ਕਰਜ਼ੇ ਨੇ ਖ਼ਤਮ ਕਰ ਦਿੱਤਾ ਪਰਿਵਾਰ, ਟ੍ਰੇਨ ਅੱਗੇ ਛਾਲ ਮਾਰ ਕੇ ਪਰਿਵਾਰ ਨੇ ਦੇ ਦਿੱਤੀ ਆਪਣੀ ਜਾਨ || Punjab Update

0
93
Debt destroyed the family, the family sacrificed their lives by jumping in front of the train

ਕਰਜ਼ੇ ਨੇ ਖ਼ਤਮ ਕਰ ਦਿੱਤਾ ਪਰਿਵਾਰ, ਟ੍ਰੇਨ ਅੱਗੇ ਛਾਲ ਮਾਰ ਕੇ ਪਰਿਵਾਰ ਨੇ ਦੇ ਦਿੱਤੀ ਆਪਣੀ ਜਾਨ

ਲੁਧਿਆਣਾ ਦੇ ਪਿੰਡ ਘੁੰਗਰਾਣਾ ਤੋਂ ਇਕ ਦੁਖਦਾਈ ਖ਼ਬਰ ਸਾਹਮਣੇ ਆਈ ਹੈ ਜਿੱਥੇ ਕਿ ਲੁਧਿਆਣਾ-ਧੂਰੀ ਰੇਲਵੇ ਲਾਈਨ ਦੇ ਨੇੜੇ ਇੱਕ ਪਰਿਵਾਰ ਨੇ ਟ੍ਰੇਨ ਅੱਗੇ ਛਾਲ ਮਾਰ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਦਿੱਤੀ ਹੈ | ਇਸ ਵਿੱਚ ਪਤੀ-ਪਤਨੀ ਤੇ ਉਨ੍ਹਾਂ ਦਾ ਪੁੱਤ ਸ਼ਾਮਿਲ ਹੈ। ਇਸ ਘਟਨਾ ਸਬੰਧੀ ਆਸਪਾਸ ਦੇ ਲੋਕਾਂ ਨੇ GRP ਨੂੰ ਸੂਚਨਾ ਦਿੱਤੀ। ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਮਾਮਲੇ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ। ਮ੍ਰਿਤਕਾਂ ਦੀ ਪਛਾਣ ਸੁਖਪਾਲ ਸਿੰਘ, ਉਸਦੀ ਪਤਨੀ ਸੁਖਦੀਪ ਕੌਰ ਤੇ ਉਨ੍ਹਾਂ ਦਾ ਪੁੱਤ ਬਲਜੋਤ ਸਿੰਘ ਵਜੋਂ ਹੋਈ ਹੈ।

ਚੜ੍ਹੇ ਕਰਜ਼ੇ ਪਿੱਛੋਂ ਪਰਿਵਾਰ ਨੇ ਚੁੱਕਿਆ ਇਹ ਕਦਮ

ਪਰਿਵਾਰਕ ਸੂਤਰਾਂ ਮੁਤਾਬਿਕ ਸਿਰਫ਼ ਦੋ ਏਕੜ ਜ਼ਮੀਨ ਦੀ ਖੇਤੀ ਨਾਲ ਗੁਜ਼ਾਰਾ ਨਾ ਹੋਣ ਕਾਰਨ ਚੜ੍ਹੇ ਕਰਜ਼ੇ ਪਿੱਛੋਂ ਪਰਿਵਾਰ ਨੇ ਇਹ ਕਦਮ ਚੁੱਕਿਆ ਹੈ । ਮ੍ਰਿਤਕ ਸੁਖਪਾਲ ਸਿੰਘ ਦੇ ਚਚੇਰੇ ਭਰਾ ਜਤਿੰਦਰਪਾਲ ਸਿੰਘ ਬੱਬੂ ਨੇ ਦੱਸਿਆ ਕਿ ਅੱਧੀ ਰਾਤ ਨੂੰ ਇਸ ਦੁਖਾਂਤ ਦੀ ਖ਼ਬਰ ਪਰਿਵਾਰ ਲਈ ਵੱਡੇ ਸਦਮੇ ਵਾਲੀ ਗੱਲ ਸੀ। ਉੱਥੇ ਹੀ ਇਸ ਟ੍ਰੇਨ ਵਿੱਚ ਸਫਰ ਕਰ ਰਹੇ ਇੱਕ ਯਾਤਰੀ ਰੌਬੀ ਢੰਡ ਨੇ ਦੱਸਿਆ ਕਿ ਡ੍ਰਾਈਵਰ ਨੇ ਉਨ੍ਹਾਂ ਨੂੰ ਦੇਖ ਕੇ ਤੁਰੰਤ ਬ੍ਰੇਕ ਲਾ ਕੇ ਬਚਾਉਣ ਦੀ ਬਹੁਤ ਕੋਸ਼ਿਸ਼ ਕੀਤੀ, ਪਰ ਰੁਕਦਿਆਂ-ਰੁਕਦਿਆਂ ਗੱਡੀ ਉਨ੍ਹਾਂ ਦੇ ਉੱਪਰੋਂ ਲੰਘ ਗਈ । ਇਹ ਵੀ ਪਤਾ ਲੱਗਿਆ ਹੈ ਕਿ ਰੇਲ ਗੱਡੀ ਅੱਗੇ ਛਾਲ ਮਾਰਨ ਤੋਂ ਪਹਿਲਾਂ ਪਰਿਵਾਰ ਨੇ ਆਪਣੀ ਕਾਰ ਨੇੜੇ ਰੇਲਵੇ ਕਰਾਸਿੰਗ ਕੋਲ ਖੜ੍ਹੀ ਕਰ ਦਿੱਤੀ ਸੀ।

ਇਹ ਵੀ ਪੜ੍ਹੋ : ਪੰਜਾਬ ‘ਚ ਮੁੜ ਸੁਸਤ ਹੋਇਆ ਮਾਨਸੂਨ , ਵੱਧ ਸਕਦਾ ਤਾਪਮਾਨ , ਜਾਣੋ ਕਦੋ ਪਵੇਗਾ ਮੀਂਹ

ਬਿਲਡਿੰਗਾਂ ਵਿੱਚ ਲਿਫਟ ਲਗਾਉਣ ਦਾ ਕਰਦਾ ਸੀ ਕੰਮ

ਜਾਣਕਾਰੀ ਅਨੁਸਾਰ ਸੁਖਦੀਪ ਸਿੰਘ ਮਾਲ ਤੇ ਹੋਰ ਵੱਡੀਆਂ ਬਿਲਡਿੰਗਾਂ ਵਿੱਚ ਲਿਫਟ ਲਗਾਉਣ ਦਾ ਕੰਮ ਕਰਦਾ ਸੀ। ਉਹ ਆਪਣੇ ਪਰਿਵਾਰ ਵਿੱਚ ਇਕਲੌਤਾ ਪੁੱਤ ਸੀ। ਇਸ ਸਬੰਧੀ ਜਾਂਚ ਅਧਿਕਾਰੀ ਨੇ ਦੱਸਿਆ ਕਿ ਸੁਖਦੀਪ ਦੇ ਕੋਲ ਇਨ੍ਹਾਂ ਦਿਨਾਂ ਵਿੱਚ ਬਹੁਤ ਘੱਟ ਕੰਮ ਸੀ। ਕੰਮ ਨਾ ਮਿਲਣ ਕਾਰਨ ਉਹ ਪਰੇਸ਼ਾਨ ਸੀ। ਜਿਸ ਕਾਰਨ ਉਸਨੇ ਇਹ ਕਦਮ ਚੁੱਕਿਆ ਹੈ। ਰੇਲਵੇ ਪੁਲਿਸ ਚੌਕੀ ਅਹਿਮਦਗੜ੍ਹ ਦੇ ਇੰਚਾਰਜ ਗੁਰਮੇਲ ਸਿੰਘ ਨੇ ਦੱਸਿਆ ਕਿ ਜੀ.ਆਰ.ਪੀ. ਲੁਧਿਆਣਾ ਦੇ ਅਧਿਕਾਰੀਆਂ ਨੇ ਬੀ.ਐੱਨ.ਐੱਸ. ਦੀ ਧਾਰਾ 194 ਤਹਿਤ ਕਾਰਵਾਈ ਕਰਦਿਆਂ ਪੋਸਟਮਾਰਟਮ ਕਰਵਾ ਕੇ ਦੇਹਾਂ ਵਾਰਸਾਂ ਹਵਾਲੇ ਕਰ ਦਿੱਤੀਆਂ ਹਨ।

 

 

 

LEAVE A REPLY

Please enter your comment!
Please enter your name here