ਚੋਣ ਕਮਿਸ਼ਨ ਦੀ ਵੈਬਸਾਈਟ ਹੈਕ ਕਰਕੇ ਬਣਾਏ ਸੈਂਕੜੇ ਫਰਜੀ Voter ID

0
74

ਭਾਰਤ ਦੇ ਚੋਣ ਕਮਿਸ਼ਨ ਦੀ ਵੈਬਸਾਈਟ ਹੈਕ (EC website Hack) ਕਰਨ ਅਤੇ ਦਸ ਹਜ਼ਾਰ ਤੋਂ ਵੱਧ ਜਾਅਲੀ ਵੋਟਰ ਆਈਡੀ ਕਾਰਡ (Fake Voter ID) ਬਣਾਉਣ ਦੇ ਇਲਜ਼ਾਮ ਵਿੱਚ ਉੱਤਰ ਪ੍ਰਦੇਸ਼ ਦੇ ਸਹਾਰਨਪੁਰ ਜ਼ਿਲ੍ਹੇ ਤੋਂ ਇੱਕ ਜਵਾਨ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਇਸ ਘਟਨਾ ‘ਤੇ ਪ੍ਰਤੀਕਿਰਿਆ ਦਿੰਦੇ ਹੋਏ, ਚੋਣ ਕਮਿਸ਼ਨ ਨੇ ਕਿਹਾ ਕਿ ਇਸ ਦਾ ਡੇਟਾਬੇਸ “ਬਿਲਕੁਲ ਸੁਰੱਖਿਅਤ” ਹੈ। ਸਹਾਰਨਪੁਰ ਦੇ ਸੀਨੀਅਰ ਪੁਲਿਸ ਕਪਤਾਨ ਐਸ. ਚੇਨੱਪਾ ਨੇ ਦੱਸਿਆ ਕਿ ਦੋਸ਼ੀ ਵਿਪੁਲ ਸੈਣੀ ਨੇ ਕਥਿਤ ਤੌਰ ‘ਤੇ ਇੱਥੋਂ ਦੇ ਨਕੁਡ ਇਲਾਕੇ’ ਚ ਆਪਣੀ ਕੰਪਿਊਟਰ ਦੀ ਦੁਕਾਨ ਵਿੱਚ ਹਜ਼ਾਰਾਂ ਦੀ ਗਿਣਤੀ ਵਿੱਚਵੋਟਰ ਆਈਡੀ ਕਾਰਡ ਬਣਾਏ ਸਨ। ਮੱਧ ਪ੍ਰਦੇਸ਼ ਪੁਲਿਸ (Madhya Pradesh Police) ਨੇ ਇਸ ਮਾਮਲੇ ਵਿੱਚ ਮੋਰੇਨਾ ਦੇ ਚਾਰ ਨੌਜਵਾਨਾਂ ਨੂੰ ਹਿਰਾਸਤ ‘ਚ ਲੈ ਲਿਆ ਹੈ।

ਪੁਲਿਸ ਅਧਿਕਾਰੀ ਨੇ ਦੱਸਿਆ ਕਿ ਸੈਨੀ ਕਮਿਸ਼ਨ ਦੀ ਵੈਬਸਾਈਟ ਵਿੱਚ ਉਸੀ ਪਾਸਵਰਡ ਦੇ ਜ਼ਰੀਏ ਲੌਗਇਨ ਕਰਦਾ ਸੀ, ਜਿਸ ਦਾ ਇਸਤੇਮਾਲ ਕਮਿਸ਼ਨ ਦੇ ਅਧਿਕਾਰੀ ਕਰਦੇ ਸਨ। ਕਮਿਸ਼ਨ ਨੂੰ ਕੁੱਝ ਗੜਬੜੀ ਦਾ ਸ਼ੱਕ ਹੋਇਆ ਅਤੇ ਉਸ ਨੇ ਜਾਂਚ ਏਜੰਸੀਆਂਨੂੰ ਇਸ ਦੀ ਜਾਣਕਾਰੀ ਦਿੱਤੀ। ਏਜੰਸੀਆਂ ਦੀ ਜਾਂਚ ਦੌਰਾਨ ਸੈਣੀ ਸ਼ੱਕ ਦੇ ਘੇਰੇ ਵਿੱਚ ਆ ਗਏ ਅਤੇ ਉਨ੍ਹਾਂ ਨੇ ਸਹਾਰਨਪੁਰ ਪੁਲਿਸ ਨੂੰ ਸੈਣੀ ਬਾਰੇ ਵਿੱਚ ਜਾਣਕਾਰੀ ਦਿੱਤੀ।

10,000 ਤੋਂ ਜ਼ਿਆਦਾ ਫਰਜੀ ਆਈਡੀ ਕਾਰਡ ਬਣਾਏ
ਉਨ੍ਹਾਂ ਨੇ ਕਿਹਾ ਕਿ ਪੁੱਛਗਿਛ ਵਿੱਚ ਸੈਣੀ ਨੇ ਦੱਸਿਆ ਕਿ ਉਹ ਮੱਧ ਪ੍ਰਦੇਸ਼ ਦੇ ਹਰਦੇ ਨਿਵਾਸੀ ਅਰਮਾਨ ਮਲਿਕ ਦੇ ਕਹਿਣ ‘ਤੇ ਕੰਮ ਕਰ ਰਿਹਾ ਸੀ ਅਤੇ ਉਸ ਨੇ ਤਿੰਨ ਮਹੀਨਿਆਂ ਵਿੱਚ ਦਸ ਹਜ਼ਾਰ ਤੋਂ ਜ਼ਿਆਦਾ ਫਰਜੀ ਵੋਟਰ ਪਛਾਣ ਪੱਤਰ ਬਣਾਏ ਸਨ।ਸਾਈਬਰ ਸੈੱਲ ਅਤੇ ਸਹਾਰਨਪੁਰ ਕ੍ਰਾਈਮ ਬ੍ਰਾਂਚ ਦੀ ਸਾਂਝੀ ਟੀਮ ਨੇ ਵੀਰਵਾਰ ਨੂੰ ਸੈਣੀ ਨੂੰ ਗ੍ਰਿਫਤਾਰ ਕੀਤਾ।

LEAVE A REPLY

Please enter your comment!
Please enter your name here