ਪਟਿਆਲਾ ‘ਚ ਪੁਲਿਸ ਨੇ ਲੁਟੇਰਿਆ ਦਾ ਕੀਤਾ ਐਂਨਕਾਊਂਟਰ || Punjab News

0
118

ਪਟਿਆਲਾ ‘ਚ ਪੁਲਿਸ ਨੇ ਲੁਟੇਰਿਆ ਦਾ ਕੀਤਾ ਐਂਨਕਾਊਂਟਰ

ਪਟਿਆਲਾ ‘ਚ ਪੁਲਿਸ ਅਤੇ ਲੁਟੇਰਿਆ ਵਿਚਾਲੇ ਜ਼ਬਰਦਸਤ ਮੁਕਾਬਲਾ ਹੋਇਆ। ਇਸ ਦੌਰਾਨ ਸੀ. ਆਈ. ਏ. ਪਟਿਆਲਾ ਦੀ ਟੀਮ ਨਾਲ ਸੰਗਰੂਰ ਪਟਿਆਲਾ ਬਾਈਪਾਸ ‘ਤੇ ਮੁਕਾਬਲਾ ਹੋਇਆ। ਥਾਰ ਜੀਪ ਲੁੱਟਣ ਵਾਲਾ ਮੁੱਖ ਮੁਲਜ਼ਮ ਐਨਕਾਊਂਟਰ ਦੌਰਾਨ ਜ਼ਖ਼ਮੀ ਹੋ ਗਿਆ। ਦਰਅਸਲ ਪਟਿਆਲਾ ਪੁਲਿਸ ਵੱਲੋਂ ਨਾਭਾ ‘ਚੋਂ ਲੁੱਟੀ ਥਾਰ ਜੀਪ ਦੇ ਮੁਲਜ਼ਮਾਂ ਦੀ ਭਾਲ ਕੀਤੀ ਜਾ ਰਹੀ ਸੀ।

WhatsApp ਵੈੱਬ ਦਾ ਅਚਾਨਕ ਠੱਪ ਹੋਇਆ ਸਰਵਰ! || Latest News

ਜਾਣਕਾਰੀ ਮੁਤਾਬਕ ਪਟਿਆਲਾ ਪੁਲਿਸ ਵੱਲੋਂ ਅੱਜ ਸੀ. ਆਈ. ਏ. ਸਟਾਫ ਪਟਿਆਲਾ ਦੇ ਇੰਚਾਰਜ ਸ਼ਵਿੰਦਰ ਸਿੰਘ ਜੀ ਪੁਲਿਸ ਟੀਮ ਨੇ ਚੰਡੀਗੜ੍ਹ ਬਠਿੰਡਾ ਹਾਈਵੇ ‘ਤੇ ਨਾਕਾ ਲਗਾਇਆ ਹੋਇਆ ਸੀ। ਜਦੋਂ ਉਨ੍ਹਾਂ ਨੇ ਇੱਕ ਗੱਡੀ ਥਾਰ ਜੀਪ ਨੌਜਵਾਨ ਨੂੰ ਇਸ਼ਾਰਾ ਕੀਤਾ ਤਾਂ ਉਸ ਨੇ ਪੁਲਸ ਪਾਰਟੀ ਦੇ ਉਲਟਾ ਗੋਲੀਆਂ ਚਲਾਣੀਆਂ ਸ਼ੁਰੂ ਕਰ ਦਿੱਤੀਆਂ। ਜਵਾਬੀ ਕਾਰਵਾਈ ‘ਚ ਪੁਲਿਸ ਨੇ ਵੀ ਫਾਇਰ ਕੀਤੇ, ਜਿਸ ‘ਚ ਨੌਜਵਾਨ ਜ਼ਖ਼ਮੀ ਹੋ ਗਿਆ ਅਤੇ ਉਸ ਨੂੰ ਹਸਪਤਾਲ ਦਾਖ਼ਲ ਕਰਵਾਇਆ ਗਿਆ।

ਨਵਜੋਤ ਸਿੱਧੂ ਨੇ ਜਾਰੀ ਕੀਤਾ ਡਾਈਟ ਪਲਾਨ, ਕੈਂਸਰ ਦਾ ਆਯੁਰਵੈਦਿਕ ਤਰੀਕੇ ਨਾਲ ਇਲਾਜ || Punjab News

ਲੁੱਟੀ ਹੋਈ ਥਾਰ ਜੀਪ ਤੇ 32 ਬੌਰ ਪਿਸਟਲ ਬਰਾਮਦ

ਪੁਲਿਸ ਨੇ ਮੁਲਜ਼ਮਾਂ ਕੋਲੋਂ ਨਾਭਾ ਤੋਂ ਲੁੱਟੀ ਹੋਈ ਥਾਰ ਜੀਪ ਤੇ 32 ਬੌਰ ਪਿਸਟਲ ਬਰਾਮਦ ਕੀਤਾ ਹੈ। ਜ਼ਖ਼ਮੀ ਲੁਟੇਰੇ ਖ਼ਿਲਾਫ਼ ਅੱਧੀ ਦਰਜ ਦੇ ਕਰੀਬ ਲੁੱਟਖੋਹ ਦੇ ਪਟਿਆਲਾ, ਸੰਗਰੂਰ, ਖੰਨਾ ਵਿੱਚ ਮੁਕੱਦਮੇ ਦਰਜ ਹਨ। ਐੱਸ. ਐੱਸ. ਪੀ. ਪਟਿਆਲਾ ਡਾਕਟਰ ਨਾਨਕ ਸਿੰਘ ਨੇ ਗੱਲਬਾਤ ਕਰਦੇ ਹੋਏ ਕਿਹਾ ਕਿ ਸਰੋਵਰ ਸਿੰਘ ਨਾਮ ਦਾ ਨੌਜਵਾਨ ਜੋ ਕਿ ਨਾਭੇ ਦਾ ਬਦਮਾਸ਼ ਸੀ ਅਤੇ ਉਹ ਆਪਣੇ ਆਪ ਨੂੰ ਨਾਭਾ ਜੇਲ੍ਹ ‘ਚੋਂ ਬਾਹਰ ਆ ਕੇ ਬਦਮਾਸ਼ੀ ਕਰਦਾ ਸੀ ਅਤੇ ਜਿਸ ਦੇ ਖ਼ਿਲਾਫ਼ ਕਈ ਮਾਮਲੇ ਦਰਜ ਹਨ। ਜ਼ਖ਼ਮੀ ਲੁਟੇਰੇ ਖ਼ਿਲਾਫ਼ ਅੱਧੀ ਦਰਜ ਦੇ ਕਰੀਬ ਲੁੱਟਖੋਹ ਦੇ ਪਟਿਆਲਾ, ਸੰਗਰੂਰ, ਖੰਨਾ ਵਿੱਚ ਮੁਕੱਦਮੇ ਦਰਜ ਹਨ।

LEAVE A REPLY

Please enter your comment!
Please enter your name here