ਗੋਲਡੀ ਗੈਂਗ ਦੇ 3 ਗੁਰਗੇ ਗ੍ਰਿਫਤਾਰ
ਪਟਿਆਲਾ ਪੁਲਿਸ ਨੂੰ ਵੱਡੀ ਸਫਲਤਾ ਮਿਲੀ ਹੈ। ਪਟਿਆਲਾ ਪੁਲਿਸ ਟੀਮ ਰਾਜਪੁਰਾ ਵੱਲੋਂ ਸਨਸਨੀਖੇਜ ਫਿਰੌਤੀ ਮਾਮਲੇ ਨੂੰ ਹੱਲ ਕਰਦੇ ਹੋਏ, ਗੋਲਡੀ ਢਿੱਲੋਂ ਗਰੋਹ ਦੇ 3 ਸੰਚਾਲਕਾਂ ਨੂੰ ਗ੍ਰਿਫਤਾਰ ਕੀਤਾ ਗਿਆ। ਜੋ ਅਮਰੀਕਾ ਸਥਿਤ ਗੋਲਡੀ ਬਰਾੜ ਅਤੇ ਲਾਰੈਂਸ ਬਿਸ਼ਨੋਈ ਗੈਂਗ ਨਾਲ ਜੁੜੇ ਹੋਏ ਸਨ!
ਬਰਾਮਦਗੀ: ਇੱਕ ਪਿਸਤੌਲ, 5 ਜਿੰਦਾ ਕਾਰਤੂਸ, ਇੱਕ ਮੋਟਰ ਸਾਇਕਿਲ ਜੋ ਹਮਲਾ ਕਰਨ ਲਈ ਵਰਤਿਆ ਜਾਣਾ ਸੀ। ਫਾਈਨਾਂਸ ਫਰਮ ਦਾ ਅੰਦਰਲਾ ਮੁਲਾਜ਼ਮ ਵੀ ਗ੍ਰਿਫਤਾਰ ਕੀਤਾ ਗਿਆ।
ਗੋਲਡੀ ਬਰਾੜ ਅਤੇ ਗੋਲਡੀ ਢਿੱਲੋਂ ਜਨਵਰੀ 2024 ਵਿੱਚ ਚੰਡੀਗੜ੍ਹ ਵਿੱਚ ਇੱਕ ਵਪਾਰੀ ਦੀ ਰਿਹਾਇਸ਼ ‘ਤੇ ਗੋਲੀਬਾਰੀ ਦੀ ਘਟਨਾ ਵਿੱਚ ਵੀ ਸ਼ਾਮਲ ਸਨ। ਗੋਲਡੀ ਬਰਾੜ ਅਤੇ ਗੋਲਡੀ ਢਿੱਲੋਂ ਦੋਵੇਂ 10 ਲੱਖ ਰੁਪਏ ਦੇ ਇਨਾਮ ਨਾਲ NIA ਦੀ ਲੋੜੀਂਦੀ ਸੂਚੀ ਵਿੱਚ ਹਨ।