ਕੀਰਤਪੁਰ ਸਾਹਿਬ-ਮਨਾਲੀ ਨੈਸ਼ਨਲ ਹਾਈਵੇ ‘ਤੇ ਵਾਪਰਿਆ ਵੱਡਾ ਹਾਦਸਾ, ਟਰੱਕ ਨੇ 5 ਗੱਡੀਆਂ ਨੂੰ ਦਰੜਿਆ || Today News

0
248
A major accident occurred on the Kiratpur Sahib-Manali National Highway, a truck crushed 5 vehicles

ਕੀਰਤਪੁਰ ਸਾਹਿਬ-ਮਨਾਲੀ ਨੈਸ਼ਨਲ ਹਾਈਵੇ ‘ਤੇ ਵਾਪਰਿਆ ਵੱਡਾ ਹਾਦਸਾ, ਟਰੱਕ ਨੇ 5 ਗੱਡੀਆਂ ਨੂੰ ਦਰੜਿਆ

ਆਏ ਦਿਨ ਦੇਸ਼ ਭਰ ਵਿੱਚ ਸੜਕ ਹਾਦਸੇ ਵੱਧਦੇ ਹੀ ਜਾ ਰਹੇ ਹਨ | ਅਜਿਹਾ ਹੀ ਇੱਕ ਹੋਰ ਭਾਣਾ ਵਾਪਰ ਗਿਆ ਹੈ ਜਿੱਥੇ ਕਿ ਕੀਰਤਪੁਰ ਸਾਹਿਬ – ਮਨਾਲੀ ਨੈਸ਼ਨਲ ਹਾਈਵੇ ਤੇ ਅੱਜ ਵੱਡਾ ਹਾਦਸਾ ਵਾਪਰ ਗਿਆ ਹੈ | ਜਿਸ ‘ਚ ਇੱਕ ਟਰੱਕ ਨੇ ਅੱਗੇ ਖੜੀਆਂ 5 ਗੱਡੀਆਂ ਨੂੰ ਦਰੜ ਦਿੱਤਾ | ਦਰਅਸਲ , ਟੋਲ ਪਲਾਜ਼ਾ ਤੇ ਪਰਚੀਆਂ ਕਟਵਾਉਣ ਦੇ ਲਈ ਗੱਡੀਆਂ ਦੀਆਂ ਲੰਬੀਆਂ ਲਾਈਨਾਂ ਲੱਗੀਆਂ ਸਨ। ਇਸ ਦੌਰਾਨ ਹਿਮਾਚਲ ਵਾਲੇ ਪਾਸੇ ਤੋਂ ਆ ਰਹੇ ਇੱਕ ਟਰੱਕ ਨੇ ਆਪਣੇ ਅੱਗੇ ਖੜੀਆਂ ਪੰਜ ਗੱਡੀਆਂ ਨੂੰ ਬੁਰੇ ਤਰੀਕੇ ਨਾਲ ਦਰੜ ਦਿੱਤਾ | ਜਿਸ ਨਾਲ ਇਸ ਹਾਦਸੇ ‘ਚ ਇੱਕ ਵਿਅਕਤੀ ਦੀ ਮੌਕੇ ‘ਤੇ ਦਰਦਨਾਕ ਮੌਤ ਹੋ ਗਈ।

ਜ਼ਖਮੀਆਂ ਨੂੰ ਗੱਡੀਆਂ ‘ਚੋਂ ਕਾਫੀ ਮੁਸ਼ਕਲਾਂ ਨਾਲ ਕੱਢਿਆ ਗਿਆ ਬਾਹਰ

ਦੱਸਿਆ ਜਾ ਰਿਹਾ ਹੈ ਕਿ ਹਾਦਸਾ ਇੰਨਾ ਭਿਆਨਕ ਸੀ ਕਿ ਮਰਨ ਵਾਲੇ ਵਿਅਕਤੀ ਦਾ ਸਰੀਰ ਦੋ ਟੁਕੜਿਆਂ ਵਿੱਚ ਕੱਟਿਆ ਗਿਆ | ਉੱਥੇ ਹੀ ਕਾਰਾਂ ਬਹੁਤ ਹੀ ਬੁਰੇ ਤਰੀਕੇ ਨਾਲ ਨੁਕਸਾਨੀਆਂ ਗਈਆਂ। ਇਸ ਭਿਆਨਕ ਹਾਦਸੇ ਦੀ ਸੂਚਨਾ ਮਿਲਦੇ ਹੀ ਸਥਾਨਕ ਲੋਕ ਵੱਡੀ ਗਿਣਤੀ ਦੇ ਵਿੱਚ ਮੌਕੇ ਤੇ ਪਹੁੰਚੇ, ਜਿਨਾਂ ਵੱਲੋਂ ਰਾਹਤ ਕਾਰਜ ਕੀਤੇ ਗਏ।

ਇਹ ਵੀ ਪੜ੍ਹੋ : ਅੱਜ ਸੰਗਰੂਰ ਦੌਰੇ ‘ਤੇ ਹੋਣਗੇ CM ਮਾਨ , ਸ਼ਹੀਦਾਂ ਦੇ ਪਰਿਵਾਰਾਂ ਨੂੰ ਸੌਂਪਣਗੇ 1-1 ਕਰੋੜ ਦਾ ਚੈੱਕ

ਜਿਸ ਤੋਂ ਬਾਅਦ ਸੂਚਨਾ ਮਿਲਦੇ ਹੀ ਕੀਰਤਪੁਰ ਸਾਹਿਬ ਪ੍ਰਸ਼ਾਸਨ ਅਤੇ ਜ਼ਿਲ੍ਹਾ ਬਿਲਾਸਪੁਰ ਨਾਲ ਸੰਬੰਧਿਤ ਪ੍ਰਸ਼ਾਸਨ ਵੀ ਮੌਕੇ ਤੇ ਪਹੁੰਚ ਗਿਆ। ਜ਼ਖਮੀਆਂ ਨੂੰ ਉਹਨਾਂ ਦੀਆਂ ਗੱਡੀਆਂ ‘ਚੋਂ ਕਾਫੀ ਮੁਸ਼ਕਲਾਂ ਨਾਲ ਕੱਢਿਆ ਗਿਆ। ਇਸ ਤੋਂ ਬਾਅਦ ਹਿਮਾਚਲ ਪ੍ਰਦੇਸ਼ ਦੇ ਜ਼ਿਲ੍ਹਾ ਬਿਲਾਸਪੁਰ ਦੇ ਏਮਸ ਹਸਪਤਾਲ ਵਿਖੇ ਇਲਾਜ ਲਈ ਦਾਖ਼ਲ ਕਰਵਾ ਦਿੱਤਾ ਗਿਆ ਹੈ |

 

 

 

LEAVE A REPLY

Please enter your comment!
Please enter your name here