ਪਤਨੀ ਨੇ ਪ੍ਰੇਮੀ ਨਾਲ ਮਿਲ ਕੇ ਛੁੱਟੀ ‘ਤੇ ਘਰ ਆਏ BSF ਜਵਾਨ ਦੀ ਰੋਟੀ ‘ਚ ਮਿਲਾਇਆ ਜ਼ਹਿਰ || Latest News

0
49
The wife mixed poison in the bread of the BSF jawan who came home on leave with her lover

ਪਤਨੀ ਨੇ ਪ੍ਰੇਮੀ ਨਾਲ ਮਿਲ ਕੇ ਛੁੱਟੀ ‘ਤੇ ਘਰ ਆਏ BSF ਜਵਾਨ ਦੀ ਰੋਟੀ ‘ਚ ਮਿਲਾਇਆ ਜ਼ਹਿਰ

ਮਾਮਲਾ ਬਮਿਆਲ ਸੈਕਟਰ ਦੇ ਵਿੱਚ ਪੈਂਦੇ ਪਿੰਡ ਪਲਾਹ ਤੋਂ ਸਾਹਮਣੇ ਆਇਆ ਹੈ ਜਿੱਥੇ ਕਿ ਪਤਨੀ ਨੇ ਪ੍ਰੇਮੀ ਨਾਲ ਮਿਲ ਕੇ ਛੁੱਟੀ ‘ਤੇ ਘਰ ਆਏ BSF ਜਵਾਨ ਦੀ ਰੋਟੀ ‘ਚ ਜ਼ਹਿਰ ਮਿਲਾ ਦਿੱਤਾ | ਦਰਅਸਲ , ਇੱਕ ਬੀਐਸਐਫ ਜਵਾਨ ਜੋ ਛੁੱਟੀ ਆਪਣੇ ਘਰ ਆਇਆ ਹੋਇਆ ਸੀ ਜਿਸ ਦੀ ਅਚਾਨਕ ਤਬੀਅਤ ਵਿਗੜ ਗਈ। ਪਰਿਵਾਰਿਕ ਮੈਂਬਰਾਂ ਨੇ ਉਸ ਨੂੰ ਇਲਾਜ ਦੇ ਲਈ ਪਠਾਨਕੋਟ ਸਰਕਾਰੀ ਹਸਪਤਾਲ ਦਾਖਿਲ ਕਰਵਾਇਆ ਜਿੱਥੇ ਇਹ ਖੁਲਾਸਾ ਹੋਇਆ ਕਿ ਉਸ ਨੂੰ ਖਾਣੇ ਦੇ ਵਿੱਚ ਜ਼ਹਿਰੀਲਾ ਪਦਾਰਥ ਮਿਲਾ ਕੇ ਦਿੱਤਾ ਗਿਆ ਹੈ।

ਮੌਕੇ ਤੋਂ ਹੋਈ ਫਰਾਰ

ਜਿਸ ਤੋਂ ਬਾਅਦ ਸਾਰਾ ਮਾਮਲਾ ਖੁੱਲ ਕੇ ਸਾਹਮਣੇ ਆਇਆ ਬੀਐਸਐਫ ਦੇ ਜਵਾਨ ਨੂੰ ਉਸ ਦੀ ਪਤਨੀ ਨੇ ਖਾਣੇ ਦੇ ਵਿੱਚ ਜ਼ਹਰੀਲਾ ਪਦਾਰਥ ਦਿੱਤਾ ਸੀ ਕਿਉਂਕਿ ਉਸਦਾ ਪਿੰਡ ਦੇ ਹੀ ਇੱਕ ਨੌਜਵਾਨ ਦੇ ਨਾਲ ਪ੍ਰੇਮ ਪ੍ਰਸੰਗ ਚੱਲ ਰਿਹਾ ਸੀ ਅਤੇ ਇਸ ਨੂੰ ਲੈ ਕੇ ਪੀੜਿਤ ਆਪਣੀ ਪਤਨੀ ਨੂੰ ਰੋਕਦਾ ਵੀ ਸੀ ਅਤੇ ਉਸਦੀ ਪਤਨੀ ਨੇ ਇਸ ਕਿੱਸੇ ਨੂੰ ਹੀ ਖਤਮ ਕਰਨ ਦੇ ਲਈ ਆਪਣੇ ਪ੍ਰੇਮੀ ਦੇ ਨਾਲ ਮਿਲ ਕੇ ਆਪਣੇ ਪਤੀ ਨੂੰ ਜ਼ਹਿਰ ਦੇ ਦਿੱਤਾ ਅਤੇ ਮੌਕੇ ਤੋਂ ਫਰਾਰ ਹੋ ਗਈ। ਫਿਲਹਾਲ ਬੀਐਸਐਫ ਦੇ ਇਸ ਜਵਾਨ ਦੀ ਹਾਲਤ ਖਤਰੇ ਤੋਂ ਬਾਹਰ ਦੱਸੀ ਜਾ ਰਹੀ ਹੈ ਅਤੇ ਪਰਿਵਾਰ ਨੇ ਪੁਲਿਸ ਕੋਲੋਂ ਇਨਸਾਫ ਦੀ ਮੰਗ ਕੀਤੀ ਹੈ |

ਰਸਤੇ ਦੇ ਵਿੱਚੋਂ ਹਟਾਉਣ ਦੇ ਲਈ ਕਾਰਨਾਮੇ ਨੂੰ ਦਿੱਤਾ ਅੰਜਾਮ

ਇਸ ਬਾਰੇ ਜਾਣਕਾਰੀ ਦਿੰਦੇ ਹੋਏ ਪੀੜਿਤ ਦੀ ਮਾਂ ਨੇ ਦੱਸਿਆ ਕਿ ਉਸਦੀ ਨੂੰਹ ਨੇ ਉਸਦੇ ਪੁੱਤ ਨੂੰ ਰੋਟੀ ਦੇ ਵਿੱਚ ਜ਼ਹਿਰੀਲਾ ਪਦਾਰਥ ਮਿਲਾ ਕੇ ਦੇ ਦਿੱਤਾ ਹੈ। ਕਿਉਂਕਿ ਉਸਦੀ ਨੂੰਹ ਦਾ ਪਿੰਡ ਦੇ ਹੀ ਕਿਸੇ ਨੌਜਵਾਨ ਦੇ ਨਾਲ ਪ੍ਰੇਮ ਪ੍ਰਸੰਗ ਚੱਲ ਰਿਹਾ ਸੀ ਅਤੇ ਰਸਤੇ ਦੇ ਵਿੱਚੋਂ ਹਟਾਉਣ ਦੇ ਲਈ ਉਸਨੇ ਇਸ ਕਾਰਨਾਮੇ ਨੂੰ ਅੰਜਾਮ ਦਿੱਤਾ। ਪੀੜਿਤ ਦੀ ਮਾਂ ਨੇ ਪੁਲਿਸ ਕੋਲੋਂ ਇਨਸਾਫ ਦੀ ਗੁਹਾਰ ਲਗਾਈ ਹੈ

ਇਹ ਵੀ ਪੜ੍ਹੋ : ਸ਼ਾਟ ਗੰਨ ਨਾਲ ਹੋਈ ਸ਼ੁਭਕਰਨ ਦੀ ਮੌਤ, ਲੱਗਦੈ ਗੋਲੀ ਕਿਸਾਨਾਂ ਵੱਲੋਂ ਹੀ ਚੱਲੀ: ਹਾਈਕੋਰਟ

ਮਾਮਲੇ ਨੂੰ ਦਰਜ ਕਰ ਕਾਰਵਾਈ ਹੋਈ ਸ਼ੁਰੂ

ਉੱਥੇ ਹੀ ਪੁਲਿਸ ਪ੍ਰਸ਼ਾਸ਼ਨ ਨੇ ਦੱਸਿਆ ਕਿ ਜਿਸ ਨੌਜਵਾਨ ਨੂੰ ਜਹਿਰੀਲਾ ਪਦਾਰਥ ਦਿੱਤਾ ਗਿਆ ਹੈ ਉਹ ਬੀਐਸਐਫ ਦੇ ਵਿੱਚ ਤੈਨਾਤ ਹੈ ਅਤੇ ਛੁੱਟੀ ਘਰ ਵਾਪਸ ਆਇਆ ਸੀ, ਜਿਸ ਦੀ ਪਤਨੀ ਨੇ ਆਪਣੇ ਪ੍ਰੇਮੀ ਦੇ ਨਾਲ ਮਿਲ ਕੇ ਉਸ ਨੂੰ ਜਹਿਰੀਲਾ ਪਦਾਰਥ ਦਿੱਤਾ ਹੈ ।ਫਿਲਹਾਲ ਇਸ ਪੂਰੇ ਮਾਮਲੇ ਨੂੰ ਦਰਜ ਕਰ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਅਤੇ ਪੀੜਿਤ ਦੀ ਪਤਨੀ ਨੂੰ ਕਾਬੂ ਕਰ ਜੇਲ ਭੇਜ ਦਿੱਤਾ ਗਿਆ ਹੈ ਅਤੇ ਉਸਦਾ ਪ੍ਰੇਮੀ ਹਾਲੇ ਫਰਾਰ ਚਲ ਰਿਹਾ ਹੈ।

 

 

 

 

 

 

LEAVE A REPLY

Please enter your comment!
Please enter your name here