ਡੇਂਗੂ ਦਾ ਕਹਿਰ ਸ਼ੁਰੂ, ਪੰਜਾਬ ਦੇ ਇਸ ਜ਼ਿਲ੍ਹੇ ‘ਚ 50 ਦੇ ਕਰੀਬ ਮਰੀਜ਼ਾਂ ਦੀ ਹੋਈ ਪੁਸ਼ਟੀ || Punjab News

0
230

ਡੇਂਗੂ ਦਾ ਕਹਿਰ ਸ਼ੁਰੂ, ਪੰਜਾਬ ਦੇ ਇਸ ਜ਼ਿਲ੍ਹੇ ‘ਚ 50 ਦੇ ਕਰੀਬ ਮਰੀਜ਼ਾਂ ਦੀ ਹੋਈ ਪੁਸ਼ਟੀ

ਡੇਂਗੂ ਦਾ ਕਹਿਰ ਵੀ ਸ਼ੁਰੂ ਹੋ ਚੁੱਕਾ ਹੈ। ਸ਼ਹਿਰ ਦੇ ਵੱਖ-ਵੱਖ ਹਸਪਤਾਲਾਂ ’ਚ 50 ਦੇ ਕਰੀਬ ਡੇਂਗੂ ਦੇ ਪਾਜ਼ੇਟਿਵ ਮਰੀਜ਼ ਸਾਹਮਣੇ ਆ ਚੁੱਕੇ ਹਨ। ਮਾਹਿਰਾਂ ਮੁਤਾਬਕ ਬਾਰਸ਼ਾਂ ਨੂੰ ਦੇਖਦੇ ਹੋਏ ਆਉਣ ਵਾਲੇ ਦਿਨਾਂ ’ਚ ਡੇਂਗੂ ਦੇ ਕਹਿਰ ’ਚ ਹੋਰ ਵਾਧਾ ਹੋ ਸਕਦਾ ਹੈ। ਜ਼ਿਲ੍ਹਾ ਐਪੀਡੀਮੋਲੋਜਿਸਟ ਡਾ. ਸ਼ੀਤਲ ਨਾਰੰਗ ਨੇ ਦੱਸਿਆ ਕਿ ਜ਼ਿਲ੍ਹੇ ਦੇ ਵੱਖ-ਵੱਖ ਹਸਪਤਾਲਾਂ ’ਚ ਸਾਹਮਣੇ ਆਏ ਮਰੀਜ਼ਾਂ ’ਚ 25 ਮਰੀਜ਼ ਜ਼ਿਲ੍ਹੇ ਦੇ ਵੱਖ-ਵੱਖ ਹਿੱਸਿਆਂ ਤੋਂ ਸਾਹਮਣੇ ਆਏ ਹਨ, ਜਦੋਂਕਿ 20 ਦੇ ਕਰੀਬ ਮਰੀਜ਼ ਦੂਜੇ ਜ਼ਿਲ੍ਹਿਆਂ ਦੇ ਰਹਿਣ ਵਾਲੇ ਹਨ, ਜਦੋਂਕਿ 5 ਮਰੀਜ਼ ਦੂਜੇ ਪ੍ਰਦੇਸ਼ਾਂ ਦੇ ਰਹਿਣ ਵਾਲੇ ਹਨ।

ਸਿਹਤ ਵਿਭਾਗ ਦੀਆਂ ਟੀਮਾਂ ਵੱਲੋਂ ਲਗਭਗ 350 ਘਰਾਂ ਦਾ ਸਰਵੇਖਣ ਕੀਤਾ ਗਿਆ। ਸਰਵੇ ਦੌਰਾਨ ਰਿਸ਼ੀ ਨਗਰ ’ਚ 2 ਘਰਾਂ ’ਚ ਡੇਂਗੂ ਦਾ ਲਾਰਵਾ ਪਾਏ ਜਾਣ ’ਤੇ ਉਨ੍ਹਾਂ ਦੇ ਚਲਾਨ ਕੀਤੇ ਗਏ, ਜਦੋਂਕਿ ਹੋਰ ਨਾਲ ਲੱਗਦੇ ਘਰਾਂ ਦੇ ਚਲਾਨ ਜਾਰੀ ਕਰਨ ਲਈ ਨਗਰ ਨਿਗਮ ਨੂੰ ਕਿਹਾ ਗਿਆ ਹੈ। ਇਹ ਲਾਰਵਾ ਘਰਾਂ ’ਚ ਲੱਗੇ ਕੂਲਰਾਂ ’ਚ ਪਾਇਆ ਗਿਆ।

ਇਹ ਵੀ ਪੜ੍ਹੋ ਜਲੰਧਰ ‘ਚ ਵੋਟਾਂ ਤੋਂ ਪਹਿਲਾਂ ਅਕਾਲੀ ਦਲ ਨੂੰ ਝਟਕਾ: ਗੁਰਚਰਨ ਸਿੰਘ…

ਇਸ ਤੋਂ ਇਲਾਵਾ ਸਿਹਤ ਅਧਿਕਾਰੀਆਂ ਮੁਤਾਬਕ ਰਿਸ਼ੀ ਨਗਰ ਤੋਂ ਇਲਾਵਾ, ਜਿਨ੍ਹਾਂ ਇਲਾਕਿਆਂ ’ਚ ਡੇਂਗੂ ਦਾ ਲਾਰਵਾ ਮਿਲਿਆ, ਉਨ੍ਹਾਂ ’ਚ ਇੰਦਰਾ ਕਾਲੋਨੀ, ਰੜੀ ਮੁਹੱਲਾ, ਸ਼ਿਵਾਜੀ ਨਗਰ, ਉਪਕਾਰ ਨਗਰ, ਗਿਆਸਪੁਰਾ ਅਤੇ ਸ਼ਿਵਾਜੀ ਨਗਰ ਦੇ ਇਲਾਕੇ ਸ਼ਾਮਲ ਹਨ। ਇਸ ਤੋਂ ਇਲਾਵਾ ਟੀਮਾਂ ਨੇ ਮੌਕੇ ’ਤੇ 1800 ਤੋਂ ਜ਼ਿਆਦਾ ਕੰਟੇਨਰਾਂ ਦੀ ਜਾਂਚ ਕੀਤੀ।

ਡਾ. ਸ਼ੀਤਲ ਨਾਰੰਗ ਨੇ ਦੱਸਿਆ ਕਿ ਸ਼ੁੱਕਰਵਾਰ ਨੂੰ ਸਿਹਤ ਵਿਭਾਗ ਦੀਆਂ ਟੀਮਾਂ ਨੇ ਰਿਸ਼ੀ ਨਗਰ ਜ਼ੈੱਡ ਬਲਾਕ, ਇੰਦਰਾ ਕਾਲੋਨੀ, ਰੜੀ ਮੁਹੱਲਾ, ਸ਼ਿਵਾਜੀ ਨਗਰ, ਉਪਕਾਰ ਨਗਰ, ਗਿਆਸਪੁਰਾ, ਸਲੇਮ ਟਾਬਰੀ, ਸੁੰਦਰ ਨਗਰ, ਮੋਚਪੁਰਾ ਬਾਜ਼ਾਰ, ਬਹਾਦਰਕੇ ਰੋਡ, ਗਗਨਦੀਪ ਕਾਲੋਨੀ, ਇੰਦਰਾਪੁਰੀ, ਰਾਹੋਂ ਰੋਡ, ਜੰਮੂ ਕਾਲੋਨੀ, ਸ਼ਿਮਲਾਪੁਰੀ, ਡਾ. ਅੰਬੇਡਕਰ ਨਗਰ, ਸੰਤੋਖ ਨਗਰ, ਮਾਧੋਪੁਰੀ ਇਲਾਕਿਆਂ ’ਚ 350 ਦੇ ਕਰੀਬ ਘਰਾਂ ’ਚ ਸਰਵੇ ਨੂੰ ਅੰਜਾਮ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਜਾਂਚ ਦਾ ਕੰਮ ਤੇਜ਼ ਕਰ ਦਿੱਤਾ ਗਿਆ ਹੈ।

 

LEAVE A REPLY

Please enter your comment!
Please enter your name here