ਲੁਧਿਆਣਾ ਸੈਂਟਰਲ ਜੇਲ੍ਹ ਵਾਰਡਨ ਗ੍ਰਿਫ਼ਤਾਰ; ਕੈਦੀਆਂ ਨੂੰ ਜਰਦੇ ਦੀਆਂ ਪੁੜੀਆਂ ਕਰਦਾ ਸੀ ਸਪਲਾਈ

0
16

ਲੁਧਿਆਣਾ ਸਥਿਤ ਕੇਂਦਰੀ ਜੇਲ੍ਹ ਵਿੱਚ ਨਸ਼ੀਲੇ ਪਦਾਰਥਾਂ ਦੀ ਸਪਲਾਈ ਰੁਕਣ ਦਾ ਨਾਮ ਨਹੀਂ ਲੈ ਰਹੀ ਹੈ। ਥਾਣਾ ਡਿਵੀਜ਼ਨ ਨੰਬਰ 7 ਦੀ ਪੁਲਿਸ ਨੇ ਕੇਂਦਰੀ ਜੇਲ੍ਹ ਦੇ ਇੱਕ ਵਾਰਡਨ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਵਾਰਡਨ ‘ਤੇ ਕੇਂਦਰੀ ਜੇਲ੍ਹ ਵਿੱਚ ਕੈਦੀਆਂ ਨੂੰ ਜਰਦਾ/ਤੰਬਾਕੂ ਸਪਲਾਈ ਕਰਨ ਦਾ ਦੋਸ਼ ਹੈ। ਮੁਲਜ਼ਮ ਵਾਰਡਨ ਦੀ ਪਛਾਣ ਗੁਰਪ੍ਰੀਤ ਸਿੰਘ ਵਜੋਂ ਹੋਈ ਹੈ।

ਜਾਣਕਾਰੀ ਅਨੁਸਾਰ ਵਾਰਡਨ ਗੁਰਪ੍ਰੀਤ ਸਿੰਘ ਅੱਧੀ ਰਾਤ ਨੂੰ ਪੈਰ ‘ਤੇ ਟੇਪ ਨਾਲ ਜਰਦੇ ਦੀਆਂ ਪੁੜੀਆਂ ਚਿਪਕਾ ਕੇ ਉਪਰ ਜੁਰਾਬ ਪਾ ਕੇ ਆਉਂਦਾ। ਸ਼ੱਕ ਪੈਣ ‘ਤੇ ਜਦੋਂ ਉਸਦੀ ਜਾਂਚ ਕੀਤੀ ਗਈ ਤਾਂ ਉਸਦੇ ਪੈਰ ‘ਤੇ ਜਰਦੇ ਦੀਆਂ ਪੁੜੀਆਂ ਤੇ ਟੇਪ ਲੱਗੀ ਹੋਈ ਮਿਲੀ। ਸਹਾਇਕ ਸੁਪਰਡੈਂਟ ਸੁਰਜੀਤ ਸਿੰਘ ਨੇ ਮੁਲਜ਼ਮ ਖ਼ਿਲਾਫ਼ ਜੇਲ੍ਹ ਐਕਟ ਦੀ ਧਾਰਾ 42,45,52-ਏ ਤਹਿਤ ਕੇਸ ਦਰਜ ਕਰ ਲਿਆ ਹੈ। ਮੁਲਜ਼ਮ ਵਾਰਡਨ ਦੇ ਪਿਛਲੇ ਰਿਕਾਰਡ ਦੀ ਵੀ ਜਾਂਚ ਕੀਤੀ ਜਾ ਰਹੀ ਹੈ।

LEAVE A REPLY

Please enter your comment!
Please enter your name here