ਲੁਧਿਆਣਾ ‘ਚ ਪ੍ਰਿੰਕਲ ਸੇਠੀ ‘ਤੇ ਚੱਲੀਆਂ ਗੋਲੀਆਂ, ਦੁਕਾਨ ‘ਚ ਵੜ੍ਹ ਕੇ ਸ਼ਰੇਆਮ ਗੁੰਡਾਗਰਦੀ
ਅੱਜ ਪੰਜਾਬ ਦੇ ਲੁਧਿਆਣਾ ਵਿੱਚ 4 ਬਾਈਕ ਸਵਾਰ ਬਦਮਾਸ਼ਾਂ ਨੇ ਜੁੱਤੀ ਕਾਰੋਬਾਰੀ ਪ੍ਰਿੰਕਲ ‘ਤੇ ਗੋਲੀਆਂ ਚਲਾ ਦਿੱਤੀਆਂ। ਬਦਮਾਸ਼ 2 ਬਾਈਕ ‘ਤੇ ਸਵਾਰ ਹੋ ਕੇ ਆਏ ਸਨ। ਜਿਵੇਂ ਹੀ ਉਹ ਉੱਥੇ ਪਹੁੰਚੇ ਤਾਂ ਹਮਲਾਵਰਾਂ ਨੇ ਪ੍ਰਿੰਕਲ ਦੀਆਂ ਤਿੰਨੋਂ ਦੁਕਾਨਾਂ ‘ਤੇ ਗੋਲੀਆਂ ਚਲਾ ਦਿੱਤੀਆਂ।
ਪ੍ਰਿੰਕਲ ਦੀ ਖੁੱਦ ਮੁਹੱਲੇ ਵਿੱਚ ਜੁੱਤੀਆਂ, ਕੱਪੜਿਆਂ ਅਤੇ ਮੀਟ ਦੀ ਦੁਕਾਨ ਹੈ। ਦੋ ਗੋਲੀਆਂ ਪ੍ਰਿੰਕਲ ਨੂੰ ਲੱਗੀਆਂ ਹਨ ਅਤੇ ਦੋ ਗੋਲੀਆਂ ਉਸ ਦੀ ਮਹਿਲਾ ਕਾਰੋਬਾਰੀ ਸਾਥੀ ਨੂੰ ਲੱਗੀਆਂ ਹਨ। ਮੌਕੇ ‘ਤੇ ਪੁਲਸ ਅਤੇ ਸਥਾਨਕ ਲੋਕਾਂ ਦੀ ਭੀੜ ਇਕੱਠੀ ਹੋ ਗਈ।
ਇਹ ਵੀ ਪੜ੍ਹੋ : PRTC ਦੇ ਕੰਡਕਟਰਾਂ ਲਈ ਨਵੇਂ ਹੁਕਮ, PRTC ਦੇ MD ਨੇ ਜਾਰੀ ਕਰ ਦਿੱਤਾ ਪੱਤਰ
ਪ੍ਰਿੰਕਲ ਦੇ ਸਿਰ ਦੇ ਨੇੜੇ ਮਾਰੀ ਗਈ ਗੋਲੀ
ਦੁਕਾਨ ‘ਤੇ ਮੌਜੂਦ ਲੋਕਾਂ ਮੁਤਾਬਕ ਹਮਲਾਵਰ ਮੂੰਹ ‘ਤੇ ਕੱਪੜਾ ਬੰਨ੍ਹ ਕੇ ਆਏ ਸਨ। ਪ੍ਰਿੰਕਲ ਦੇ ਸਿਰ ਦੇ ਨੇੜੇ ਗੋਲੀ ਮਾਰੀ ਗਈ ਸੀ ਅਤੇ ਔਰਤ ਦੀ ਪਿੱਠ ਵਿੱਚ ਗੋਲੀ ਮਾਰੀ ਗਈ ਸੀ। ਪੁਲਿਸ ਨੇ ਮੌਕੇ ਤੋਂ ਬੋਰ ਬਰਾਮਦ ਕਰ ਲਿਆ ਅਤੇ ਕਿਹਾ ਜਾ ਰਿਹਾ ਹੈ ਕਿ ਇਹ ਆਪਸੀ ਦੁਸ਼ਮਣੀ ਦਾ ਮਾਮਲਾ ਸੀ।
ਦੁਕਾਨ ਦੇ ਬਾਹਰ ਗੋਲੀ ਦਾ ਖੋਲ ਮਿਲਿਆ ਸੀ। ਪੁਲਿਸ ਨੇ ਇੱਕ ਮਹੀਨਾ ਪਹਿਲਾਂ ਹੀ ਦੋ ਗੰਨਮੈਨ ਵਾਪਸ ਲਏ ਸਨ। ਪਿਕਲ ਦੇ ਪਰਿਵਾਰ ਨੂੰ ਗੈਂਗਸਟਰ ਨਾਨੂ ‘ਤੇ ਸ਼ੱਕ ਹੈ। ਜੁੱਤੀਆਂ ਦੇ ਕਾਰੋਬਾਰੀ ਹਨੀ ਸੇਠੀ ਨਾਲ ਵਿਵਾਦ ਚੱਲ ਰਿਹਾ ਹੈ। ਇਸ ਤੋਂ ਇਲਾਵਾ ਪਿਕਲ ਦੇ ਪਿਤਾ ਦੀ ਦੁਕਾਨ ‘ਤੇ ਵੀ ਗੋਲੀਬਾਰੀ ਕੀਤੀ ਗਈ।