ਬੰਗਲਾਦੇਸ਼ ਦੇ ਆਲਰਾਊਂਡਰ ਸ਼ਾਕਿਬ ਅਲ ਹਸਨ ਨੇ ਸੰਨਿਆਸ ਦਾ ਕੀਤਾ ਐਲਾਨ
ਬੰਗਲਾਦੇਸ਼ ਦੇ ਆਲਰਾਊਂਡਰ ਸ਼ਾਕਿਬ ਅਲ ਹਸਨ ਨੇ ਸੰਨਿਆਸ ਦਾ ਐਲਾਨ ਕਰ ਦਿੱਤਾ ਹੈ। ਸ਼ਾਕਿਬ ਨੇ ਕਿਹਾ ਕਿ ਉਨ੍ਹਾਂ ਦਾ ਆਖਰੀ ਟੈਸਟ ਦੱਖਣੀ ਅਫਰੀਕਾ ਖਿਲਾਫ ਮੀਰਪੁਰ ‘ਚ ਹੋਵੇਗਾ। ਉਹ ਕਾਨਪੁਰ ਵਿੱਚ 27 ਸਤੰਬਰ ਤੋਂ ਸ਼ੁਰੂ ਹੋ ਰਹੇ ਭਾਰਤ ਖ਼ਿਲਾਫ਼ ਦੂਜੇ ਟੈਸਟ ਮੈਚ ਤੋਂ ਪਹਿਲਾਂ ਮੀਡੀਆ ਨਾਲ ਗੱਲਬਾਤ ਕਰ ਰਹੇ ਸਨ।
ਇਹ ਵੀ ਪੜ੍ਹੋ- ਪੰਜਾਬ ਦਾ ਸਭ ਤੋਂ ਮਹਿੰਗਾ ਟੋਲ ਪਲਾਜ਼ਾ ਭਲਕੇ ਹੋਵੇਗਾ ਫਰੀ
37 ਸਾਲਾ ਬੰਗਲਾਦੇਸ਼ੀ ਆਲਰਾਊਂਡਰ ਭਾਰਤ ਖਿਲਾਫ ਚੰਗਾ ਪ੍ਰਦਰਸ਼ਨ ਨਹੀਂ ਕਰ ਸਕਿਆ। ਉਹ ਪਹਿਲੀ ਪਾਰੀ ਵਿੱਚ 32 ਅਤੇ ਦੂਜੀ ਪਾਰੀ ਵਿੱਚ 25 ਦੌੜਾਂ ਹੀ ਬਣਾ ਸਕਿਆ। ਚੇਨਈ ‘ਚ ਖੇਡੇ ਗਏ ਇਸ ਟੈਸਟ ‘ਚ ਉਸ ਨੂੰ ਕੋਈ ਵਿਕਟ ਨਹੀਂ ਮਿਲੀ।
ਸ਼ਾਕਿਬ ‘ਤੇ ਕਤਲ ਦਾ ਦੋਸ਼
ਡੇਲੀ ਸਟਾਰ ਦੀ ਰਿਪੋਰਟ ਮੁਤਾਬਕ , ਰਫੀਕੁਲ ਇਸਲਾਮ ਨੇ ਦੱਸਿਆ ਕਿ 5 ਅਗਸਤ ਨੂੰ ਉਸ ਦਾ ਬੇਟਾ ਰੂਬਲ ਅਦਬਰ ਦੇ ਰਿੰਗ ਰੋਡ ਇਲਾਕੇ ‘ਚ ਪ੍ਰਦਰਸ਼ਨ ਕਰ ਰਿਹਾ ਸੀ। ਜਿਸ ਵਿੱਚ ਰੂਬਲ ਦੇ ਨਾਲ ਕਈ ਹੋਰ ਵਿਦਿਆਰਥੀ ਵੀ ਸ਼ਾਮਿਲ ਸਨ। ਸ਼ਾਕਿਬ ਸਮੇਤ 147 ਲੋਕਾਂ ‘ਤੇ ਅੰਦੋਲਨਕਾਰੀਆਂ ‘ਤੇ ਗੋਲੀ ਚਲਾਉਣ ਦੇ ਹੁਕਮ ਦੇਣ ਦਾ ਦੋਸ਼ ਸੀ। ਗੋਲੀਬਾਰੀ ਵਿੱਚ ਕਈ ਮੁਲਜ਼ਮ ਵੀ ਸ਼ਾਮਲ ਸਨ।
ਗੋਲੀਬਾਰੀ ਦੌਰਾਨ ਰੂਬਲ ਜ਼ਖਮੀ ਹੋ ਗਿਆ, ਉਸ ਨੂੰ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਪਰ 2 ਦਿਨਾਂ ਬਾਅਦ ਉਸ ਦੀ ਮੌਤ ਹੋ ਗਈ। ਜਿਸ ਤੋਂ ਬਾਅਦ ਪਿਤਾ ਨੇ ਥਾਣੇ ‘ਚ ਰਿਪੋਰਟ ਦਰਜ ਕਰਵਾਈ।