ਹਰਿਆਣਾ ਸਕੂਲ ਸਿੱਖਿਆ ਬੋਰਡ (HBSE) ਜੁਲਾਈ ਵਿੱਚ 10ਵੀਂ ਅਤੇ 12ਵੀਂ ਜਮਾਤ ਲਈ ਕੰਪਾਰਟਮੈਂਟ ਅਤੇ ਅੰਕ ਸੁਧਾਰ ਪ੍ਰੀਖਿਆਵਾਂ ਕਰਵਾਏਗਾ। ਜਿਸ ਲਈ ਸਿੱਖਿਆ ਬੋਰਡ ਨੇ ਡੇਟ ਸ਼ੀਟ ਜਾਰੀ ਕਰ ਦਿੱਤੀ ਹੈ
ਦੱਸ ਦਈਏ ਕਿ ਹਰਿਆਣਾ ਸਕੂਲ ਸਿੱਖਿਆ ਬੋਰਡ ਦੇ ਚੇਅਰਮੈਨ ਪ੍ਰੋ. ਡਾ. ਪਵਨ ਕੁਮਾਰ ਅਤੇ ਸਕੱਤਰ ਡਾ. ਮੁਨੀਸ਼ ਨਾਗਪਾਲ ਨੇ ਦੱਸਿਆ ਕਿ ਹਰਿਆਣਾ ਸਕੂਲ ਸਿੱਖਿਆ ਬੋਰਡ ਨੇ ਜੁਲਾਈ ਵਿੱਚ ਸੀਨੀਅਰ ਸੈਕੰਡਰੀ (ਅਕਾਦਮਿਕ) ਇੱਕ ਦਿਨਾ ਕੰਪਾਰਟਮੈਂਟ ਪ੍ਰੀਖਿਆ ਅਤੇ ਸੈਕੰਡਰੀ (ਅਕਾਦਮਿਕ) ਕੰਪਾਰਟਮੈਂਟ (ਈਆਈਓਪੀ), ਪੂਰੇ ਵਿਸ਼ੇ ਅਤੇ ਅੰਕ ਸੁਧਾਰ ਪ੍ਰੀਖਿਆਵਾਂ ਆਯੋਜਿਤ ਕਰਨ ਦਾ ਫੈਸਲਾ ਕੀਤਾ ਹੈ।
ਇਸਤੋਂ ਇਲਾਵਾ ਵਿਸਥਾਰਪੂਰਵਕ ਜਾਣਕਾਰੀ ਦਿੰਦੇ ਹੋਏ ਉਨ੍ਹਾਂ ਕਿਹਾ ਕਿ ਸੀਨੀਅਰ ਸੈਕੰਡਰੀ (ਅਕਾਦਮਿਕ) ਦੀ ਇੱਕ ਰੋਜ਼ਾ ਕੰਪਾਰਟਮੈਂਟ ਪ੍ਰੀਖਿਆ 4 ਜੁਲਾਈ ਨੂੰ ਆਯੋਜਿਤ ਕੀਤੀ ਜਾਵੇਗੀ। ਇਸੇ ਤਰ੍ਹਾਂ ਸੈਕੰਡਰੀ (ਅਕਾਦਮਿਕ) ਦੀਆਂ ਕੰਪਾਰਟਮੈਂਟ (ਈਆਈਓਪੀ), ਪੂਰਾ ਵਿਸ਼ਾ ਅਤੇ ਅੰਕ ਸੁਧਾਰ ਪ੍ਰੀਖਿਆਵਾਂ 5 ਜੁਲਾਈ ਤੋਂ 14 ਜੁਲਾਈ ਤੱਕ ਕਰਵਾਈਆਂ ਜਾਣਗੀਆਂ। ਦੋਵਾਂ ਪ੍ਰੀਖਿਆਵਾਂ ਦੀ ਡੇਟ ਸ਼ੀਟ ਬਾਰੇ ਵਿਸਥਾਰਪੂਰਵਕ ਜਾਣਕਾਰੀ ਬੋਰਡ ਦੀ ਅਧਿਕਾਰਤ ਵੈੱਬਸਾਈਟ www.bseh.org.in ‘ਤੇ ਉਪਲਬਧ ਹੈ।
ਨਾਲ ਹੀਉਨ੍ਹਾਂ ਦੱਸਿਆ ਕਿ ਪ੍ਰੀਖਿਆਵਾਂ ਦਾ ਸਮਾਂ ਦੁਪਹਿਰ 2 ਵਜੇ ਤੋਂ ਸ਼ਾਮ 5 ਵਜੇ ਤੱਕ ਹੋਵੇਗਾ। ਪ੍ਰੀਖਿਆ ਕੇਂਦਰ ਬਾਰੇ ਜਾਣਕਾਰੀ ਐਡਮਿਟ ਕਾਰਡ ‘ਤੇ ਉਪਲਬਧ ਹੋਵੇਗੀ। ਸਬੰਧਤ ਉਮੀਦਵਾਰਾਂ ਨੂੰ ਪ੍ਰੀਖਿਆ ਸ਼ਡਿਊਲ ਅਤੇ ਹੋਰ ਮਹੱਤਵਪੂਰਨ ਜਾਣਕਾਰੀ ਲਈ ਨਿਯਮਿਤ ਤੌਰ ‘ਤੇ ਬੋਰਡ ਦੀ ਵੈੱਬਸਾਈਟ ‘ਤੇ ਜਾਣਾ ਚਾਹੀਦਾ ਹੈ।