ਕੰਚਨ ਮਲਹੋਤਰਾ ਦੀ ਅਗਵਾਈ ਹੇਠ ਮਹਿਲਾਵਾਂ ਨੇ ਮਨਾਇਆ ਤੀਜ ਦਾ ਤਿਉਹਾਰ

0
6
Teej festival

ਪਟਿਆਲਾ, 26 ਜੁਲਾਈ 2025 : ਜਿਮ ਦੀ ਸੰਸਥਾਪਕ ਕੰਚਨ ਮਲਹੋਤਰਾ ਦੀ ਅਗਵਾਈ ਹੇਠ ਮਹਿਲਾਵਾਂ ਨੇ ਤੀਜ ਦਾ ਤਿਉਹਾਰ (Teej festival)  ਬੜੇ ਹੀ ਉਤਸ਼ਾਹ ਨਾਲ ਮਨਾਇਆ ।

ਸਾਵਣ ਅਤੇ ਤੀਆਂ ਦੇ ਮਹੀਨੇ ਵਿੱਚ ਔਰਤਾਂ ਦਾ ਸ਼ਿੰਗਾਰ ਅਤੇ ਆਤਮ ਵਿਸ਼ਵਾਸ ਵੱਧ ਜਾਂਦਾ ਹੈ : ਮੀਨਾ ਵਰਮਾ

ਇਸ ਮੌਕੇ ਦੀ ਪਟਿਆਲਾ ਕੋਆਪਰੇਟਿਵ ਬੈਂਕ ਦੀ ਡਾਇਰੈਕਟਰ ਅਤੇ ਸਾਬਕਾ ਕੌਂਸਲਰ ਮੀਨਾ ਵਰਮਾ (Meena Verma) ਨੇ ਵਿਸ਼ੇਸ਼ ਤੌਰ ਤੇ ਪਹੁੰਚ ਕੇ ਮਹਿਲਾਵਾਂ ਨੂੰ ਇਸ ਤੀਜ ਦੇ ਤਿਉਹਾਰ ਦੀ ਵਧਾਈ ਦਿੱਤੀ ਅਤੇ ਉਹਨਾਂ ਨਾਲ ਗਿੱਧਾ ਪਾ ਕੇ ਖੁਸ਼ੀਆਂ ਨੂੰ ਵੀ ਸਾਂਝਾ ਕੀਤਾ। ਕਿਸ ਮੌਕੇ ਕੰਚਨ ਮਲਹੋਤਰਾ ਨੇ ਦੱਸਿਆ ਕਿ ਆਸ ਪਾਸ ਦੇ ਇਲਾਕੇ ਦੀਆਂ ਔਰਤਾਂ ਨੇ ਇਕੱਠੇ ਹੋਕੇ ਤੀਜ ਦੇ ਇਸ ਮਹੀਨੇ ਵਿੱਚ ਆਪਣੀਆਂ ਖੁਸ਼ੀਆਂ ਨੂੰ ਸਾਂਝਾ ਕੀਤਾ ਅਤੇ ਗਿੱਧਾ ਅਤੇ ਬੋਲੀਆਂ (Giddha and dialects) ਪਾ ਕੇ ਸਾਰਿਆਂ ਦਾ ਮਨੋਰੰਜਨ ਕੀਤਾ ਅਤੇ ਸਵਾਦਿਸ਼ਟ ਵਿਅੰਜਨਾਂ ਦਾ ਸਵਾਦ ਵੀ ਚੱਖਿਆ ।

ਸਾਵਣ ਦੇ ਮਹੀਨੇ ਵਿੱਚ ਮਹਿਲਾਵਾਂ ਦੇ ਜੋਸ਼ ਨੂੰ ਕਾਇਮ ਰੱਖਣ ਲਈ ਬਰਨ ਆਫ

ਇਸ ਮੌਕੇ ਕੰਚਨ ਅਤੇ ਹੋਰ ਮਹਿਲਾਵਾਂ ਨੇ ਮੀਨਾ ਵਰਮਾ ਨੂੰ ਸਨਮਾਨਿਤ ਕੀਤਾ ਅਤੇ ਸਮੂਹ ਮੈਂਬਰਾਂ ਨੂੰ ਤੋਹਫੇ ਦੇ ਕੇ ਵੀ ਨਿਵਾਜਿਆ। ਇਸ ਮੌਕੇ ਕਨਿਕਾ, ਮਿਨੀ ਪ੍ਰੀਤੀ, ਸਪਨਾ, ਮਨਮੀਤ ਅਤੇ ਭਾਰਤੀ ਆਦਿ ਮਹਿਲਾਵਾਂ ਮੌਕੇ ਤੇ ਹਾਜ਼ਰ ਸਨ ।

Read More : ਗਣਤੰਤਰ ਦਿਵਸ ਸਮਾਗਮ ਸਬੰਧੀ ਬਟਾਲਾ ‘ਚ ਰਿਹਰਸਲਾਂ ਜੋਰਾਂ ’ਤੇ 

LEAVE A REPLY

Please enter your comment!
Please enter your name here