ਦਿੱਲੀ ਵਿਧਾਨ ਸਭਾ ਚੋਣਾਂ ਤੋਂ ਪਹਿਲਾ ਵੱਡੀ ਉਥਲ-ਪੁਥਲ; ਭਾਜਪਾ ‘ਚ ਸ਼ਾਮਲ ਹੋਏ ‘ਆਪ’ ਦੇ ਅੱਠ ਵਿਧਾਇਕ
ਨਵੀ ਦਿੱਲੀ,1 ਫਰਵਰੀ: ਦਿੱਲੀ ਵਿਧਾਨ ਸਭਾ ਚੋਣਾਂ ਲਈ ਵੋਟਾਂ ਪੈਣ ਵਿੱਚ ਸਿਰਫ਼ ਤਿੰਨ ਦਿਨ ਬਾਕੀ ਹਨ। 5 ਫਰਵਰੀ ਨੂੰ ਹੋਣ ਵਾਲੀ ਵੋਟਿੰਗ ਤੋਂ ਪਹਿਲਾਂ ਰਾਜਧਾਨੀ ‘ਚ ਵੱਡੀ ਉਥਲ-ਪੁਥਲ ਹੁੰਦੀ ਨਜ਼ਰ ਆ ਰਹੀ ਹੈ। ਇਸੇ ਲੜੀ ਵਿਚ ਬੀਤੇ ਦਿਨ ਆਮ ਆਦਮੀ ਪਾਰਟੀ ਤੋਂ ਅਸਤੀਫਾ ਦੇਣ ਵਾਲੇ ਸਾਰੇ ਅੱਠ ਵਿਧਾਇਕ ਅੱਜ ਸ਼ਨੀਵਾਰ ਨੂੰ ਭਾਜਪਾ ਵਿਚ ਸ਼ਾਮਲ ਹੋ ਗਏ ਹਨ। ਇੱਕ ਦਿਨ ਪਹਿਲਾਂ ਹੀ ਇਨ੍ਹਾਂ ਵਿਧਾਇਕਾਂ ਨੇ ਆਪਣੇ ਅਸਤੀਫ਼ੇ ਦਾ ਕਾਰਨ ਭ੍ਰਿਸ਼ਟਾਚਾਰ ਅਤੇ ਚੋਣਾਂ ਵਿੱਚ ਟਿਕਟਾਂ ਨਾ ਮਿਲਣ ਨੂੰ ਦੱਸਿਆ ਸੀ।
ਇਹ ਵੀ ਪੜੋ : ਫਗਵਾੜਾ ‘ਚ ਬਣਿਆ ‘ਆਪ’ ਦਾ ਮੇਅਰ, ਸੀਨੀਅਰ ਡਿਪਟੀ ਮੇਅਰ ‘ਤੇ ਅਤੇ ਡਿਪਟੀ ਮੇਅਰ ਦਾ ਵੀ ਹੋਇਆ ਐਲਾਨ
ਦੱਸ ਦਈਏ ਕਿ ਆਮ ਆਦਮੀ ਪਾਰਟੀ ਦੇ ਤ੍ਰਿਲੋਕਪੁਰੀ ਤੋਂ ਵਿਧਾਇਕ ਰੋਹਿਤ ਮਹਿਰੌਲੀਆ, ਕਸਤੂਰਬਾ ਨਗਰ ਤੋਂ ਵਿਧਾਇਕ ਮਦਨ ਲਾਲ, ਜਨਕਪੁਰੀ ਤੋਂ ਵਿਧਾਇਕ ਰਾਜੇਸ਼ ਰਿਸ਼ੀ, ਪਾਲਮ ਤੋਂ ਵਿਧਾਇਕ ਭਾਵਨਾ ਗੌੜ, ਬਿਜਵਾਸਨ ਦੇ ਵਿਧਾਇਕ ਭੁਪਿੰਦਰ ਸਿੰਘ ਜੂਨ, ਆਦਰਸ਼ ਨਗਰ ਤੋਂ ਵਿਧਾਇਕ ਪਵਨ ਸ਼ਰਮਾ, ਮਹਿਰੌਲੀ ਤੋਂ ਵਿਧਾਇਕ ਨਰੇਸ਼ ਯਾਦਵ ਅਤੇ ਮਾਦੀਪੁਰ ਤੋਂ ਗਿਰੀਸ਼ ਯਾਦਵ ਨੇ ਅਸਤੀਫਾ ਦੇ ਦਿੱਤਾ ਸੀ। ਪਾਰਟੀ ਨੇ ਇਸ ਵਾਰ ਇਨ੍ਹਾਂ ਨੂੰ ਟਿਕਟ ਨਹੀਂ ਦਿੱਤੀ ਸੀ, ਜਿਸ ਕਾਰਨ ਇਹ ਸਾਰੇ ਵਿਧਾਇਕ ਨਾਰਾਜ਼ ਚਲ ਰਹੇ ਸਨ ।