ਸਾਧਵੀ ਪ੍ਰਗਿਆ ਠਾਕੁਰ ਸਮੇਤ ਸਾਰੇ ਸੱਤ ਮੁਲਜ਼ਮ ਅਦਾਲਤ ਨੇ ਕੀਤਾ ਬਰੀ

0
10
Pragya Thakur

ਮੁੰਬਈ, 31 ਜੁਲਾਈ 2025 : ਭਾਰਤ ਦੇਸ਼ ਦੀ ਐਨ. ਆਈ. ਏ. ਅਦਾਲਤ (N. I. A. Court) ਨੇ ਅੱਜ ਮਹਾਰਾਸ਼ਟਰ ਦੇ ਮਾਲੇਗਾਓਂ ਧਮਾਕੇ ਮਾਮਲੇ ਵਿਚ ਸਾਧਵੀ ਪ੍ਰਗਿਆ ਠਾਕੁਰ ਸਮੇਤ ਸਾਰੇ ਸੱਤ ਮੁਲਜ਼ਮਾਂ ਨੂੰ ਬਰੀ (Seven accused acquitted) ਕਰ ਦਿਤਾ ਹੈ। ਇਹ ਫ਼ੈਸਲਾ 17 ਸਾਲਾਂ ਬਾਅਦ ਆਇਆ ।

ਸਾਬਤ ਨਹੀਂ ਹੋਇਆ ਕਿ ਜਿਸ ਬਾਈਕ ਵਿਚ ਧਮਾਕਾ ਹੋਇਆ ਸੀ ਉਹ ਸਾਧਵੀ ਪ੍ਰਗਿਆ ਦੇ ਨਾਮ ’ਤੇ ਸੀ

ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਜੱਜ ਏ. ਕੇ. ਲਾਹੋਟੀ ਨੇ ਕਿਹਾ ਕਿ ਇਹ ਸਾਬਤ ਨਹੀਂ ਹੋਇਆ ਕਿ ਜਿਸ ਬਾਈਕ ਵਿਚ ਧਮਾਕਾ ਹੋਇਆ ਸੀ ਉਹ ਸਾਧਵੀ ਪ੍ਰਗਿਆ ਦੇ ਨਾਮ ’ਤੇ ਸੀ। ਇਹ ਵੀ ਸਾਬਤ ਨਹੀਂ ਹੋ ਸਕਿਆ ਕਿ ਕਰਨਲ ਪ੍ਰਸਾਦ ਪੁਰੋਹਿਤ ਨੇ ਬੰਬ ਬਣਾਇਆ ਸੀ। ਸਾਜ਼ਿਸ਼ ਦਾ ਕੋਈ ਵੀ ਪੱਖ ਸਾਬਤ ਨਹੀਂ ਹੋਇਆ ।

ਦੱਸਣਯੋਗ ਹੈ ਕਿ ਮਾਲੇਗਾਓਂ ਧਮਾਕਾ 29 ਸਤੰਬਰ 2008 ਨੂੰ ਹੋਇਆ ਸੀ। ਮੁਲਜ਼ਮ ਸਾਬਕਾ ਭਾਜਪਾ ਸੰਸਦ ਮੈਂਬਰ ਪ੍ਰਗਿਆ ਠਾਕੁਰ, ਕਰਨਲ ਪ੍ਰਸਾਦ ਪੁਰੋਹਿਤ, ਰਮੇਸ਼ ਉਪਾਧਿਆਏ, ਅਜੈ ਰਹੀਰਕਰ, ਸੁਧਾਕਰ ਚਤੁਰਵੇਦੀ, ਸਮੀਰ ਕੁਲਕਰਨੀ ਅਤੇ ਸੁਧਾਕਰ ਧਰ ਦਿਵੇਦੀ ਅਦਾਲਤ ਵਿਚ ਹਨ ।

ਸਾਧਵੀ ਪ੍ਰਗਿਆ ਠਾਕੁਰ ਸਮੇਤ ਸਾਰੇ ਸੱਤ ਮੁਲਜ਼ਮ ਅਦਾਲਤ ਨੇ ਕੀਤਾ ਬਰੀ
ਮੁੰਬਈ, 31 ਜੁਲਾਈ 2025 : ਭਾਰਤ ਦੇਸ਼ ਦੀ ਐਨ. ਆਈ. ਏ. ਅਦਾਲਤ ਨੇ ਅੱਜ ਮਹਾਰਾਸ਼ਟਰ ਦੇ ਮਾਲੇਗਾਓਂ ਧਮਾਕੇ ਮਾਮਲੇ ਵਿਚ ਸਾਧਵੀ ਪ੍ਰਗਿਆ ਠਾਕੁਰ (Sadhvi Pragya) ਸਮੇਤ ਸਾਰੇ ਸੱਤ ਮੁਲਜ਼ਮਾਂ ਨੂੰ ਬਰੀ ਕਰ ਦਿਤਾ ਹੈ। ਇਹ ਫ਼ੈਸਲਾ 17 ਸਾਲਾਂ ਬਾਅਦ ਆਇਆ।

ਸਾਬਤ ਨਹੀਂ ਹੋਇਆ ਕਿ ਜਿਸ ਬਾਈਕ ਵਿਚ ਧਮਾਕਾ ਹੋਇਆ ਸੀ ਉਹ ਸਾਧਵੀ ਪ੍ਰਗਿਆ ਦੇ ਨਾਮ ’ਤੇ ਸੀ

ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਜੱਜ ਏ. ਕੇ. ਲਾਹੋਟੀ ਨੇ ਕਿਹਾ ਕਿ ਇਹ ਸਾਬਤ ਨਹੀਂ ਹੋਇਆ ਕਿ ਜਿਸ ਬਾਈਕ ਵਿਚ ਧਮਾਕਾ ਹੋਇਆ ਸੀ ਉਹ ਸਾਧਵੀ ਪ੍ਰਗਿਆ ਦੇ ਨਾਮ ’ਤੇ ਸੀ। ਇਹ ਵੀ ਸਾਬਤ ਨਹੀਂ ਹੋ ਸਕਿਆ ਕਿ ਕਰਨਲ ਪ੍ਰਸਾਦ ਪੁਰੋਹਿਤ ਨੇ ਬੰਬ ਬਣਾਇਆ ਸੀ । ਸਾਜ਼ਿਸ਼ ਦਾ ਕੋਈ ਵੀ ਪੱਖ ਸਾਬਤ ਨਹੀਂ ਹੋਇਆ ।

ਦੱਸਣਯੋਗ ਹੈ ਕਿ ਮਾਲੇਗਾਓਂ ਧਮਾਕਾ (Malegaon blast) 29 ਸਤੰਬਰ 2008 ਨੂੰ ਹੋਇਆ ਸੀ। ਮੁਲਜ਼ਮ ਸਾਬਕਾ ਭਾਜਪਾ ਸੰਸਦ ਮੈਂਬਰ ਪ੍ਰਗਿਆ ਠਾਕੁਰ, ਕਰਨਲ ਪ੍ਰਸਾਦ ਪੁਰੋਹਿਤ, ਰਮੇਸ਼ ਉਪਾਧਿਆਏ, ਅਜੈ ਰਹੀਰਕਰ, ਸੁਧਾਕਰ ਚਤੁਰਵੇਦੀ, ਸਮੀਰ ਕੁਲਕਰਨੀ ਅਤੇ ਸੁਧਾਕਰ ਧਰ ਦਿਵੇਦੀ ਅਦਾਲਤ ਵਿਚ ਹਨ ।

Read More : ਕਿਸਾਨ ਅੰਦੋਲਨ ‘ਤੇ MP ਕੰਗਨਾ ਰਣੌਤ ਨੂੰ ਨਹੀਂ ਬੋਲਣ ਦੀ ਇਜ਼ਾਜ਼ਤ: BJP

LEAVE A REPLY

Please enter your comment!
Please enter your name here