ਮੱਧ ਪ੍ਰਦੇਸ਼ ਦੇ ਸ਼ਾਹਡੋਲ ‘ਚ ਗੈਰ-ਕਾਨੂੰਨੀ ਕੋਲੇ ਦੀ ਖਾਨ ਧਸੀ, ਜੋੜੇ ਦੀ ਹੇਠਾਂ ਦੱਬਣ ਨਾਲ ਮੌ/ਤ
ਮੱਧ ਪ੍ਰਦੇਸ਼ ਦੇ ਸ਼ਾਹਡੋਲ ਦੇ ਬੁੱਢਾਰ ਥਾਣਾ ਖੇਤਰ ‘ਚ ਗੈਰ-ਕਾਨੂੰਨੀ ਕੋਲੇ ਦੀ ਖਾਨ ਢਹਿ ਗਈ। ਇਸ ਹੇਠਾਂ ਦੱਬੇ ਜਾਣ ਤੋਂ ਬਾਅਦ ਜੋੜੇ ਦੀ ਮੌਤ ਹੋ ਗਈ। ਇਨ੍ਹਾਂ ਦੀ ਪਛਾਣ ਓਮਕਾਰ ਯਾਦਵ ਉਰਫ਼ ਭਾਟੂ (40) ਅਤੇ ਉਸ ਦੀ ਪਤਨੀ ਪਾਰਵਤੀ ਯਾਦਵ (36) ਵਜੋਂ ਹੋਈ ਹੈ।
MP ਦੇ ਬੁੱਢਾਰ ਦਾ ਮਾਮਲਾ
ਪ੍ਰਾਪਤ ਜਾਣਕਾਰੀ ਅਨੁਸਾਰ ਮਾਈਨਿੰਗ ਮਾਫੀਆ ਨੇ ਇਸ ਨੂੰ ਛੁਪਾਉਣ ਦੀ ਕੋਸ਼ਿਸ਼ ਕੀਤੀ। ਮਾਮਲਾ ਉਦੋਂ ਸਾਹਮਣੇ ਆਇਆ ਜਦੋਂ ਪਿੰਡ ਵਾਸੀਆਂ ਨੇ ਹੰਗਾਮਾ ਕਰ ਦਿੱਤਾ। ਸੂਚਨਾ ਮਿਲਦੇ ਹੀ ਕਲੈਕਟਰ ਡਾਕਟਰ ਕੇਦਾਰ ਸਿੰਘ ਅਤੇ ਐਸਪੀ ਰਾਮਜੀ ਸ੍ਰੀਵਾਸਤਵ ਮੌਕੇ ‘ਤੇ ਪਹੁੰਚ ਗਏ। ਦੇਰ ਰਾਤ ਮ੍ਰਿਤਕਾਂ ਦੀਆ ਲਾਸ਼ਾਂ ਨੂੰ ਜੇਸੀਬੀ ਦੀ ਮਦਦ ਨਾਲ ਬਾਹਰ ਕੱਢਿਆ ਗਿਆ।
ਮਨੋਰੰਜਨ ਜਗਤ ਤੋਂ ਵੱਡੀ ਖਬਰ! 24 ਸਾਲਾਂ ਅਦਾਕਾਰਾ ਦੀ ਹੋਈ ਮੌ/ਤ, ਸਦਮੇ ‘ਚ ਪ੍ਰਸ਼ੰਸਕ
ਥਾਣਾ ਇੰਚਾਰਜ ਸੰਜੇ ਜੈਸਵਾਲ ਨੇ ਦੱਸਿਆ ਕਿ ਇਹ ਪਤੀ-ਪਤਨੀ ਕੋਲਾ ਕੱਢਣ ਲਈ ਖਾਨ ‘ਚ ਦਾਖਲ ਹੋਏ ਸਨ ਕਿ ਮਿੱਟੀ ਧਸਣ ਕਾਰਨ ਦੋਵੇਂ ਦੱਬ ਗਏ। ਇਸ ਦੌਰਾਨ ਉਥੇ ਮੌਜੂਦ ਹੋਰ ਕਰਮਚਾਰੀ ਭੱਜ ਨਿਕਲੇ। ਘਟਨਾ ਦੀ ਸੂਚਨਾ ਮਿਲਦੇ ਹੀ ਪਿੰਡ ਵਾਸੀਆਂ ਨੇ ਮੌਕੇ ‘ਤੇ ਪਹੁੰਚ ਕੇ ਤੁਰੰਤ ਪੁਲਸ ਨੂੰ ਸੂਚਨਾ ਦਿੱਤੀ। ਜੇਸੀਬੀ ਨਾਲ ਖੁਦਾਈ ਕਰਕੇ ਲਾਸ਼ਾਂ ਨੂੰ ਬਾਹਰ ਕੱਢਿਆ ਗਿਆ।