Women’s Asia Cup: ਸ਼੍ਰੀਲੰਕਾ ਨੇ ਆਪਣੇ ਨਾਂ ਕੀਤਾ ਖਿਤਾਬ,ਭਾਰਤ ਨੂੰ 8 ਵਿਕਟਾਂ ਨਾਲ ਹਰਾਇਆ
ਸ਼੍ਰੀਲੰਕਾ ਨੇ ਮਹਿਲਾ ਏਸ਼ੀਆ ਕੱਪ 2024 ਦਾ ਖਿਤਾਬ ਜਿੱਤ ਕੇ ਇਤਿਹਾਸ ਰਚ ਦਿੱਤਾ ਹੈ। ਟੀਮ ਨੇ ਫਾਈਨਲ ਵਿੱਚ ਭਾਰਤ ਨੂੰ 8 ਵਿਕਟਾਂ ਨਾਲ ਹਰਾਇਆ। ਸ੍ਰੀਲੰਕਾ ਵੱਲੋਂ ਕਪਤਾਨ ਚਮਾਰੀ ਅਟਾਪਾਟੂ ਨੇ 61 ਦੌੜਾਂ ਅਤੇ ਹਰਸ਼ਿਤਾ ਸਮਰਾਵਿਕਰਮਾ ਨੇ 69 ਦੌੜਾਂ ਬਣਾਈਆਂ। ਦੋਵਾਂ ਨੇ 87 ਦੌੜਾਂ ਦੀ ਸਾਂਝੇਦਾਰੀ ਵੀ ਕੀਤੀ।
ਇਹ ਵੀ ਪੜ੍ਹੋ :ਓਲੰਪਿਕਸ ‘ਚ PV Sindhu ਨੇ ਦਰਜ ਕੀਤੀ ਪਹਿਲੀ ਜਿੱਤ || Paris Olympics 2024
2004 ‘ਚ ਸ਼ੁਰੂ ਹੋਏ ਮਹਿਲਾ ਏਸ਼ੀਆ ‘ਚ ਸ਼੍ਰੀਲੰਕਾ ਪਹਿਲੀ ਵਾਰ ਚੈਂਪੀਅਨ ਬਣੀ, ਟੀਮ ਇਸ ਤੋਂ ਪਹਿਲਾਂ 5 ਵਾਰ ਉਪ ਜੇਤੂ ਰਹੀ ਸੀ। ਇਸ ਦੇ ਨਾਲ ਹੀ ਭਾਰਤ ਦੂਜੀ ਵਾਰ ਮਹਿਲਾ ਏਸ਼ੀਆ ਕੱਪ ਦੇ ਫਾਈਨਲ ਵਿੱਚ ਹਾਰ ਗਿਆ। ਟੀਮ ਨੂੰ ਇਸ ਤੋਂ ਪਹਿਲਾਂ 2018 ਵਿੱਚ ਬੰਗਲਾਦੇਸ਼ ਨੇ ਹਰਾਇਆ ਸੀ। ਭਾਰਤ ਨੇ 9 ‘ਚੋਂ 7 ਵਾਰ ਮਹਿਲਾ ਏਸ਼ੀਆ ਕੱਪ ਜਿੱਤਿਆ ਹੈ।
ਦਾਂਬੁਲਾ ਵਿੱਚ ਭਾਰਤ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ। ਟੀਮ ਨੇ 20 ਓਵਰਾਂ ‘ਚ 6 ਵਿਕਟਾਂ ਦੇ ਨੁਕਸਾਨ ‘ਤੇ 165 ਦੌੜਾਂ ਬਣਾਈਆਂ। ਸਮ੍ਰਿਤੀ ਮੰਧਾਨਾ ਨੇ ਪੰਜਾਹ ਦੌੜਾਂ ਬਣਾਈਆਂ। ਜੇਮਿਮਾ ਰੌਡਰਿਗਜ਼ ਨੇ 29 ਅਤੇ ਰਿਚਾ ਘੋਸ਼ ਨੇ 30 ਦੌੜਾਂ ਬਣਾਈਆਂ। ਸ੍ਰੀਲੰਕਾ ਵੱਲੋਂ ਕਵੀਸ਼ਾ ਦਿਲਹਾਰੀ ਨੇ 2 ਵਿਕਟਾਂ ਲਈਆਂ।
ਸ਼੍ਰੀਲੰਕਾ ਨੇ 18.4 ਓਵਰਾਂ ‘ਚ ਸਿਰਫ 2 ਵਿਕਟਾਂ ਗੁਆ ਕੇ ਟੀਚਾ ਹਾਸਲ ਕਰ ਲਿਆ। ਟੀਮ ਦੀ ਕਵੀਸ਼ਾ ਦਿਲਹਾਰੀ 30 ਦੌੜਾਂ ਬਣਾਉਣ ਤੋਂ ਬਾਅਦ ਨਾਟ ਆਊਟ ਰਹੀ, ਉਸ ਨੇ ਪੂਜਾ ਵਸਤਰਕਾਰ ਵਿਰੁੱਧ ਜੇਤੂ ਛੱਕਾ ਲਗਾਇਆ। ਭਾਰਤ ਵੱਲੋਂ ਦੀਪਤੀ ਸ਼ਰਮਾ ਨੇ ਇੱਕ ਵਿਕਟ ਲਈ। ਇੱਕ ਬੱਲੇਬਾਜ਼ ਰਨ ਆਊਟ ਹੋ ਗਿਆ।