ਅੰਮ੍ਰਿਤਸਰ ‘ਚ ਐਨਕਾਊਂਟਰ ,ਇੱਕ ਬਦਮਾਸ਼ ਜਖਮੀ ਤੇ ਇੱਕ ਹੋਰ ਗ੍ਰਿਫਤਾਰ
ਅੰਮ੍ਰਿਤਸਰ ‘ਚ ਬੀਤੀ ਰਾਤ ਕੁਝ ਬਦਮਾਸ਼ਾਂ ਵੱਲੋਂ ਰਸਤੇ ਚ ਜਾ ਰਹੇ ਪੁਲਿਸ ਮੁਲਾਜ਼ਮਾਂ ਤੋਂ ਹਥਿਆਰ ਖੋਹਣ ਦੀ ਕੋਸ਼ਿਸ਼ ਕੀਤੀ ਗਈ। ਬਚਾਅ ਦੌਰਾਨ ਪੁਲਿਸ ਮੁਲਾਜਮਾਂ ਵਲੋ ਗੈਂਗਸਟਰ ਆਪਸ ਚ ਮੁੱਠਭੇੜ ਹੋਈ। ਇੱਕ ਗੈਂਗਸਟਰ ਨੂੰ ਪੈਰ ਤੇ ਗੋਲੀ ਵੀ ਲੱਗੀ ਹੈ ਜਿਸਦਾ ਇਲਾਜ ਨਜ਼ਦੀਕੀ ਹਸਪਤਾਲ ਦੇ ਵਿੱਚ ਕੀਤਾ ਜਾ ਰਿਹਾ।
ਚੰਡੀਗੜ੍ਹ ‘ਚ ਬਜ਼ੁਰਗ ਔਰਤ ਤੋਂ ਵੱਡੀ ਲੁੱਟ, ਲੁਟੇਰਿਆ ਨੇ ਇੰਝ ਦਿੱਤਾ ਘਟਨਾ ਨੂੰ ਅੰਜ਼ਾਮ
ਘਟਨਾ ਵਾਲੇ ਸਥਾਨ ਤੇ ਆਲੇ ਦੁਆਲੇ ਦਾ ਏਰੀਏ ਸੀਲ
ਇਹ ਮਾਮਲਾ ਵੇਰਕਾ ਬਾਈਪਾਸ ਦੇ ਨੇੜੇ ਹੋਇਆ। ਜਿੱਥੇ ਕਿ ਐਂਨਕਾਊਂਟਰ ਕੀਤਾ ਗਿਆ। ਤੁਹਾਨੂੰ ਦੱਸ ਦਈਏ ਕਿ ਤਸਵੀਰਾਂ ਦੇ ਵਿੱਚ ਜਿਵੇਂ ਦੇਖ ਰਹੇ ਹੋ ਕਿ ਜਿਸ ਏਰੀਏ ਦੇ ਵਿੱਚ ਘਟਨਾ ਹੋਈ ਹੈ। ਉੱਥੇ ਕੁਝ ਅਧਿਕਾਰੀ ਪਹੁੰਚ ਚੁੱਕੇ ਨੇ ਹੁਣ ਤੋਂ ਕੁਝ ਦੇਰ ਬਾਅਦ ਜਿਹੜੇ ਆਲਾ ਅਧਿਕਾਰੀ ਉਥੇ ਪਹੁੰਚਣਗੇ। ਘਟਨਾ ਵਾਲੇ ਸਥਾਨ ਤੇ ਆਲੇ ਦੁਆਲੇ ਦਾ ਏਰੀਏ ਸੀਲ ਕਰ ਦਿੱਤਾ ਗਿਆ। ਪੰਜਾਬ ਪੁਲਿਸ ਅੰਮ੍ਰਿਤਸਰ ਵੱਲੋਂ ਪ੍ਰੈਸ ਕਾਨਫਰੰਸ ਕਰਕੇ ਕੁਝ ਦੇਰ ਬਾਅਦ ਜਾਣਕਾਰੀ ਦਿੱਤੀ ਜਾਏਗੀ ।