ਟੀ.ਵੀ. ਅਦਾਕਾਰ ਅਨੁਪਮ ਸ਼ਿਆਮ ਦਾ ਹੋਇਆ ਦਿਹਾਂਤ

0
103

ਮੁੰਬਈ- ਟੀ.ਵੀ. ਅਦਾਕਾਰ ਅਨੁਪਮ ਸ਼ਿਆਮ ਦਾ 63 ਸਾਲ ਦੀ ਉਮਰ ‘ਚ ਦਿਹਾਂਤ ਹੋ ਗਿਆ ਹੈ। ਉਨ੍ਹਾਂ ਨੇ ਮਨ ਕੀ ਆਵਾਜ਼ , ਪ੍ਰਤਿਗਿਆ ਆਦਿ ਪ੍ਰੋਗਰਾਮਾਂ ‘ਚ ਬਹੁਤ ਵਧੀਆ ਭੁਮਿਕਾ ਨਿਭਾਈ ਸੀ। ਅਨੁਪਮ ਸ਼ਿਆਮ ਲੰਬੇ ਸਮੇਂ ਤੋਂ ਮੁੰਬਈ ਦੇ ਲਾਈਫਲਾਈਨ ਹਸਪਤਾਲ ‘ਚ ਦਾਖਲ ਸਨ ਅਤੇ ਉਨ੍ਹਾਂ ਦਾ ਇਲਾਜ ਟੀ. ਵੀ. ਉਦਯੋਗ ਅਤੇ ਫਿਲਮ ਉਦਯੋਗ ਦੇ ਕੁੱਝ ਸਿਤਾਰਿਆਂ ਵੱਲੋਂ ਕਰਵਾਇਆ ਜਾ ਰਿਹਾ ਸੀ।

ਅਨੁਪਮ ਸ਼ਿਆਮ ਦੇ ਪਰਿਵਾਰ ਵੱਲੋਂ ਕੁੱਝ ਮਹੀਨੇ ਪਹਿਲਾਂ ਉਨ੍ਹਾਂ ਦੀ ਬੀਮਾਰੀ ਦੇ ਲਈ ਆਰਥਿਕ ਮਦਦ ਦੀ ਅਪੀਲ ਕੀਤੀ ਗਈ ਸੀ। ਉਸ ਸਮੇਂ ਸੋਨੂੰ ਸੂਦ ਅਤੇ ਸਿਨੇਮਾ ਆਰਟਿਸਟ ਐਸੋਸੀਏਸ਼ਨ ਅਨੁਪਮ ਸ਼ਿਆਮ ਦੀ ਮਦਦ ਦੇ ਲਈ ਅੱਗੇ ਆਏ ਸਨ। ਅਨੁਪਮ ਸ਼ਿਆਮ ਦੀ ਕਿਡਨੀ ਫੇਲ ਹੋ ਗਈ ਸੀ ਅਤੇ ਲੰਬੇ ਸਮੇਂ ਤੋਂ ਡਾਇਲਸਿਸ ‘ਤੇ ਸਨ, ਜਿਸ ਕਾਰਨ ਉਨ੍ਹਾਂ ਦੀ ਦੇਰ ਰਾਤ ਨੂੰ ਮੁੰਬਈ ਦੇ ਲਾਈਫਲਾਈਨ ਹਸਪਤਾਲ ‘ਚ ਮੌਤ ਹੋ ਗਈ।

ਇਸ ਤੋਂ ਪਹਿਲਾਂ ਅਨੁਪਮ ਸ਼ਿਆਮ ਨੂੰ ਮੁੰਬਈ ਦੇ ਇਕ ਹੋਰ ਹਮਪਤਾਲ ‘ਚ ਦਾਖਲ ਕਰਵਾਇਆ ਗਿਆ ਸੀ ਜਿੱਥੇ ਡਾਇਲਸਿਸ ਦੇ ਦੌਰਾਨ ਉਨ੍ਹਾਂ ਦੀ ਸਿਹਤ ਹੋਰ ਖਰਾਬ ਹੋ ਗਈ। ਜਿਸ ਤੋਂ ਬਾਅਦ ਅਨੁਪਮ ਸ਼ਿਆਮ ਨੂੰ ਲਾਈਫਲਾਈਨ ਹਸਪਤਾਲ ‘ਚ ਦਾਖਲ ਕਰਵਾਇਆ ਗਿਆ। ਅਨੁਪਮ ਸ਼ਿਆਮ ਜੀ ਟੀ.ਵੀ. ਅਤੇ ਫਿਲਮਾਂ ਦੇ ਮਸ਼ਹੂਰ ਅਭਿਨੇਤਾ ਹਨ ਪਰ ਉਨ੍ਹਾਂ ਨੂੰ ਸਟਾਰ ਪਲੱਸ ਟੀ. ਵੀ. ਦੇ ਸੀਰੀਅਲ ਮਨ ਕੀ ਆਵਾਜ਼ ਅਤੇ ਪ੍ਰਤਿਗਿਆ ਤੋਂ ਪਛਾਣ ਮਿਲੀ।

LEAVE A REPLY

Please enter your comment!
Please enter your name here