ਪੰਜਾਬ ਪੁਲਿਸ ਤੇ BSF ਨੂੰ ਮਿਲੀ ਵੱਡੀ ਕਾਮਯਾਬੀ , ਇਨ੍ਹਾਂ ਜ਼ਿਲ੍ਹਿਆਂ ‘ਚੋਂ ਬਰਾਮਦ ਕੀਤੇ 2 ਡਰੋਨ
ਪੰਜਾਬ ਵਿੱਚ ਸੀਮਾ ਸੁਰੱਖਿਆ ਬਲ ਅਤੇ ਪੁਲਿਸ ਕਾਫੀ ਚੌਕਸ ਚੱਲ ਰਹੀ ਹੈ ਜਿਸਦੇ ਚੱਲਦਿਆਂ ਇੱਕ ਵਾਰ ਫੇਰ ਤੋਂ BSF ਤੇ ਪੰਜਾਬ ਪੁਲਿਸ ਨੇ ਸਰਹੱਦ ਪਾਰ ਤੋਂ ਪੰਜਾਬ ਵਿੱਚ ਡਰੋਨ ਘੁਸਪੈਠ ਦੀ ਕੋਸ਼ਿਸ਼ ਨੂੰ ਨਾਕਾਮ ਕਰ ਦਿੱਤਾ ਹੈ। ਅੱਜ ਦੋ ਵੱਖ-ਵੱਖ ਘਟਨਾਵਾਂ ਵਿੱਚ, BSF ਦੇ ਜਵਾਨਾਂ ਨੇ ਖਾਸ ਇਨਪੁਟਸ ਦੇ ਆਧਾਰ ‘ਤੇ ਵਿਆਪਕ ਤਲਾਸ਼ੀ ਮੁਹਿੰਮ ਚਲਾਈ। ਇਸ ਦੌਰਾਨ ਉਨ੍ਹਾਂ ਨੂੰ ਦੋ ਡਰੋਨ ਮਿਲੇ, ਜਿਨ੍ਹਾਂ ਨੂੰ ਜ਼ਬਤ ਕਰ ਲਿਆ ਗਿਆ ਹੈ।
ਦੋਵੇਂ ਡਰੋਨ ਚੀਨ ਦੇ ਬਣੇ ਡੀ.ਜੀ.ਆਈ ਮੇਵੀਕ 3 ਕਲਾਸਿਕ ਦੇ ਮਾਡਲ
ਅੰਮ੍ਰਿਤਸਰ ਜ਼ਿਲ੍ਹੇ ਦੇ ਪਿੰਡ ਰਤਨਖੁਰਦ ਵਿੱਚ BSF ਦੇ ਜਵਾਨਾਂ ਨੇ ਪਹਿਲਾ ਡਰੋਨ ਬਰਾਮਦ ਕੀਤਾ। ਜਿਸ ਤੋਂ ਬਾਅਦ ਦੂਜੀ ਘਟਨਾ ਵਿਚ BSF ਦੇ ਜਵਾਨਾਂ ਅਤੇ ਪੰਜਾਬ ਪੁਲਿਸ ਨੇ ਤਰਨਤਾਰਨ ਜ਼ਿਲ੍ਹੇ ਦੇ ਪਿੰਡ ਡੱਲ ਤੋਂ ਇੱਕ ਡਰੋਨ ਬਰਾਮਦ ਕੀਤਾ ਹੈ। ਦੋਵੇਂ ਡਰੋਨ ਚੀਨ ਦੇ ਬਣੇ ਡੀ.ਜੀ.ਆਈ ਮੇਵੀਕ 3 ਕਲਾਸਿਕ ਮਾਡਲ ਦੇ ਹਨ।
ਘਟਨਾ ਦੇ ਸਬੰਧ ਵਿੱਚ BSF ਦੇ ਹਮਰੁਤਬਾ ਨੂੰ ਸੂਚਿਤ ਕੀਤਾ ਗਿਆ ਸੀ ਅਤੇ ਇੱਕ ਸੰਯੁਕਤ ਤਲਾਸ਼ੀ ਮੁਹਿੰਮ ਚਲਾਈ ਗਈ ਸੀ ਤਾਂ ਕਿ ਨਸ਼ਾ ਬਰਾਮਦ ਕੀਤਾ ਜਾ ਸਕੇ, ਪਰ ਕੁਝ ਵੀ ਸ਼ੱਕੀ ਨਹੀਂ ਮਿਲਿਆ। ਪੁਲਿਸ ਡਰੋਨ ਗਤੀਵਿਧੀ ਵਿੱਚ ਸ਼ਾਮਲ ਮੁਲਜ਼ਮਾਂ ਦਾ ਪਤਾ ਲਗਾਉਣ ਲਈ ਖੁਫੀਆ ਅਤੇ ਵਿਗਿਆਨਕ ਜਾਂਚ ਕਰ ਰਹੀ ਹੈ।