ਮਜੀਠਾ ਸ਼ਰਾਬ ਹਾਦਸੇ ਦੇ ਛੇ ਪੀੜਤਾਂ ਨੂੰ ਮਿਲੀ ਹਸਪਤਾਲ ਤੋਂ ਛੁੱਟੀ

0
22

ਅੰਮ੍ਰਿਤਸਰ- ਬੀਤੇ ਦਿਨੀ ਮਜੀਠਾ ਹਲਕੇ ਦੇ ਪਿੰਡਾਂ ਵਿੱਚ ਜ਼ਹਿਰੀਲੀ ਸ਼ਰਾਬ ਨਾਲ ਵਾਪਰੇ ਵੱਡੇ ਕਾਂਡ ਦੌਰਾਨ ਰਾਹਤ ਦੀ ਖਬਰ ਮਿਲੀ ਹੈ ਕਿ ਇਸ ਹਾਦਸੇ ਦੇ ਛੇ ਪੀੜਤ ਜੋ ਕਿ ਇਲਾਜ ਲਈ ਗੁਰੂ ਨਾਨਕ ਦੇਵ ਹਸਪਤਾਲ ਅੰਮ੍ਰਿਤਸਰ ਪੁੱਜੇ ਸਨ, ਨੂੰ ਅੱਜ ਡਾਕਟਰਾਂ ਨੇ ਤੰਦਰੁਸਤ ਹੋਣ ਮਗਰੋਂ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਹੈ। ਇੰਨਾ ਖੁਸ਼ਕਿਸਮਤਾਂ ਵਿੱਚ ਕੇਵਲ ਸਿੰਘ ਪਿੰਡ ਮਰੜੀ ਕਲਾਂ, ਗੁਲਜਾਰ ਸਿੰਘ ਮਰੜੀ ਕਲਾਂ, ਰਮਨ ਕੁਮਾਰ ਵਾਸੀ ਥਰੀਏਵਾਲ, ਮੁਲਖ ਰਾਜ ਵਾਸੀ ਪਤਾਲਪੁਰੀ, ਸੁਬੇਗ ਸਿੰਘ ਵਾਸੀ ਭੰਗਵਾਂ ਅਤੇ ਤਰਸੇਮ ਸਿੰਘ ਵਾਸੀ ਭੰਗਾਲੀ ਕਲਾਂ ਸ਼ਾਮਿਲ ਹਨ।

ਇਸ ਮੌਕੇ ਗੁਰੂ ਨਾਨਕ ਦੇਵ ਮੈਡੀਕਲ ਕਾਲਜ ਦੇ ਸੁਪਰਡੈਂਟ ਡਾਕਟਰ ਕਰਨਜੀਤ ਸਿੰਘ, ਡੀਐਸਪੀ ਮਨਿੰਦਰਪਾਲ ਸਿੰਘ, ਸਹਾਇਕ ਲੋਕ ਸੰਪਰਕ ਅਧਿਕਾਰੀ ਯੋਗੇਸ਼ ਕੁਮਾਰ ਉਚੇਚੇ ਤੌਰ ਉੱਤੇ ਇੰਨਾ ਦਾ ਹਾਲ ਜਾਨਣ ਲਈ ਪੁੱਜੇ। ਇਹ ਸਾਰੇ ਮਰੀਜ਼ ਜੋ ਕਿ ਉਕਤ ਹਾਦਸੇ ਦੇ ਭਿਆਨਕ ਸਿੱਟਿਆਂ ਤੋਂ ਭਲੀ ਭਾਂਤ ਜਾਣੂ ਸਨ, ਨੇ ਪੰਜਾਬ ਸਰਕਾਰ ਦੇ ਅਧਿਕਾਰੀਆਂ ਦਾ ਧੰਨਵਾਦ ਕੀਤਾ, ਜਿਨਾਂ ਨੇ ਸਮੇਂ ਸਿਰ ਉਹਨਾਂ ਨੂੰ ਘਰਾਂ ਵਿੱਚੋਂ ਕੱਢ ਕੇ ਹਸਪਤਾਲ ਲਿਆਂਦਾ ਅਤੇ ਇਲਾਜ ਕਰਵਾਇਆ।

LEAVE A REPLY

Please enter your comment!
Please enter your name here