ਜੇਜੇਪੀ ਦੇ ਕੌਮੀ ਪ੍ਰਧਾਨ ਡਾ. ਅਜੈ ਸਿੰਘ ਚੌਟਾਲਾ ਦੀ ਅਗਵਾਈ ਹੇਠ ਸਾਬਕਾ ਡਿਪਟੀ ਸੀਐਮ ਦੁਸ਼ਯੰਤ ਚੌਟਾਲਾ, ਸਾਬਕਾ ਵਿਧਾਇਕ ਗੰਗਾਰਾਮ, ਸ਼ੀਲਾ ਭਯਾਨ, ਰਾਜ ਸਿੰਘ ਦਹੀਆ, ਰਾਜੇਸ਼ ਸੁਤਾ, ਕ੍ਰਿਸ਼ਨਾ ਪ੍ਰਜਾਪਤ ਗੰਗਵਾ ਅਤੇ ਸਾਰੇ ਸੂਬਾ ਪ੍ਰਧਾਨ ਜੇਜੇਪੀ ਦੇ ਸੰਸਦੀ ਬੋਰਡ ਦੇ ਮੈਂਬਰ ਹੋਣਗੇ।
ਜੇਜੇਪੀ ਨੇ ਰਾਜਸਥਾਨ ਵਿੱਚ ਪ੍ਰਿਥਵੀਰਾਜ ਮੀਲ, ਦਿੱਲੀ ਵਿੱਚ ਦਿਨੇਸ਼ ਡਾਗਰ, ਉੱਤਰ ਪ੍ਰਦੇਸ਼ ਵਿੱਚ ਚੌਧਰੀ ਮਹਿੰਦਰ ਸਿੰਘ, ਗੁਜਰਾਤ ਵਿੱਚ ਬਚਨ ਸਿੰਘ ਗੁਰਜਰ ਅਤੇ ਪੰਜਾਬ ਵਿੱਚ ਸੰਦੀਪ ਨਿਓਲ ਨੂੰ ਸੂਬਾ ਪ੍ਰਧਾਨ ਦੀ ਕਮਾਨ ਸੌਂਪੀ ਹੈ। ਇਨ੍ਹਾਂ ਤੋਂ ਇਲਾਵਾ, ਹਰਿਆਣਾ ਜੇਜੇਪੀ ਸੂਬਾ ਕਾਰਜਕਾਰਨੀ ਵਿੱਚ ਰਿਸ਼ੀਰਾਜ ਰਾਣਾ ਅਤੇ ਰਣਦੀਪ ਕੌਲ ਨੂੰ ਸੀਨੀਅਰ ਸੂਬਾ ਉਪ-ਪ੍ਰਧਾਨ ਬਣਾਇਆ ਗਿਆ ਹੈ।
ਇਸਤੋਂ ਇਲਾਵਾ ਰਾਜੇਸ਼ ਭਾਰਦਵਾਜ ਨੂੰ ਸੂਬਾ ਸੰਗਠਨ ਸਕੱਤਰ ਨਿਯੁਕਤ ਕੀਤਾ ਗਿਆ ਹੈ। ਅੰਜਨੀ ਲਾਡਾ ਨੂੰ ਸੂਬਾ ਖਜ਼ਾਨਚੀ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ ਅਤੇ ਵਰਿੰਦਰ ਚੌਧਰੀ ਨੂੰ ਜੇਜੇਪੀ ਦੇ ਸੂਬਾ ਪ੍ਰਚਾਰ ਸਕੱਤਰ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ।
ਜ਼ਿਕਰਯੋਗ ਹੈ ਕਿ ਇੱਕ ਦਿਨ ਪਹਿਲਾਂ, ਜਨਨਾਇਕ ਜਨਤਾ ਪਾਰਟੀ ਨੇ ਸੰਗਠਨਾਤਮਕ ਪੁਨਰਗਠਨ ਦੇ ਤਹਿਤ ਕਈ ਮਹੱਤਵਪੂਰਨ ਨਿਯੁਕਤੀਆਂ ਕੀਤੀਆਂ ਹਨ। ਜੇਜੇਪੀ ਨੇ ਪਾਰਟੀ ਦੇ ਰਾਸ਼ਟਰੀ ਪ੍ਰਧਾਨ ਡਾ. ਅਜੈ ਸਿੰਘ ਚੌਟਾਲਾ ਦੀ ਅਗਵਾਈ ਹੇਠ ਰਾਜਨੀਤਿਕ ਮਾਮਲਿਆਂ ਦੀ ਕਮੇਟੀ (ਪੀਏਸੀ) ਦਾ ਗਠਨ ਕੀਤਾ ਹੈ। ਇਸ ਤੋਂ ਇਲਾਵਾ, ਪਾਰਟੀ ਨੇ ਰਾਸ਼ਟਰੀ ਕਾਰਜਕਾਰਨੀ ਵਿੱਚ 18 ਮੈਂਬਰਾਂ ਦੀ ਨਿਯੁਕਤੀ ਕੀਤੀ ਹੈ।
ਦੱਸ ਦਈਏ ਕਿ ਜੇਜੇਪੀ ਸਿਆਸੀ ਮਾਮਲਿਆਂ ਦੀ ਕਮੇਟੀ ਵਿੱਚ ਡਾ: ਅਜੈ ਸਿੰਘ ਚੌਟਾਲਾ, ਸੀਨੀਅਰ ਆਗੂ ਡਾ. ਕੇਸੀ ਬਾਂਗੜ, ਸਾਬਕਾ ਉਪ ਮੁੱਖ ਮੰਤਰੀ ਦੁਸ਼ਯੰਤ ਚੌਟਾਲਾ, ਸਾਬਕਾ ਵਿਧਾਇਕ ਅਮਰਜੀਤ ਢਾਂਡਾ, ਸਾਬਕਾ ਵਿਧਾਇਕ ਨੈਨਾ ਸਿੰਘ, ਸਾਬਕਾ ਵਿਧਾਇਕ ਰਮੇਸ਼ ਖੱਟਕ, ਮੋਹਸਿਨ ਚੌਧਰੀ, ਰੀਟਾ ਸਿੰਘ, ਰਾਓ ਸੁਨੀਲ ਚੌਧਰੀ ਅਤੇ ਸਾਰੇ ਸੂਬਾ ਪ੍ਰਧਾਨ ਸ਼ਾਮਲ ਹੋਣਗੇ।