14 ਮਾਰਚ ਤੋਂ ਸ਼ੁਰੂ ਹੋਵੇਗਾ ਖੇਤਰੀ ਸਰਸ ਮੇਲਾ, ਦੇਸ਼ ਭਰ ਦੇ ਕਾਰੀਗਰ ਲਗਾਉਣਗੇ 300 ਤੋਂ ਵੱਧ ਸਟਾਲ

0
11

14 ਮਾਰਚ ਤੋਂ ਸ਼ੁਰੂ ਹੋਵੇਗਾ ਖੇਤਰੀ ਸਰਸ ਮੇਲਾ, ਦੇਸ਼ ਭਰ ਦੇ ਕਾਰੀਗਰ ਲਗਾਉਣਗੇ 300 ਤੋਂ ਵੱਧ ਸਟਾਲ

ਅੰਮ੍ਰਿਤਸਰ- ਕੇਂਦਰ ਅਤੇ ਪੰਜਾਬ ਸਰਕਾਰ ਦੇ ਸਹਿਯੋਗ ਨਾਲ 14 ਮਾਰਚ ਤੋਂ 23 ਮਾਰਚ, 2025 ਤੱਕ ਖੇਤਰੀ ਸਰਸ ਮੇਲਾ ਦੁਸ਼ਹਿਰਾ ਗਰਾਉਂਡ ਰਣਜੀਤ ਐਵੀਨਿਊ ਵਿਖੇ ਲਗਾਇਆ ਜਾ ਰਿਹਾ ਹੈ। ਜਿਸ ਵਿੱਚ ਦੇਸ਼ ਭਰ ਤੋਂ ਕਾਰੀਗਰ ਆਪਣੀ ਦਸਤਕਾਰੀ ਹੁਨਰ ਦਾ ਪ੍ਰਦਰਸ਼ਨ ਕਰਨਗੇ ਅਤੇ 300 ਤੋਂ ਵੱਧ ਸਟਾਲ ਲਗਾਏ ਜਾਣਗੇ ।

ਮੇਲੇ ਦੀਆਂ ਤਿਆਰੀਆਂ ਸਬੰਧੀ ਮੀਟਿੰਗ

ਖੇਤਰੀ ਸਰਸ ਮੇਲੇ ਦੀਆਂ ਤਿਆਰੀਆਂ ਸਬੰਧੀ ਮੀਟਿੰਗ ਕਰਦੇ ਹੋਏ ਪਰਮਜੀਤ ਕੌਰ ਵਧੀਕ ਡਿਪਟੀ ਕਮਿਸ਼ਨਰ ਪੇਂਡੂ ਵਿਕਾਸ ਨੇ ਦੱਸਿਆ ਕਿ ਇਸ ਮੇਲੇ ਵਿੱਚ ਦੇਸ਼ ਭਰ ਤੋਂ ਕਾਰੀਗਰ ਅਤੇ ਸੈਲਫ ਹੈਲਪ ਗਰੁੱਪ ਆਪਣੇ ਹੱਥਾਂ ਦੁਆਰਾ ਤਿਆਰ ਕੀਤੇ ਗਏ ਉਤਪਾਦਾਂ ਦੀ ਪ੍ਰਦਰਸ਼ਨੀ ਲਗਾਉਣਗੇ। ਉਨਾਂ ਦੱਸਿਆ ਕਿ ਇਸ ਮੇਲੇ ਵਿੱਚ ਵੱਖ ਵੱਖ ਰਾਜਾਂ ਦੇ ਲੋਕ ਆਪਣੇ ਖਾਣ ਪੀਣ ਦੇ ਸਟਾਲ ਵੀ ਲਗਾਉਣਗੇ, ਜਿਸਦਾ ਕਿ ਅੰਮ੍ਰਿਤਸਰ ਵਾਸੀ ਲੁਫ਼ਤ ਲੈ ਸਕਣਗੇ ।ਉਨਾਂ ਦੱਸਿਆ ਕਿ ਇਸ ਮੇਲੇ ਦਾ ਮੁੱਖ ਮਕਸਦ ਦੇਸ਼ ਭਰ ਦੇ ਛੋਟੇ ਕਾਰੀਗਰਾਂ ਨੂੰ ਆਪਣੀਆਂ ਵਸਤਾਂ ਵੇਚਣ ਲਈ ਉਤਸ਼ਾਹਿਤ ਕਰਨਾ ਹੈ ਅਤੇ ਉਨਾਂ ਦਾ ਜੀਵਨ ਪੱਧਰ ਨੂੰ ਉੱਚਾ ਚੁੱਕਣਾ ਹੈ। ਉਨ੍ਹਾਂ ਦੱਸਿਆ ਕਿ ਇਸ ਮੇਲੇ ਵਿੱਚ 300 ਤੋਂ ਵੱਧ ਸਟਾਲ ਲਗਾਏ ਜਾਣਗੇ ਜਿਸ ਵਿਚੋਂ 200 ਸਟਾਲ ਦੂਜੇ ਰਾਜਾਂ ਦੇ ਕਾਰੀਗਰਾਂ ਨੂੰ ਅਤੇ 100 ਸਟਾਲ ਪੰਜਾਬ ਦੇ ਸੈਲਫ ਹੈਲਪ ਗਰੁੱਪਾਂ ਨੂੰ ਦਿੱਤੇ ਜਾਣਗੇ।

 

LEAVE A REPLY

Please enter your comment!
Please enter your name here