ਭੋਲੂ ਦੇ ਗਾਲ੍ਹਾਂ ਦੇਣ ‘ਤੇ ਸੋਨੂ ਨੇ ਕਰ ਲਈ ਖ਼ੁਦਖੁਸ਼ੀ, ਕੇਸ ਹੋਇਆ ਦਰਜ
ਅੱਜ -ਕੱਲ੍ਹ ਜ਼ਮਾਨਾ ਇੰਨੀ ਅੱਗੇ ਪਹੁੰਚ ਚੁੱਕਾ ਹੈ ਕਿ ਗਾਲ੍ਹਾਂ ਕੱਢਣੀਆਂ ਆਮ ਹੋ ਗਈਆਂ ਹਨ | ਪਰ ਕਈ ਅਜਿਹੇ ਵੀ ਲੋਕ ਨੇ ਜੋ ਗਾਲ੍ਹਾਂ ਸੁਣ ਵੀ ਨਹੀਂ ਸਕਦੇ ਕੱਢਣੀਆਂ ਤਾਂ ਦੂਰ ਦੀ ਗੱਲ ਹੈ ਅਜਿਹਾ ਹੀ ਇੱਕ ਬੜਾ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਕਿ ਤਾਜਪੁਰ ਰੋਡ ਦੇ ਵਿਸ਼ਕਰਮਾ ਨਗਰ ‘ਚ ਰਹਿਣ ਵਾਲਾ ਸੋਨੂ ਨਾਮ ਦਾ ਵਿਅਕਤੀ ਗਾਲ੍ਹਾਂ ਤੋਂ ਇੰਨਾ ਸ਼ਰਮਸਾਰ ਹੋ ਗਿਆ ਕਿ ਉਸ ਨੇ ਆਪਣੇ ਕਮਰੇ ਵਿੱਚ ਜਾ ਕੇ ਫਾਹਾ ਲਗਾ ਕੇ ਖੁਦਕੁਸ਼ੀ ਕਰ ਲਈ ।
ਭੋਲੂ ਦੇ ਖ਼ਿਲਾਫ਼ ਮੁਕਦਮਾ ਦਰਜ
ਇਸ ਮਾਮਲੇ ਵਿੱਚ ਥਾਣਾ ਡਿਵੀਜ਼ਨ ਨੰਬਰ 7 ਦੀ ਪੁਲਿਸ ਨੇ ਗਲੀ ਨੰਬਰ 1 ਵਿਸ਼ਕਰਮਾ ਨਗਰ ਦੀ ਰਹਿਣ ਵਾਲੀ ਮ੍ਰਿਤਕ ਸੋਨੂ ਦੀ ਪਤਨੀ ਬੇਬੀ ਦੀ ਸ਼ਿਕਾਇਤ ਤੇ ਵਿਸ਼ਵਕਰਮਾ ਨਗਰ ਦੇ ਹੀ ਰਹਿਣ ਵਾਲੇ ਭੋਲੂ ਦੇ ਖ਼ਿਲਾਫ਼ ਮੁਕਦਮਾ ਦਰਜ ਕਰ ਲਿਆ ਹੈ। ਥਾਣਾ ਡਿਵੀਜ਼ਨ ਨੰਬਰ 7 ਦੀ ਪੁਲਿਸ ਨੂੰ ਸ਼ਿਕਾਇਤ ਦਿੰਦਿਆਂ ਬੇਬੀ ਨੇ ਦੱਸਿਆ ਕਿ ਉਸਦੇ ਪਤੀ ਸੋਨੂ ਦਾ ਭੋਲੂ ਨਾਲ ਪੈਸਿਆਂ ਦਾ ਲੈਣ ਦੇਣ ਸੀ। ਭੋਲੂ ਅਕਸਰ ਸੋਨੂ ਨੂੰ ਤੰਗ ਪਰੇਸ਼ਾਨ ਕਰਦਾ ਰਹਿੰਦਾ ਸੀ ।
ਖੁਦਕੁਸ਼ੀ ਤੋਂ ਪਹਿਲੋਂ ਇੱਕ ਸੁਸਾਈਡ ਨੋਟ ਲਿਖਿਆ
ਕੁਝ ਦਿਨ ਪਹਿਲੋਂ ਭੋਲੂ ਨੇ ਸੋਨੂ ਦੀ ਬੇਇਜਤੀ ਕਰਦੇ ਹੋਏ ਉਸਨੂੰ ਬਹੁਤ ਗਲਤ ਸ਼ਬਦ ਬੋਲੇ । ਉਸ ਦਾ ਪਤੀ ਸ਼ਰਮਸਾਰ ਹੋ ਕੇ ਆਪਣੇ ਕਮਰੇ ਵਿੱਚ ਚਲਾ ਗਿਆ ਅਤੇ ਅਗਲੇ ਦਿਨ ਉਸਨੇ ਛੱਤ ਵਾਲੇ ਪੱਖੇ ਨਾਲ ਫਾਹਾ ਲਗਾ ਕੇ ਖੁਦਕੁਸ਼ੀ ਕਰ ਲਈ । ਉਧਰੋਂ ਇਸ ਮਾਮਲੇ ਵਿੱਚ ਜਾਂਚ ਅਧਿਕਾਰੀ ਮਲਕੀਤ ਸਿੰਘ ਨੇ ਦੱਸਿਆ ਕਿ ਸੋਨੂ ਨੇ ਖੁਦਕੁਸ਼ੀ ਤੋਂ ਪਹਿਲੋਂ ਇੱਕ ਸੁਸਾਈਡ ਨੋਟ ਲਿਖਿਆ । ਪੁਲਿਸ ਨੇ ਮੌਕੇ ਤੋਂ ਸੁਸਾਈਡ ਨੋਟ ਅਤੇ ਰੱਸੀ ਬਰਾਮਦ ਕਰਕੇ ਭੋਲੂ ਦੇ ਖ਼ਿਲਾਫ਼ ਖੁਦਕੁਸ਼ੀ ਲਈ ਮਜਬੂਰ ਕਰਨ ਦੀਆਂ ਧਰਾਵਾਂ ਤਹਿਤ ਮੁਕਦਮਾ ਦਰਜ ਕਰ ਲਿਆ ਹੈ। ਜਾਂਚ ਅਧਿਕਾਰੀ ਮਲਕੀਤ ਸਿੰਘ ਨੇ ਦੱਸਿਆ ਕਿ ਜਲਦੀ ਹੀ ਮੁਲਜਮ ਨੂੰ ਗ੍ਰਿਫ਼ਤਾਰ ਕਰ ਲਿਆ ਜਾਵੇਗਾ।