ਚੰਡੀਗੜ੍ਹ, 7 ਅਗਸਤ 2025 : ਪੰਜਾਬ ਦੇ ਉਦਯੋਗ ਮੰਤਰੀ (Industry Minister) ਸੰਜੀਵ ਅਰੋੜਾ ਦੀ ਲੁਧਿਆਣਾ ਪੱਛਮੀ ਸੀਟ ’ਤੇ ਹੋਈ ਜ਼ਿਮਨੀ ਚੋਣ ਨੂੰ ਹਾਈ ਕੋਰਟ ’ਚ ਚੁਣੌਤੀ ਦਿੱਤੀ ਗਈ ਹੈ। ਲੁਧਿਆਣਾ ਪੱਛਮੀ ਹਲਕਾ ਦੇ ਵੋਟਰ ਜਸਵਿੰਦਰ ਸਿੰਘ ਮੱਲ੍ਹੀ ਨੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿਚ ਇਹ ਚੋਣ ਪਟੀਸ਼ਨ ਦਾਇਰ ਕੀਤੀ ਹੈ ।
ਪਟੀਸ਼ਨ ’ਚ ਬਣਾਇਆ ਗਿਆ ਹੈ ਸੰਜੀਵ ਅਰੋੜਾ ਅਤੇ 16 ਹੋਰਾਂ ਨੂੰ ਧਿਰ
ਪਟੀਸ਼ਨ ’ਚ ਸੰਜੀਵ ਅਰੋੜਾ (Sanjeev Arora) ਅਤੇ 16 ਹੋਰਾਂ ਨੂੰ ਧਿਰ ਬਣਾਇਆ ਗਿਆ ਹੈ । ਪਟੀਸ਼ਨਕਰਤਾ (Petitioner) ਨੇ ਦੋਸ਼ ਲਗਾਇਆ ਹੈ ਕਿ ਅਰੋੜਾ ਨੇ ਚੋਣ ਪ੍ਰਕਿਰਿਆ ਦੌਰਾਨ ਭ੍ਰਿਸ਼ਟ ਅਤੇ ਗੈਰ-ਕਾਨੂੰਨੀ ਤਰੀਕਿਆਂ ਦਾ ਸਹਾਰਾ ਲਿਆ ਅਤੇ ਨਾਮਜ਼ਦਗੀ ਪੱਤਰਾਂ ਦੇ ਨਾਲ ਜਮਾ ਕੀਤੇ ਗਏ ਹਲਫ਼ਨਾਮੇ ਵਿਚ ਮਹੱਤਵਪੂਰਨ ਜਾਣਕਾਰੀ ਛੁਪਾਈ ਹੈ। ਪਟੀਸ਼ਨ ਵਿਚ ਦੋਸ਼ ਲਗਾਏ ਗਏ ਹਨ ਕਿ ਚੋਣ ਖਰਚਿਆਂ ਨਾਲ ਸੰਬੰਧਿਤ ਜਾਣਕਾਰੀ ਜਾਣ-ਬੁੱਝ ਕੇ ਛੁਪਾਈ ਗਈ ਸੀ, ਜਿਸ ਵਿਚ ਵੋਟਰ ਸਲਿੱਪਾਂ ਦੀ ਵੰਡ, ਵਾਹਨਾਂ ਦੀ ਵਰਤੋਂ, ਸੋਸ਼ਲ ਮੀਡੀਆ ਪ੍ਰਚਾਰ ਅਤੇ ਪੇਡ ਨਿਊਜ਼ ’ਤੇ ਖਰਚ ਸ਼ਾਮਿਲ ਸੀ ।
Read More : ਸੰਜੀਵ ਅਰੋੜਾ ਨੂੰ ਮਿਲੇ ਉਦਯੋਗ, ਵਣਜ, ਨਿਵੇਸ਼ ਪ੍ਰਮੋਸ਼ਨ, ਐਨ. ਆਰ. ਆਈ. ਮਾਮਲੇ