ਦਿੱਲੀ ਦੇ ਬਾਰਾ ਹਿੰਦੂ ਰਾਓ ਇਲਾਕੇ ਵਿੱਚ, ਇੱਕ ਨੌਜਵਾਨ ਬਾਈਕਰ ਦੀ ਗਰਦਨ ਚੀਨੀ ਧਾਗੇ ਨਾਲ ਕੱਟ ਦਿੱਤੀ ਗਈ ਅਤੇ ਉਸਦੀ ਮੌਤ ਹੋ ਗਈ।
ਭਾਰਤ ਨੇ ਬੰਗਲਾਦੇਸ਼ ਤੋਂ ਜੂਟ ਉਤਪਾਦਾਂ ਦੇ ਆਯਾਤ ‘ਤੇ ਲਗਾਈ ਪਾਬੰਦੀ
22 ਸਾਲਾ ਯਸ਼ ਗੋਸਵਾਮੀ ਸਾਈਕਲ ਚਲਾ ਰਿਹਾ ਸੀ ਜਦੋਂ ਇੱਕ ਚੀਨੀ ਮਾਂਝਾ ਉਸਦੀ ਗਰਦਨ ਵਿੱਚ ਫਸ ਗਿਆ। ਮਾਂਝਾ ਇੰਨਾ ਤੇਜ਼ ਸੀ ਕਿ ਉਸਦੀ ਗਰਦਨ ਕੱਟ ਗਈ ਅਤੇ ਉਸਦੀ ਮੌਕੇ ‘ਤੇ ਹੀ ਮੌਤ ਹੋ ਗਈ। ਉਸਨੂੰ ਤੁਰੰਤ ਹਿੰਦੂ ਰਾਓ ਹਸਪਤਾਲ ਲਿਜਾਇਆ ਗਿਆ, ਪਰ ਡਾਕਟਰਾਂ ਨੇ ਉਸਨੂੰ ਮ੍ਰਿਤਕ ਐਲਾਨ ਦਿੱਤਾ।
ਦੱਸ ਦਈਏ ਕਿ ਚੀਨੀ ਮਾਂਝਾ ਇੱਕ ਖ਼ਤਰਨਾਕ ਪਤੰਗ ਦਾ ਧਾਗਾ ਹੈ ਜਿਸ ਉੱਤੇ ਸ਼ੀਸ਼ੇ ਜਾਂ ਤਿੱਖੀਆਂ ਚੀਜ਼ਾਂ ਦੀ ਪਰਤ ਹੁੰਦੀ ਹੈ। ਇਹ ਧਾਗਾ ਭਾਰਤ ਵਿੱਚ ਪਾਬੰਦੀਸ਼ੁਦਾ ਹੈ, ਪਰ ਫਿਰ ਵੀ ਬਾਜ਼ਾਰ ਵਿੱਚ ਵੇਚਿਆ ਜਾ ਰਿਹਾ ਹੈ। ਪੁਲਿਸ ਨੇ ਯਸ਼ ਦੇ ਸਰੀਰ ਵਿੱਚੋਂ ਚੀਨੀ ਮਾਂਝਾ ਦੇ ਟੁਕੜੇ ਬਰਾਮਦ ਕੀਤੇ ਹਨ ਅਤੇ ਲਾਪਰਵਾਹੀ ਕਾਰਨ ਮੌਤ ਦਾ ਮਾਮਲਾ ਦਰਜ ਕੀਤਾ ਹੈ।