ਸਰਪੰਚੀ ਦੇ 20,147 ਤੇ ਪੰਚੀ ਦੇ 31381 ਉਮੀਦਵਾਰਾਂ ਨੇ ਕਾਗਜ਼ ਲਏ ਗਏ ਵਾਪਸ
ਪੰਜਾਬ ਰਾਜ ਚੋਣ ਕਮਿਸ਼ਨ ਦੇ ਇੱਕ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਗ੍ਰਾਮ ਪੰਚਾਇਤ ਚੋਣਾਂ ਲਈ 07 ਅਕਤੂਬਰ 2024 ਤੱਕ ਸਰਪੰਚੀ ਲਈ ਉਮੀਦਵਾਰਾਂ ਵੱਲੋਂ ਕੁੱਲ 20,147 ਨਾਮਜ਼ਦਗੀਆਂ ਵਾਪਸ ਲਈਆਂ ਗਈਆਂ ਹਨ ਅਤੇ ਪੰਚੀ ਲਈ ਉਮੀਦਵਾਰਾਂ ਵੱਲੋਂ ਕੁੱਲ 31381 ਨਾਮਜ਼ਦਗੀਆਂ ਵਾਪਸ ਲਈਆਂ ਗਈਆਂ ਹਨ।
ਸਰਪੰਚਾਂ ਲਈ ਹੁਣ ਕੁੱਲ ਨਾਮਜ਼ਦਗੀਆਂ 25588
ਉਨ੍ਹਾਂ ਅੱਗੇ ਦੱਸਿਆ ਕਿ ਡਿਪਟੀ ਕਮਿਸ਼ਨਰਾਂ-ਕਮ-ਜ਼ਿਲ੍ਹਾ ਚੋਣ ਅਫ਼ਸਰਾਂ ਤੋਂ ਪ੍ਰਾਪਤ ਰਿਪੋਰਟ ਅਨੁਸਾਰ ਸਰਪੰਚਾਂ ਲਈ ਵਾਪਸੀ ਤੋਂ ਬਾਅਦ ਕੁੱਲ ਨਾਮਜ਼ਦਗੀਆਂ 25588 ਹਨ ਅਤੇ ਪੰਚੀ ਲਈ ਵਾਪਸੀ ਤੋਂ ਬਾਅਦ ਕੁੱਲ ਨਾਮਜ਼ਦਗੀਆਂ 80598 ਹਨ। ਇਸ ਤੋਂ ਇਲਾਵਾ ਸਰਪੰਚਾਂ ਲਈ ਕੁੱਲ 3798 ਅਤੇ ਪੰਚੀ ਲਈ ਕੁੱਲ 48861 ਨਿਰਵਿਰੋਧ ਉਮੀਦਵਾਰ ਹਨ।
ਇਹ ਵੀ ਪੜ੍ਹੋ : ਪੰਜਾਬ ਵਿਚ 15 ਅਤੇ 17 ਅਕਤੂਬਰ ਦੀ ਛੁੱਟੀ ਦਾ ਹੋਇਆ ਐਲਾਨ
ਵੇਖੋ ਪੂਰੀ ਲਿਸਟ