ਪੰਜਾਬੀ ਇੰਡਸਟਰੀ ਤੋਂ ਮੰਦਭਾਗੀ ਖਬਰ , ਪੰਜਾਬੀ ਗਾਇਕ ਨੇ ਕੀਤੀ ਖੁਦਖੁਸ਼ੀ
ਪੰਜਾਬੀ ਇੰਡਸਟਰੀ ਤੋਂ ਮੰਦਭਾਗੀ ਖਬਰ ਆਈ ਹੈ ਜਿੱਥੇ ਕਿ ਪੰਜਾਬੀ ਗਾਇਕ ਜਸਵਿੰਦਰ ਸਿੰਘ ਨੇ ਖੁਦਖੁਸ਼ੀ ਕਰ ਲਈ ਹੈ | ਮ੍ਰਿਤਕ ਬਲਾਕ ਬਠਿੰਡੇ ਜ਼ਿਲ੍ਹੇ ਦੇ ਨਥਾਣਾ ਦੇ ਪਿੰਡ ਪੂਹਲੀ ਦਾ ਰਹਿਣ ਵਾਲਾ ਸੀ। ਜਸਵਿੰਦਰ ਸਿੰਘ ਨੇ ਜਾਨ ਦੇਣ ਤੋਂ ਪਹਿਲਾਂ ਸੋਸ਼ਲ ਮੀਡੀਆ ‘ਤੇ ਲਾਈਵ ਹੋ ਕੇ ਆਪਣੇ ਨਾਲ ਹੋਏ ਧੋਖੇ ਤੇ ਵਿਸ਼ਵਾਸਘਾਤ ਬਾਰੇ ਜਾਣਕਾਰੀ ਦਿੱਤੀ। ਜਸਵਿੰਦਰ ਸਿੰਘ ਨੇ ਜ਼ਹਿਰੀਲਾ ਪਦਾਰਥ ਨਿਗਲ ਕੇ ਆਪਣੀ ਜੀਵਨ ਲੀਲਾ ਸਮਾਪਤ ਕੀਤੀ ਹੈ |
ਵੀਡੀਓ ਵਿੱਚ ਉਸ ਨੇ ਭਰੇ ਮਨ ਨਾਲ ਆਪਣੇ ਪਿਤਾ ਅਤੇ ਬੱਚਿਆਂ ਤੋਂ ਵੀ ਮੁਆਫੀ ਮੰਗੀ। ਗਾਇਕ ਨੇ ਦੱਸਿਆ ਕਿ ਕੁਝ ਲੋਕ ਉਸ ਨੂੰ ਆਰਥਿਕ ਤੌਰ ‘ਤੇ ਬਰਬਾਦ ਕਰ ਰਹੇ ਹਨ । ਦੱਸ ਦੇਈਏ ਕਿ ਜਸਵਿੰਦਰ ਪੂਹਲੀ ਕਲਾ ਨਾਲ ਜੁੜੇ ਹੋਏ ਸਨ। ਉਨ੍ਹਾਂ ਨੇ ਆਪਣੀ ਆਵਾਜ਼ ਵਿੱਚ ਕਈ ਗੀਤ ਵੀ ਰਿਕਾਰਡ ਕੀਤੇ ਹਨ।









