Top 10 News : ਅੱਜ ਦੀਆਂ ਮੁੱਖ 10 ਚੋਣਵੀਆਂ ਖਬਰਾਂ
ਮਸ਼ਹੂਰ ਪੰਜਾਬੀ ਗਾਇਕ ਕਰਨ ਔਜਲਾ ਨਾਲ ਵਾਪਰਿਆ ਹਾਦਸਾ, ਪਲਟੀ ਕਾਰ ||Entertainment News
ਮਸ਼ਹੂਰ ਪੰਜਾਬੀ ਗਾਇਕ ਕਰਨ ਔਜਲਾ ਹਾਦਸੇ ਦਾ ਸ਼ਿਕਾਰ ਹੋ ਗਏ ਹਨ। ਇਸ ਗੱਲ ਦੀ ਜਾਣਕਾਰੀ ਖੁਦ ਕਰਨ ਔਜਲਾ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ‘ਤੇ ਸਾਂਝੀ ਕੀਤੀ ਹੈ। ਕਰਨ ਔਜਲਾ ਨੇ ਦੱਸਿਆ ਕਿ ਉਹ ਇੱਕ ਗੀਤ ਦੀ ਸ਼ੂਟਿੰਗ ਦੌਰਾਨ ਦੁਰਘਟਨਾ ਦਾ ਸ਼ਿਕਾਰ ਹੋ ਗਿਆ ਸੀ…Read more
ਜਾਣੋ ਕਿਉਂ ਹੋਈ ਚੱਲਦੀ ਟਰੇਨ ‘ਤੇ ਪੱਥਰਾਂ ਦੀ ਬਰਸਾਤ… || Latest News
ਲੁਧਿਆਣਾ ਅਤੇ ਖੰਨਾ ਵਿਚਕਾਰ ਦੋਰਾਹਾ ਰੇਲਵੇ ਸਟੇਸ਼ਨ ਨੇੜੇ ਇਕ ਘਟਨਾ ਵਾਪਰੀ ਹੈ ਜਿੱਥੇ ਕਿ ਅੰਮ੍ਰਿਤਸਰ ਤੋਂ ਨਵੀਂ ਦਿੱਲੀ ਜਾ ਰਹੀ ਦਿੱਲੀ ਪਠਾਨਕੋਟ ਐਕਸਪ੍ਰੈਸ ‘ਤੇ ਪੱਥਰ ਮਾਰੇ ਗਏ ਹਨ …Read more
ਖੇਤ ‘ਚ ਪਾਣੀ ਲਗਾਉਣ ਗਏ ਪਿਓ-ਪੁੱਤ ਨਾਲ ਵਾਪਰਿਆ ਵੱਡਾ ਭਾਣਾ || Punjab News
ਜਲਾਲਾਬਾਦ ਦੇ ਪਿੰਡ ਪਾਕਾਂ ਤੋਂ ਇੱਕ ਬਹੁਤ ਹੀ ਦੁਖਦਾਈ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਕਿ ਖੇਤ ਵਿੱਚ ਪਾਣੀ ਦੀ ਵਾਰੀ ਲਗਾ ਰਹੇ ਪਿਓ-ਪੁੱਤ ਦਾ ਗੋਲੀਆਂ ਮਾਰ ਕੇ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ…Read more
ਹਰਿਮੰਦਰ ਸਾਹਿਬ ਪਹੁੰਚੇ ਗਾਇਕ ਮੀਕਾ ਸਿੰਘ
ਬਾਲੀਵੁੱਡ ਪੰਜਾਬੀ ਗਾਇਕ ਮੀਕਾ ਸਿੰਘ ਸ਼ੁੱਕਰਵਾਰ ਨੂੰ ਅੰਮ੍ਰਿਤਸਰ ਪਹੁੰਚੇ। ਮੀਕਾ ਸਿੰਘ ਨੇ ਸਵੇਰੇ ਅੰਮ੍ਰਿਤਸਰ ਦੇ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋ ਕੇ ਮੱਥਾ ਟੇਕਿਆ। ਪਰ ਇਸ ਦੌਰਾਨ ਉਨ੍ਹਾਂ ਨੇ ਨਾ ਤਾਂ ਹਰਿਮੰਦਰ ਸਾਹਿਬ ਦੀਆਂ ਤਸਵੀਰਾਂ ਖਿੱਚੀਆਂ ਅਤੇ ਨਾ ਹੀ ਮੀਡੀਆ ਨੂੰ ਅਜਿਹਾ ਕਰਨ ਲਈ ਕਿਹਾ…Read more
ਪੰਜਾਬ ‘ਚ ਨਹੀਂ ਪਵੇਗਾ ਹੁਣ ਮੀਂਹ ! ਗਰਮੀ ‘ਚ ਹੋਣ ਜਾ ਰਿਹਾ ਵਾਧਾ ,ਤਾਪਮਾਨ 38 ਡਿਗਰੀ ਤੋਂ ਪਾਰ || Punjab news || Weather News
ਪੰਜਾਬ ਵਿੱਚ ਮੀਂਹ ਦਾ ਅਲਰਟ ਜਾਰੀ ਕੀਤਾ ਗਿਆ ਸੀ ਪਰ ਇਸ ਦੇ ਬਾਵਜੂਦ ਵੀ ਮਾਨਸੂਨ ਸਰਗਰਮ ਨਹੀਂ ਹੋ ਸਕਿਆ ਹੈ । ਕੱਲ੍ਹ ਨਮੀ ਅਤੇ ਗਰਮੀ ਵਿੱਚ ਵਾਧਾ ਹੋਇਆ ਸੀ, ਜਿਸ ਤੋਂ ਬਾਅਦ ਵੱਧ ਤੋਂ ਵੱਧ ਤਾਪਮਾਨ 1.5 ਡਿਗਰੀ ਵੱਧ ਪਾਇਆ ਗਿਆ…Read more
ਪੈਰਾ ਐਥਲੀਟ ਲਈ ਮਸੀਹਾ ਬਣੇ Karan Aujla, ਚੁਕਾਇਆ 9 ਲੱਖ ਰੁਪਏ ਦਾ ਕਰਜ਼ਾ ॥ Today News
ਪੰਜਾਬੀ ਗਾਇਕ ਕਰਨ ਔਜਲਾ ਨੇ ਆਪਣੀ ਗਾਇਕੀ ਨਾਲ ਚਾਰੇ ਪਾਸੇ ਧੁੰਮਾਂ ਪਾਈਆਂ ਹਨ । ਹਾਲ ਦੀ ਘੜੀ ਵਿੱਚ ਕਰਨ ਔਜਲਾ ਕਾਫ਼ੀ ਸੁਰਖੀਆਂ ਵਿੱਚ ਹਨ। ਗਾਇਕ ਦੀ ਹਰ ਪਾਸੇ ਚਰਚਾ ਕਿਸੇ ਗੀਤ ਕਾਰਨ ਨਹੀਂ ਸਗੋਂ ਦਰਿਆਦਿਲੀ ਕਾਰਨ ਹੋ ਰਹੀ ਹੈ…Read more
4 ਸਾਲ ਦੇ ਲੰਬੇ ਸਫਰ ਤੋਂ ਬਾਅਦ ਅਲੱਗ ਹੋਏ Hardik Pandya ਤੇ Natasa || News Update
ਭਾਰਤੀ ਕ੍ਰਿਕਟਰ ਹਾਰਦਿਕ ਪੰਡਯਾ ਅਤੇ ਪਤਨੀ ਨਤਾਸ਼ਾ ਸਟੈਨਕੋਵਿਚ 4 ਸਾਲ ਦੇ ਲੰਬੇ ਸਫਰ ਤੋਂ ਬਾਅਦ ਅਲੱਗ ਹੋ ਗਏ ਹਨ | ਹਾਰਦਿਕ ਅਤੇ ਨਤਾਸ਼ਾ ਨੇ ਇੰਸਟਾਗ੍ਰਾਮ ‘ਤੇ ਪੋਸਟ ਸਾਂਝੀ ਕਰ ਕੇ ਪ੍ਰਸ਼ੰਸਕਾਂ ਨੂੰ ਇਹ ਜਾਣਕਾਰੀ ਦਿੱਤੀ ਹੈ…Read more
ਦੁਨੀਆ ਭਰ ਦੀਆਂ ਉਡਾਣਾਂ ਮਾਈਕ੍ਰੋਸਾਫਟ ਸਰਵਰਾਂ ‘ਚ ਖਰਾਬੀ ਕਾਰਨ ਹੋਈਆਂ ਪ੍ਰਭਾਵਿਤ, ਕਈ ਉਡਾਣਾਂ ਰੱਦ ॥ Latest News
ਮਾਈਕ੍ਰੋਸਾਫਟ ਦੀ ਤਕਨੀਕੀ ਖਰਾਬੀ ਕਾਰਨ ਉਡਾਣਾਂ ਤੋਂ ਲੈ ਕੇ ਬੈਂਕਿੰਗ ਤਕ ਦਾ ਸੰਚਾਲਨ ਪ੍ਰਭਾਵਿਤ ਹੋਇਆ ਹੈ। ਅੱਜ ਯਾਨੀ ਸ਼ੁੱਕਰਵਾਰ (19 ਜੁਲਾਈ) ਨੂੰ ਆਈ। ਇਸ ਸਮੱਸਿਆ ਕਾਰਨ ਦੁਨੀਆ ਭਰ ‘ਚ ਕੁਝ ਉਡਾਣਾਂ ਨੂੰ ਰੱਦ ਕਰਨਾ ਪਿਆ ਅਤੇ ਕੁਝ ਉਡਾਣਾਂ ‘ਚ ਦੇਰੀ ਹੋਈ…Read more
ਜੇ ਘੁੰਮਣ ਦੇ ਹੋ ਸ਼ੌਕੀਨ ਤਾਂ ਭਾਰਤ ਦੀਆਂ ਆਹ ਜਗ੍ਹਾਵਾਂ ਹਨ ਬੇਹੱਦ ਖੂਬਸੂਰਤ।। Creative News
ਭਾਰਤ ਵਿੱਚ ਸੁੰਦਰ ਅਤੇ ਰਹੱਸਮਈ ਸਥਾਨਾਂ ਦੀ ਕੋਈ ਕਮੀ ਨਹੀਂ ਹੈ। ਸ਼ਾਨਦਾਰ ਹਿਮਾਲਿਆ ਤੋਂ ਸ਼ਾਂਤ ਦੱਖਣੀ ਤੱਟ ਤੱਕ, ਇੱਥੇ ਬਹੁਤ ਸਾਰੇ ਸ਼ਹਿਰ ਹਨ ਜੋ ਆਕਰਸਿਤ ਕਰਦੇ ਹਨ। ਇੱਕ ਵਾਰ ਜਦੋਂ ਤੁਸੀਂ ਚਲੇ ਜਾਂਦੇ ਹੋ, ਤੁਹਾਨੂੰ ਵਾਪਸ ਆਉਣਾ ਮਹਿਸੂਸ ਨਹੀਂ ਹੋਵੇਗਾ…Read more
ਖਰੜ ਦੇ ਮੋਹਾਲੀ ਵਿੱਚ ਜ਼ਮੀਨ ਖਰੀਦਣ ਵਾਲੇ ਹੋ ਜਾਣ ਸਾਵਧਾਨ ! ਚਾਵਾਂ ਨਾਲ ਬਣਾਏ ਘਰ ਮਿੰਟਾਂ ‘ਚ ਹੋਏ ਢਹਿ-ਢੇਰੀ || Punjab News
ਤਾਜ਼ਾ ਮਾਮਲਾ ਮੋਹਾਲੀ ਦੇ ਖਰੜ ਤੋਂ ਸਾਹਮਣੇ ਆਇਆ ਹੈ ਜਿੱਥੇ ਕਿ ਲੋਕਾਂ ਵੱਲੋਂ ਚਾਵਾਂ ਨਾਲ ਬਣਾਏ ਮਕਾਨਾਂ ਨੂੰ ਪੁੱਡਾ ਵੱਲੋਂ ਢਹਿ-ਢੇਰੀ ਕਰ ਦਿੱਤਾ ਗਿਆ ਹੈ | ਦਰਅਸਲ , ਇਥੋਂ ਦੇ ਨਾਮੀ ਬਿਲਡਰ chirag homes ਦੇ ਵੱਲੋਂ ਜ਼ਮੀਨ ਵੇਚੀ ਜਾ ਰਹੀ ਹੈ…Read more