੁਲਦੀਪ ਸਿੰਘ, ਅਵਤਾਰ ਸਿੰਘ ਸੁਰਜੀਤ ਸਿੰਘ ਦਹੀਆ, ਸੁਰਜਨ ਸਿੰਘ ਸੁਕਰੋਦੀ, ਮਨਦੀਪ ਜੋਲਾ ਲਖਵਿੰਦਰ ਤੋਂ ਇਲਾਵਾ ਹੋਰ ਸਾਥੀ ਮੋਜੂਦ ਸਨ ।

Read More : ਪੰਜਾਬ ਸਰਕਾਰ ਵੱਲੋਂ ਅਨਾਥ ਬੱਚਿਆਂ ਲਈ ਪੈਨਸ਼ਨ ਸਕੀਮ ਵਜੋਂ ਮਦਦ

LEAVE A REPLY

Please enter your comment!
Please enter your name here