ਮੁੱਖ ਮੰਤਰੀ ਪੰਜਾਬ, ਜਲੰਧਰ ਲਹਿਰਾਉਣਗੇ ਝੰਡਾ, ਬਾਕੀਆਂ ਦਾ ਵੀ ਸੁਣ ਲਓ ਪ੍ਰੋਗਰਾਮ
ਭਾਰਤ ਨੂੰ 15 ਅਗਸਤ 1947 ਨੂੰ ਆਜ਼ਾਦੀ ਮਿਲੀ ਸੀ ਜਿਸ ਤੋਂ ਬਾਅਦ ਪੂਰਾ ਭਾਰਤ ਪੂਰਨ ਤੌਰ ‘ਤੇ ਆਜ਼ਾਦ ਹੋ ਗਿਆ ਸੀ ਤੇ ਇਸ ਆਜ਼ਾਦੀ ਨੂੰ 78 ਸਾਲ ਹੋਣ ਵਾਲੇ ਹਨ ਜਿਸਦੇ ਤਹਿਤ ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਜਗ੍ਹਾ -ਜਗ੍ਹਾ ਤਿਰੰਗੇ ਨੂੰ ਲਹਿਰਾ ਕੇ ਇਸ ਆਜ਼ਾਦੀ ਦੇ ਜਸ਼ਨ ਨੂੰ ਮਨਾਇਆ ਜਾਵੇਗਾ | ਜਿਸਦੇ ਚੱਲਦਿਆਂ ਸੁਤੰਤਰਤਾ ਦਿਹਾੜੇ ਦਾ ਰਾਜ ਪੱਧਰੀ ਸਮਾਗਮ ਜਲੰਧਰ ‘ਚ ਆਯੋਜਿਤ ਕੀਤਾ ਜਾ ਰਿਹਾ ਹੈ ਜਿੱਥੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਝੰਡਾ ਲਹਿਰਾਉਣਗੇ |
ਕੌਣ ਕਿੱਥੇ ਲਹਿਰਾਏਗਾ ਝੰਡਾ ?
ਇਸ ਦੇ ਨਾਲ ਹੀ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਬਠਿੰਡਾ ਵਿੱਚ ਝੰਡਾ ਲਹਿਰਾਉਣਗੇ | ਉੱਥੇ ਹੀ ਪੰਜਾਬ ਵਿਧਾਨ ਸਭਾ ਦੇ ਡਿਪਟੀ ਸਪੀਕਰ ਜੈ ਕਿਸ਼ਨ ਰੋੜੀ ਰੂਪਨਗਰ ਦੇ ਸੁਤੰਤਰਤਾ ਸਮਾਗਮ ਵਿੱਚ ਸ਼ਾਮਲ ਹੋਣਗੇ ਤੇ ਝੰਡਾ ਲਹਿਰਾਉਣਗੇ |
ਇਹ ਵੀ ਪੜ੍ਹੋ : ਪੰਜਾਬੀ ਗਾਇਕ ਗਿੱਪੀ ਗਰੇਵਾਲ ਦੀਆਂ ਵਧੀਆਂ ਮੁਸ਼ਕਿਲਾਂ, ਅਦਾਲਤ ਨੇ ਜਾਰੀ ਕੀਤਾ ਸੰਮਨ
ਇਸ ਤੋਂ ਇਲਾਵਾ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਪਟਿਆਲਾ ਵਿਖੇ , ਸਿਹਤ ਮੰਤਰੀ ਡਾ.ਬਲਬੀਰ ਸਿੰਘ ਸੰਗਰੂਰ ਵਿਖੇ , ਬਾਲ ਵਿਕਾਸ ਮੰਤਰੀ ਡਾ. ਬਲਜੀਤ ਕੌਰ ਬਰਨਾਲਾ ਵਿਖੇ , ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਐਸ.ਏ.ਐਸ ਨਗਰ ਵਿਖੇ , ਟਰਾਂਸਪੋਰਟ ਅਤੇ ਪੇਂਡੂ ਵਿਕਾਸ ਮੰਤਰੀ ਲਾਲਜੀਤ ਸਿੰਘ ਭੁੱਲਰ ਫਿਰੋਜ਼ਪੁਰ ਵਿਖੇ ਝੰਡਾ ਲਹਿਰਾਉਣਗੇ |