ਕੀ ਹੈ Spam calls? ਜਾਣੋ ਬਲਾਕ ਕਰਨ ਦੇ ਤਰੀਕੇ

0
13

ਕੀ ਹੈ Spam calls? ਜਾਣੋ ਬਲਾਕ ਕਰਨ ਦੇ ਤਰੀਕੇ

ਸਪੈਮ ਕਾਲਾਂ ਕਾਫ਼ੀ ਪਰੇਸ਼ਾਨ ਕਰਨ ਵਾਲੀਆਂ ਹੁੰਦੀਆਂ ਹਨ। ਇਹ ਅਕਸਰ ਮਾਰਕੀਟਿੰਗ ਜਾਂ ਪ੍ਰਮੋਸ਼ਨਲ ਕਾਲਾਂ ਹੁੰਦੀਆਂ ਹਨ। ਕਾਫ਼ੀ ਵਾਰ ਧੋਖੇਬਾਜ਼ ਵੀ ਲੋਕਾਂ ਨੂੰ ਫਸਾਉਣ ਲਈ ਕਾਲ ਕਰਦੇ ਹਨ। ਇਨ੍ਹਾਂ ਨੂੰ ਅਕਸਰ ਲੋਕ ਇਗਨੋਰ ਕਰ ਦਿੰਦੇ ਹਨ ਜਾਂ ਫ਼ੋਨ ਨੂੰ ਸਾਈਲੈਂਟ ‘ਤੇ ਛੱਡ ਦਿੰਦੇ ਹਨ। ਪਰ ਲੰਮੇ ਸਮੇਂ ਤਕ ਅਜਿਹਾ ਕਰ ਸਕਣਾ ਆਸਾਨ ਨਹੀਂ ਹੁੰਦਾ ਕਿਉਂਕਿ ਅਜਿਹਾ ਕਰਨ ਨਾਲ ਜ਼ਰੂਰੀ ਕਾਲਾਂ ਮਿਸ ਹੋ ਸਕਦੀਆਂ ਹਨ।

ਨੈਸ਼ਨਲ ‘ਡੂ ਨਾਟ ਕਾਲ’ ਰਜਿਸਟਰੀ

ਨਾਰਾਇਣ ਚੌੜਾ ਨੂੰ ਸਨਮਾਨਿਤ ਕਰੇ ਅਕਾਲੀ ਦਲ, ਰਵਨੀਤ ਬਿੱਟੂ ਦਾ ਤੰਜ਼

ਸਪੈਮ ਕਾਲਾਂ ਨੂੰ ਬਲਾਕ ਕਰਨ ਦਾ ਸਭ ਤੋਂ ਆਸਾਨ ਤਰੀਕਾ ਹੈ ਆਪਣੇ ਨੰਬਰ ਨੂੰ ਨੈਸ਼ਨਲ ਕਸਟਮਰ ਪ੍ਰੈਫਰੈਂਸ ਰਜਿਸਟਰ (NCPR) ‘ਚ ਰਜਿਸਟਰ ਕਰਨਾ, ਜਿਸ ਨੂੰ ਪਹਿਲਾਂ ਨੈਸ਼ਨਲ ਡੂ ਨਾਟ ਕਾਲ ਰਜਿਸਟਰੀ (NDNC) ਕਿਹਾ ਜਾਂਦਾ ਸੀ। ਇਹ ਸਰਵਿਸ ਯੂਜ਼ਰਜ਼ ਨੂੰ ਟੈਲੀਮਾਰਕੀਟਿੰਗ ਕਾਲ ਮਿਲਣ ਤੋਂ ਰੋਕਦੀ ਹੈ।

DND ਸਰਵਿਸ ਇਸ ਤਰ੍ਹਾਂ ਕਰੋ ਐਕਟਿਵ

ਆਪਣਾ SMS ਐਪ ਓਪਨ ਕਰੋ ਤੇ ‘START’ ਟਾਈਪ ਕਰੋ ਤੇ ਇਸ ਨੂੰ 1909 ‘ਤੇ ਭੇਜੋ।

ਇਸ ਤੋਂ ਬਾਅਦ ਤੁਹਾਨੂੰ ਬੈਂਕਿੰਗ, ਹਾਸਿਪਟੈਲਿਟੀ ਆਦਿ ਵਰਗੀਆਂ ਸ਼੍ਰੇਣੀਆਂ ਦੀ ਇਕ ਲਿਸਟ ਮਿਲੇਗੀ, ਜਿਸ ਵਿੱਚ ਹਰੇਕ ਦਾ ਇੱਕ ਯੂਨੀਕ ਕੋਡ ਹੋਵੇਗਾ।

ਤੁਸੀਂ ਜਿਸ ਕਾਲ ਨੂੰ ਬਲਾਕ ਕਰਨਾ ਚਾਹੁੰਦੇ ਹੋ, ਉਸ ਸ਼੍ਰੇੇਣੀ ਦੇ Corresponding Code ਨਾਲ ਜਵਾਬ ਦਿਓ।
ਇਸ ਪ੍ਰੋਸੈਸ ਤੋਂ ਬਾਅਦ ਇੱਕ confirmation message ਤੇ DND ਸਰਵਿਸ 24 ਘੰਟਿਆਂ ਅੰਦਰ ਐਕਟਿਵ ਹੋ ਜਾਵੇਗੀ।

ਇਹ ਸਰਵਿਸ ਬੈਂਕਾਂ ਜਾਂ ਸਰਵਿਸ ਪ੍ਰੋਵਾਈਡਸਰ ਦੇ ਜ਼ਰੂਰੀ ਅਲਰਟ ਨੂੰ ਪ੍ਰਭਾਵਿਤ ਕੀਤੇ ਬਿਨਾਂ ਤੀਜੀ ਧਿਰ ਤੋਂ unwanted commercial calls ਨੂੰ ਪ੍ਰਭਾਵੀ ਢੰਗ ਨਾਲ ਰੋਕਦੀ ਹੈ।

ਟੈਲੀਕਾਮ ਆਪਰੇਟਰਾਂ ਦੁਆਰਾ DND ਸਰਵਿਸ ਐਕਟੀਵੇਟ ਕਰੋ

ਤੁਸੀਂ ਸਿੱਧਾ ਆਪਣੇ ਟੈਲੀਕਾਮ ਸਰਵਿਸ ਪ੍ਰੋੋੋਵਾਈਡਰ ਤੋਂ ਵੀ DND ਸਰਵਿਸ ਕਰ ਸਕਦੇ ਹੋ

ਜੀਓ ਲਈ MyJio ਐਪ > ਸੈਟਿੰਗਾਂ > ਸਰਵਿਸ ਸੈਟਿੰਗਾਂ > ਡੂ ਨਾਟ ਡਿਸਟਰਬ ‘ਤੇ ਜਾਓ। ਉਨ੍ਹਾਂ ਸ਼੍ਰੇਣੀਆਂ ਨੂੰ ਸਿਲੈਕਟ ਕਰੋ ਜਿਨ੍ਹਾਂ ਨੂੰ ਤੁਸੀਂ ਬਲਾਕ ਕਰਨਾ ਚਾਹੁੰਦੇ ਹੋ।

ਏਅਰਟੈੱਲ ਲਈ airtel.in/airtel-dnd ‘ਤੇ ਜਾਓ, ਆਪਣਾ ਮੋਬਾਈਲ ਨੰਬਰ ਤੇ OTP ਦਰਜ ਕਰੋ। ਫਿਰ ਉਨ੍ਹਾਂ ਸ਼੍ਰੇਣੀਆ ਦੀ ਸਿਲੈਕਟ ਕਰੋ ਜਿਨ੍ਹਾਂ ਨੂੰ ਤੁਸੀਂ ਬਲਾਕ ਕਰਨਾ ਚਾਹੁੰਦੇ ਹੋ।
Vi (Vodafone Idea) ਲਈ discover.vodafone.in/dnd ‘ਤੇ ਜਾਓ, ਆਪਣੀ ਡਿਟੇਲ ਐਂਟਰ ਕਰੋ ਤੇ ਬਲਾਕ ਕਰਨ ਲਈ ਸ਼੍ਰੇਣੀ ਸਿਲੈਕਟ ਕਰੋ।

BSNL ਨੰਬਰ ਤੋਂ 1909 ‘ਤੇ ‘start dnd’ ਭੇਜੋ, ਫਿਰ ਉਹ ਸ਼੍ਰੇਣੀਆਂ ਸਿਲੈਕਟ ਕਰੋ ਜਿਨ੍ਹਾਂ ਨੂੰ ਤੁਸੀਂ ਬਲਾਕ ਕਰਨਾ ਚਾਹੁੰਦੇ ਹੋ।

ਸਪੈਮ ਕਾਲਾਂ ਨੂੰ ਮੈਨੂਅਲੀ ਕਰੋ ਬਲਾਕ

ਤੁਸੀਂ ਮੈਨੁਅਲ ਤਰੀਕਿਆਂ ਨਾਲ ਅਲੱਗ-ਅਲੱਗ ਨੰਬਰ ਬਲਾਕ ਵੀ ਕਰ ਸਕਦੇ ਹੋ।

 

ਇਸ ਲਈ ਐਂਡਰਾਇਡ ਫੋਨ ਐਪ ਓਪਨ ਕਰੋ ਤੇ ਕਾਲ ਹਿਸਟਰੀ ‘ਤੇ ਜਾਓ।

ਸਪੈਮ ਸੰਪਰਕ ‘ਤੇ ਟੈਪ ਕਰ ਕੇ ਰੱਖੋ ਫਿਰ ‘ਬਲਾਕ’ ਜਾਂ ‘ਰਿਪੋਰਟ’ ਨੂੰ ਸਿਲੈਕਟ ਕਰੋ।

ਇਹ ਤਰੀਕਾ ਉਪਯੋਗੀ ਹੈ ਪਰ ਸੀਮਤ ਹੋ ਸਕਦਾ ਹੈ, ਕਿਉਂਕਿ ਸਪੈਮ ਕਾਲ ਕਰਨ ਵਾਲੇ ਅਕਸਰ ਨੰਬਰ ਬਦਲਦੇ ਰਹਿੰਦੇ ਹਨ।

LEAVE A REPLY

Please enter your comment!
Please enter your name here