ਫਿਰੋਜ਼ਪੁਰ, 2 ਜੁਲਾਈ 2025 : 7 ਮਈ 2025 ਨੂੰ ਭਾਰਤ-ਪਾਕਿਸਤਾਨ (India-Pakistan) ਵਿਚ ਸ਼ੁਰੂ ਹੋਏ ਜੰਗ (War) ਦੇ ਚਲਦਿਆਂ ਭਾਰਤ ਦੇ ਪੰਜਾਬ ਸੂਬੇ ਦੇ ਫਿਰੋਜ਼ਪੁਰ ਸ਼ਹਿਰ ਵਿਚ 9 ਮਈ ਨੂੰ ਪਾਕਿਸਤਾਨ ਵਲੋ਼ ਕੀਤੇ ਗਏ ਡਰੋਨ ਹਮਲੇ (Drone Strike ) ਵਿਚ ਜਿਥੇ ਪਹਿਲਾਂ ਸੜਨ ਨਾਲ ਮਹਿਲਾ ਦੀ ਮੌਤ ਹੋ ਗਈ ਸੀ,ਉਥੇ ਹੁਣ ਜ਼ਖਮਾਂ ਦੀ ਤਾਪ ਨਾ ਝਲਦਿਆਂ ਮਹਿਲਾ ਦੇ ਪਤੀ ਨੇ ਵੀ ਡੀ. ਐਮ. ਸੀ. ਐਚ. ਲੁਧਿਆਣਾ ਵਿਖੇ ਦਮ ਤੋੜ ਦਿੱਤਾ ਹੈ।
ਕੌਣ ਹੈ ਦਮ ਤੋੜਨ ਵਾਲਾ ਤੇ ਕਿਹੜੇ ਪਿੰਡ ਦਾ ਹੈ
ਪਾਕਿਸਤਨ ਦੇ ਡਰੋਨ ਹਮਲੇ ਵਿਚ ਫਿਰੋਜਪੁਰ ਦੇ ਪਿੰਡ ਖਾਈ ਫੇਮੇ ਕੀ ਦੇ ਵਸਨੀਕ ਲਖਵਿੰਦਰ ਸਿੰਘ ਨੇ ਅੱਜ ਦਮ ਤੋੜ ਦਿੱਤਾ ਹੈ ਜਦੋਂ ਕਿ ਲਖਵਿੰਦਰ ਸਿੰਘ (Lakhwinder Singh) ਦੀ ਪਤਨੀ ਨੇ ਦੋ ਮਹੀਨੇ ਪਹਿਲਾਂ ਹੀ ਦਮ ਤੋੜ ਦਿੱਤਾ ਸੀ। ਲਖਵਿੰਦਰ ਸਿੰਘ ਜੋ ਕਿ ਡਰੋਨ ਹਮਲੇ ਵਿਚ 70 ਫੀਸਦੀ ਸੜ ਚੁੱਕਿਆ ਸੀ ਇਲਾਜ ਅਧੀਨ ਸੀ ਪਰ ਅੱਜ ਉਹ ਮੌਤ ਨੂੰ ਪਿਆਰਾ ਹੋ ਗਿਆ।
Read More : ‘ਜੰਗਬੰਦੀ ਅਣਮਿੱਥੇ ਸਮੇਂ ਲਈ ਜਾਰੀ, ਅਫਵਾਹਾਂ ‘ਤੇ ਧਿਆਨ ਨਾ ਦਿਓ’, ਭਾਰਤ-ਪਾਕਿਸਤਾਨ ਜੰਗਬੰਦੀ ‘ਤੇ ਫੌਜ ਨੇ ਦਿੱਤਾ ਬਿਆਨ