ਸਾਬਕਾ ਰਾਸ਼ਟਰਪਤੀ ਰਾਮਨਾਥ ਕੋਵਿੰਦ ਨੂੰ ਕੰਗਨਾ ਰਣੌਤ ਨੇ ਕਿਹਾ ‘ਰਾਮ Covid’, ਕਾਂਗਰਸ ਨੇ ਸ਼ੇਅਰ ਕੀਤੀ ਵੀਡੀਓ
ਬਾਲੀਵੁੱਡ ਅਦਾਕਾਰਾ ਕੰਗਨਾ ਰਣੌਤ ਇਨ੍ਹੀਂ ਦਿਨੀਂ ਆਪਣੀ ਆਉਣ ਵਾਲੀ ਫਿਲਮ ‘ਐਮਰਜੈਂਸੀ’ ਨੂੰ ਲੈ ਕੇ ਸੁਰਖੀਆਂ ‘ਚ ਹੈ। ਇਸ ਵਿੱਚ ਉਹ ਦੇਸ਼ ਦੀ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੀ ਭੂਮਿਕਾ ਵਿੱਚ ਨਜ਼ਰ ਆਵੇਗੀ।
ਸੀਬੀਐਫਸੀ ਤੋਂ ਰਿਲੀਜ਼ ਦਾ ਸਰਟੀਫਿਕੇਟ ਨਹੀਂ ਮਿਲਿਆ
ਇਹ ਫਿਲਮ 6 ਸਤੰਬਰ ਨੂੰ ਰਿਲੀਜ਼ ਹੋਣੀ ਹੈ ਪਰ ਸੀਬੀਐਫਸੀ ਤੋਂ ਰਿਲੀਜ਼ ਦਾ ਸਰਟੀਫਿਕੇਟ ਨਹੀਂ ਮਿਲਿਆ ਹੈ। ਜਿਸ ਤੋਂ ਕੰਗਨਾ ਥੋੜ੍ਹੀ ਨਾਰਾਜ਼ ਹੈ। ਪੰਜਾਬ ਵਿੱਚ ਰਿਲੀਜ਼ ਹੋਣ ਤੋਂ ਪਹਿਲਾਂ ਹੀ ਫਿਲਮ ਦਾ ਭਾਰੀ ਵਿਰੋਧ ਹੋ ਰਿਹਾ ਹੈ। ਵਿਰੋਧ ਦੇ ਵਿਚਕਾਰ ਕੰਗਨਾ ਫਿਲਮ ਦੇ ਪ੍ਰਮੋਸ਼ਨ ‘ਚ ਰੁੱਝੀ ਹੋਈ ਹੈ। ਇਸ ਸਭ ਦੇ ਵਿਚਕਾਰ ਅਦਾਕਾਰਾ ਦੀ ਇੱਕ ਵੀਡੀਓ ਸੋਸ਼ਲ ਮੀਡੀਆ ਉੱਤੇ ਤੇਜ਼ੀ ਨਾਲ ਵਾਈਰਲ ਹੋ ਰਹੀ ਹੈ। ਜਿਸ ਵਿੱਚ ਕੰਗਨਾ ਸਾਬਕਾ ਰਾਸ਼ਟਰਪਤੀ ਰਾਮਨਾਥ ਕੋਵਿੰਦ ਨੂੰ ‘ਰਾਮ Covid’ ਕਹਿੰਦੀ ਨਜ਼ਰ ਆ ਰਹੀ ਹੈ। ਦਰਅਸਲ INC ਨੇ ਆਪਣੇ ਇੰਸਟਾਗ੍ਰਾਮ ਉੱਤੇ ਕੰਗਣਾ ਦੀ ਵੀਡੀਓ ਸ਼ੇਅਰ ਕੀਤੀ ਹੈ।
ਰਾਮਨਾਥ ਕੋਵਿੰਦ ਦਾ ਨਾਂ ਗਲਤ ਤਰੀਕੇ ਨਾਲ ਲਿਆ
ਦਰਅਸਲ ਕੰਗਨਾ ਰਣੌਤ ‘ਤੇ ਇਲਜ਼ਾਮ ਲੱਗਾ ਹੈ ਕਿ ਉਨ੍ਹਾਂ ਨੇ ਸਾਬਕਾ ਰਾਸ਼ਟਰਪਤੀ ਰਾਮਨਾਥ ਕੋਵਿੰਦ ਦਾ ਨਾਂ ਗਲਤ ਤਰੀਕੇ ਨਾਲ ਲਿਆ ਹੈ। ਪੇਜ ‘ਤੇ ਸ਼ੇਅਰ ਕੀਤੀ ਵੀਡੀਓ ‘ਚ ਕੰਗਨਾ ਕਹਿੰਦੀ ਹੈ, “ਇਸੇ ਲਈ ਸਾਡੇ ਪ੍ਰਧਾਨ ਮੰਤਰੀ ਨੇ ਅਜਿਹਾ ਕੀਤਾ, ਜਦੋਂ ‘ਰਾਮ ਕੋਵਿਡ’ ਜੀ ਆਏ ਤਾਂ ਉਹ ਪਹਿਲੇ ਦਲਿਤ ਰਾਸ਼ਟਰਪਤੀ ਬਣੇ।” ਇਸ ‘ਤੇ ਐਂਕਰ ਨੇ ਉਨ੍ਹਾਂ ਨੂੰ ਠੀਕ ਕਰਦੇ ਹੋਏ ਕਿਹਾ, ‘‘ਪਹਿਲੇ ਰਾਸ਼ਟਰਪਤੀ ਦਲਿਤ ਕੇਆਰ ਨਾਰਾਇਣਨ ਸੀ। ਹੁਣ ਇਹ ਵੀਡੀਓ ਸੋਸ਼ਲ ਮੀਡੀਆ ਉੱਤੇ ਤੇਜ਼ੀ ਨਾਲ ਵਾਈਰਲ ਹੋ ਰਹੀ ਹੈ। ਵੀਡੀਓ ਨੂੰ ਸ਼ੇਅਰ ਕਰਦੇ ਹੋਏ ਕਾਂਗਰਸ ਨੇ ਕੈਪਸ਼ਨ ਵਿੱਚ ਲਿਖਿਆ ਕਿ ਲੈ ਕੰਗਨਾ ਜੀ – ਹੁਣ ਇਹ ਵੀ ਮੇਰਾ ਕਸੂਰ ਹੈ |
View this post on Instagram
ਇਹ ਵੀ ਪੜ੍ਹੋ : ਪੈਰਾਲੰਪਿਕ ‘ਚ ਪ੍ਰੀਤੀ ਪਾਲ ਦਾ ਇਤਿਹਾਸਕ ਪ੍ਰਦਰਸ਼ਨ, 2 ਤਗਮੇ ਜਿੱਤ ਕੇ ਭਾਰਤ ਦਾ ਨਾਂ ਕੀਤਾ ਰੌਸ਼ਨ
ਕੰਗਣਾ ਟ੍ਰੋਲਰਸ ਦੇ ਨਿਸ਼ਾਨੇ ਉੱਤੇ ਆਈ
ਇਸਦੇ ਨਾਲ ਹੀ ਕੰਗਣਾ ਟ੍ਰੋਲਰਸ ਦੇ ਨਿਸ਼ਾਨੇ ਉੱਤੇ ਆ ਗਈ ਹੈ। ਇਸ ਵੀਡੀਓ ‘ਤੇ ਲੋਕ ਕਮੈਂਟ ਕਰਕੇ ਅਦਾਕਾਰ ਦਾ ਮਜ਼ਾਕ ਉੱਡਾ ਰਹੇ ਹਨ। ਇਕ ਯੂਜ਼ਰ ਨੇ ਲਿਖਿਆ ਕਿ 2014 ਵਿੱਚ ਆਜ਼ਾਦ ਹੋਈ ਭਾਰਤ ਦੀ ਪਹਿਲੀ ਮਹਿਲਾ | ਦੂਜੇ ਯੂਜ਼ਰ ਨੇ ਲਿਖਿਆ ਕਿ “ਆਓ ਅਸੀਂ ਸਾਰੇ ਹਿਮਾਚਲ ਦੇ ਲੋਕਾਂ ‘ਤੇ ਹੱਸੀਏ। ਅਜਿਹੀ ਸੰਸਦ ਨੂੰ ਚੁਣਨ ਲਈ ਮੰਡੀ ਦੇ ਲੋਕਾਂ ਨੂੰ ਕਰੋੜਾਂ ਰੁਪਏ ਦਿੱਤੇ ਜਾਣੇ ਚਾਹੀਦੇ ਹਨ।’’ ਇਕ ਨੇ ਲਿਖਿਆ, ‘‘ਇਕ ਸਮੇਂ ਮੈਨੂੰ ਇਹ ਪਸੰਦ ਸੀ। ਹੁਣ ਮੈਨੂੰ ਆਪਣੀ ਪਸੰਦ ‘ਤੇ ਤਰਸ ਆਉਂਦਾ ਹੈ।’’