ਸਰਹਿੰਦ ਰੇਲਵੇ ਸਟੇਸ਼ਨ ਨੇੜੇ ਰੇਲਗੱਡੀ ‘ਚ ਹੋਇਆ ਧਮਾਕਾ, 4 ਯਾਤਰੀ ਜ਼ਖਮੀ || Latest News

0
69

ਸਰਹਿੰਦ ਰੇਲਵੇ ਸਟੇਸ਼ਨ ਨੇੜੇ ਰੇਲਗੱਡੀ ‘ਚ ਹੋਇਆ ਧਮਾਕਾ, 4 ਯਾਤਰੀ ਜ਼ਖਮੀ

ਫਤਿਹਗੜ੍ਹ ਸਾਹਿਬ ‘ਚ ਸਰਹਿੰਦ ਰੇਲਵੇ ਸਟੇਸ਼ਨ ਨੇੜੇ ਰੇਲਗੱਡੀ ‘ਚ ਧਮਾਕਾ ਹੋਇਆ ਹੈ। ਜਿਸ ‘ਚ ਟਰੇਨ ਦੇ ਪਿਛਲੇ ਹਿੱਸੇ ‘ਚ ਜਨਰਲ ਬੋਗੀ ‘ਚ ਧਮਾਕਾ ਹੋਣ ਕਾਰਨ 4 ਯਾਤਰੀ ਜ਼ਖਮੀ ਹੋ ਗਏ।

ਬੋਗੀ ਵਿੱਚ ਧੂੰਆਂ ਸੀ। ਬੋਗੀ ਵਿੱਚ ਰੌਲਾ ਪੈ ਗਿਆ। ਟਰੇਨ ਦੀ ਰਫਤਾਰ ਧੀਮੀ ਸੀ, ਇਸ ਲਈ ਯਾਤਰੀ ਆਪਣੀ ਜਾਨ ਬਚਾਉਣ ਲਈ ਬਾਹਰ ਭੱਜੇ। ਕਿਸੇ ਨੇ ਛਾਲ ਮਾਰ ਦਿੱਤੀ ਅਤੇ ਕੋਈ ਐਮਰਜੈਂਸੀ ਵਿੰਡੋ ਰਾਹੀਂ ਬਾਹਰ ਆ ਗਿਆ।

ਇਹ ਵੀ ਪੜ੍ਹੋ- ਝੋਨੇ ਦੀ ਲਿਫਟਿੰਗ ਮਾਮਲੇ ‘ਚ 33 ਥਾਵਾਂ ‘ਤੇ ਪ੍ਰਦਰਸ਼ਨ, ਡੀਏਪੀ ਦੀ ਕਮੀ ਦਾ ਮੁੱਦਾ ਵੀ ਉਠਿਆ

ਉਸ ਨੂੰ ਫਤਹਿਗੜ੍ਹ ਸਾਹਿਬ ਦੇ ਸਿਵਲ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ। ਟਰੇਨ ‘ਚ ਧਮਾਕੇ ਤੋਂ ਬਾਅਦ ਯਾਤਰੀਆਂ ‘ਚ ਦਹਿਸ਼ਤ ਫੈਲ ਗਈ।

ਟਰੇਨ (13006 ਟਰੇਨ ਨੰਬਰ) ਅੰਮ੍ਰਿਤਸਰ ਤੋਂ ਹਾਵੜਾ ਜਾ ਰਹੀ ਸੀ। ਅੱਧੀ ਰਾਤ ਨੂੰ ਰੇਲਵੇ ਪੁਲੀਸ ਅਤੇ ਵਿਭਾਗ ਦੇ ਅਧਿਕਾਰੀ ਵੀ ਮੌਕੇ ’ਤੇ ਪਹੁੰਚ ਗਏ। ਘਟਨਾ ਦੌਰਾਨ ਰੇਲਗੱਡੀ ਨੂੰ ਸਰਹਿੰਦ ਰੇਲਵੇ ਸਟੇਸ਼ਨ ‘ਤੇ ਕਰੀਬ ਅੱਧਾ ਘੰਟਾ ਰੋਕਿਆ ਗਿਆ।

 

LEAVE A REPLY

Please enter your comment!
Please enter your name here