ਨਵੀਂ ਦਿੱਲੀ, 17 ਜੁਲਾਈ 2025 : ਸੰਸਾਰ ਪ੍ਰਸਿੱਧ ਦੇਸ਼ ਅਮਰੀਕਾ (America) ਵਿਚ ਗੁਰਜੀਤ ਸਿੰਘ ਮੱਲ੍ਹੀ ਨਾਮ ਦੇ ਇਕ ਵਿਅਕਤੀ ਨੂੰ ਬੱਚਿਆਂ ਨਾਲ ਪੋਰਨੋਗ੍ਰਾਫੀ (Child pornography) ਦੇ ਦੋਸ਼ ਹੇਠ ਗ੍ਰਿਫ਼ਤਾਰ ਕੀਤਾ ਗਿਆ ਹੈ। ਦੱਸਣਯੋਗ ਹੈ ਕਿ ਜਿਸ ਵਿਅਕਤੀ ਨੂੰ ਅਜਿਹਾ ਕਰਨ ਦੇ ਦੋਸ਼ ਹੇਠ ਗ੍ਰਿਫ਼ਤਾਰ ਕੀਤਾ ਗਿਆ ਹੈ ਉਹ ਭਾਰਤੀ ਮੂਲ (Indian origin) ਦਾ ਹੈ। ਉਕਤ ਮਾਮਲੇ ਵਿਚ ਗ੍ਰਿਫ਼ਤਾਰ ਕੀਤੇ ਜਾਣ ਸਬੰਧੀ ਜਾਣਕਾਰੀ ਯੂ. ਐਸ. ਇਮੀਗ੍ਰੇਸ਼ਨ ਐਂਡ ਕਸਟਮਜ਼ ਇਨਫ਼ੋਰਸਮੈਂਟ (ਆਈ. ਸੀ. ਈ.) ਸੀਏਟਲ ਨੇ ਦਿੱਤੀ ।
ਗੁਰਜੀਤ ਸਿੰਘ ਮੱਲ੍ਹੀ ਦੀ ਗ੍ਰਿਫ਼ਤਾਰੀ ਤੇ ਰਾਜਨੀਤੀ ਹੋਈ ਗਰਮਾ ਗਰਮ
ਗੁਰਜੀਤ ਸਿੰਘ ਮੱਲ੍ਹੀ (Gurjit Singh Malhi) ਜੋ ਕਿ ਭਾਰਤੀ ਮੂਲ ਦਾ ਹੈ ਤੇ ਖਾਸ ਤੌਰ ਤੇ ਪੰਜਾਬ ਦਾ ਰਹਿਣ ਵਾਲਾ ਹੈ ਦੀਆਂ ਤਸਵੀਰਾਂ ਆਮ ਆਦਮੀ ਪਾਰਟੀ ਦੇ ਆਗੂਆਂ ਨਾਲ ਦਿਖਾਈ ਦੇਣ ਦੇ ਚਲਦਿਆਂ ਹੋਰਨਾਂ ਰਾਜਨੀਤਕ ਪਾਰਟੀਆਂ ਭਾਜਪਾ ਅਤੇ ਕਾਂਗਰਸ ਵਲੋਂ ਆਮ ਆਦਮੀ ਪਾਰਟੀ ਨੂੰ ਘੇਰਿਆ ਜਾ ਰਿਹਾ ਹੈ ।
ਆਈ. ਸੀ. ਈ. ਨੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ `ਤੇ ਗ੍ਰਿਫ਼ਤਾਰੀ ਬਾਰੇ ਪੋਸਟ ਕੀਤਾ ਅਤੇ ਲਿਖਿਆ ਕਿ ‘ਭਾਰਤੀ ਨਾਗਰਿਕ ਗੁਜਰੀਤ ਸਿੰਘ ਮੱਲ੍ਹੀ, ਨੂੰ ਡਬਲਯੂਏ (ਵਾਸ਼ਿੰਗਟਨ) ਵਿਚ ਇਕ ਸੰਯੁਕਤ ਸੰਘੀ ਕਾਨੂੰਨ ਲਾਗੂ ਕਰਨ ਵਾਲੀ ਕਾਰਵਾਈ ਦੌਰਾਨ ਗ੍ਰਿਫ਼ਤਾਰ ਕੀਤਾ ਗਿਆ ਸੀ ਤੇ ਮੱਲ੍ਹੀ `ਤੇ ਸਥਾਨਕ ਅਧਿਕਾਰੀਆਂ ਨੇ ਸੀ. ਐਸ. ਏ. ਐਮ. ਬੱਚਿਆਂ ਨਾਲ ਸਬੰਧਤ ਪੋਰਨੋਗ੍ਰਾਫ਼ੀ ਦਾ ਦੋਸ਼ ਵੀ ਲਗਾਇਆ ਹੈ ।
Read More : ਅਮਰੀਕਾ ’ਚ ਹੋਈਆਂ ਖੇਡਾਂ ’ਚ ਮਨਜੀਤ ਨੇ ਜਿੱਤਿਆ ਸੋਨ ਤਮਗ਼ਾ