ਟੋਲ ਨਾ ਦੇਣ ਦੇ ਚੱਕਰ ‘ਚ ਮੁਲਾਜ਼ਮ ‘ਤੇ ਹੀ ਚ/ੜ੍ਹਾ ਦਿੱਤੀ ਕਾਰ || Uttar Pradesh News

0
75
In the cycle of not paying toll, the car hit the employee

ਟੋਲ ਨਾ ਦੇਣ ਦੇ ਚੱਕਰ ‘ਚ ਮੁਲਾਜ਼ਮ ‘ਤੇ ਹੀ ਚ/ੜ੍ਹਾ ਦਿੱਤੀ ਕਾਰ

Uttar Pradesh News : ਉੱਤਰ ਪ੍ਰਦੇਸ਼ ਦੇ ਹਾਪੁੜ ਤੋਂ ਇੱਕ ਬਹੁਤ ਹੀ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਕਿ ਇੱਕ ਕਾਰ ਸਵਾਰ ਨੇ ਸਿਰਫ਼ 165 ਰੁਪਏ ਲਈ ਇੱਕ ਟੋਲ ਕਰਮਚਾਰੀ ਨੂੰ ਕੁਚਲ ਦਿੱਤਾ, ਜੋ ਹੁਣ ਜ਼ਿੰਦਗੀ ਅਤੇ ਮੌਤ ਦੀ ਲੜਾਈ ਲੜ ਰਿਹਾ ਹੈ। ਇਸ ਘਟਨਾ ਦੀ ਇਕ ਵੀਡੀਓ ਵੀ ਸੋਸ਼ਲ ਮੀਡੀਆ ‘ਤੇ ਕਾਫੀ ਵਾਇਰਲ ਹੋ ਰਹੀ ਹੈ | ਜਿਸ ‘ਤੇ ਪੁਲਿਸ ਵੱਲੋਂ ਕਾਰਵਾਈ ਕੀਤੀ ਜਾ ਰਹੀ ਹੈ |

ਇਹ ਸਾਰਾ ਮਾਮਲਾ ਹਾਪੁੜ ਦੇ ਛਿਜਰਾਸੀ ਟੋਲ ਪਲਾਜ਼ਾ ਦਾ ਹੈ, ਜਿੱਥੇ ਇੱਕ ਕਾਰ ਨੇ ਟੋਲ ਟੈਕਸ ‘ਤੇ ਤਾਇਨਾਤ ਇੱਕ ਟੋਲ ਕਰਮਚਾਰੀ ਨੂੰ ਕੁਚਲ ਦਿੱਤਾ। ਇਹ ਘਟਨਾ ਦੇਰ ਰਾਤ ਵਾਪਰੀ, ਜਿਸ ਵਿਚ ਟੋਲ ਕਰਮਚਾਰੀ ਬੁਰੀ ਤਰ੍ਹਾਂ ਜ਼ਖਮੀ ਹੋ ਗਿਆ ਅਤੇ ਜਿਸ ਤੋਂ ਬਾਅਦ ਉਸ ਨੂੰ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ।

ਟੋਲ ਕਰਮਚਾਰੀ ਕਰ ਰਿਹਾ ਸੀ ਸੜਕ ਪਾਰ

ਦੱਸਿਆ ਜਾ ਰਿਹਾ ਹੈ ਕਿ ਪਿਲਖੁਵਾ ਥਾਣੇ ਦੇ ਦਿੱਲੀ-ਲਖਨਊ ਹਾਈਵੇਅ ਦੇ ਛਿਜਰਸੀ ਟੋਲ ਪਲਾਜ਼ਾ ‘ਤੇ ਇਕ ਤੇਜ਼ ਰਫਤਾਰ ਕਾਰ ਨੂੰ ਆਉਂਦੇ ਦੇਖਿਆ ਗਿਆ। ਕਾਰ ਨੇ ਟੋਲ ਪਲਾਜ਼ਾ ‘ਤੇ ਰੁਕਣਾ ਸੀ, ਇਸ ਲਈ ਕਾਰ ਨੂੰ ਆਉਂਦੀ ਦੇਖ ਕੇ ਟੋਲ ਕਰਮਚਾਰੀ ਸੜਕ ਪਾਰ ਕਰਨ ਲੱਗ ਪਿਆ ਪਰ ਕਾਰ ਨਹੀਂ ਰੁਕੀ, ਸਗੋਂ ਟੋਲ ਕਰਮਚਾਰੀ ਨੂੰ ਕੁਚਲ ਕੇ ਅੱਗੇ ਵਧ ਗਈ।

ਇਹ ਵੀ ਪੜ੍ਹੋ :ਥੱਪੜ ਵਾਲੀ ਘਟਨਾ ਤੋਂ ਬਾਅਦ ਕੰਗਨਾ ਰਣੌਤ ਦੇ ਸਮਰਥਨ ‘ਚ ਆਏ ਬਾਲੀਵੁੱਡ ਸਿਤਾਰੇ

ਕਾਰ ਦਾ ਟੋਲ ਸਿਰਫ਼ 165 ਰੁਪਏ

ਵੀਡੀਓ ‘ਚ ਦੇਖਿਆ ਜਾ ਸਕਦਾ ਹੈ ਕਿ ਪੀੜਤ ਨੂੰ ਜਲਦਬਾਜ਼ੀ ‘ਚ ਇਲਾਜ ਲਈ ਹਸਪਤਾਲ ‘ਚ ਦਾਖਲ ਕਰਵਾਇਆ ਗਿਆ ਹੈ। ਜਿਸ ਦਾ ਕਿ ਹੁਣ ਇਲਾਜ ਚੱਲ ਰਿਹਾ ਹੈ | ਮਿਲੀ ਜਾਣਕਾਰੀ ਅਨੁਸਾਰ ਇਸ ਟੋਲ ਪਲਾਜ਼ਾ ’ਤੇ ਕਾਰ ਦਾ ਟੋਲ ਸਿਰਫ਼ 165 ਰੁਪਏ ਹੈ। ਇਸ ਪੂਰੀ ਘਟਨਾ ਦੀ ਸੂਚਨਾ ਪੁਲਿਸ ਨੂੰ ਦੇ ਦਿੱਤੀ ਗਈ ਹੈ ,ਜਿਸ ਤੋਂ ਬਾਅਦ ਪੂਰੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ |

 

 

LEAVE A REPLY

Please enter your comment!
Please enter your name here