ਤੀਜੀ ਵਾਰ ਪੁਲਾੜ ‘ਚ ਪਹੁੰਚੀ ਸੁਨੀਤਾ ਵਿਲੀਅਮਸ, ਡਾਂਸ ਕਰਕੇ ਮਨਾਇਆ ਜਸ਼ਨ
Latest News: ਭਾਰਤੀ ਮੂਲ ਦੀ ਪੁਲਾੜ ਯਾਤਰੀ ਸੁਨੀਤਾ ਵਿਲੀਅਮਸ ਜੋ ਪਹਿਲਾਂ ਭਗਵਾਨ ਗਣੇਸ਼ ਦੀ ਮੂਰਤੀ ਤੇ ਭਗਵਤ ਗੀਤਾ ਨੂੰ ਪੁਲਾੜ ਵਿਚ ਲੈ ਜਾ ਚੁੱਕੀ ਹੈ, ਉਸਨੇ ਇਕ ਵਾਰ ਫਿਰ ਤੋਂ ਤੀਜੀ ਵਾਰ ਸਪੇਸ ਵਿਚ ਪਹੁੰਚ ਕੇ ਇਤਿਹਾਸ ਰਚ ਦਿੱਤਾ ਹੈ । ਜਿਸ ਤੋਂ ਬਾਅਦ ਸਪੇਸ ਸਟੇਸ਼ਨ ‘ਤੇ ਪਹੁੰਚ ਕੇ ਉਨ੍ਹਾਂ ਨੇ ਡਾਂਸ ਕਰਕੇ ਇਸ ਦਾ ਜਸ਼ਨ ਮਨਾਇਆ। 59 ਸਾਲ ਦੀ ਸੁਨੀਤਾ ਇਕ ਨਵੇਂ ਚਾਲਕ ਦਲ ਵਾਲੇ ਪੁਲਾੜ ਯਾਨ ਦਾ ਸੰਚਾਲਨ ਤੇ ਪ੍ਰੀਖਣ ਕਰਨ ਵਾਲੀ ਪਹਿਲੀ ਮਹਿਲਾ ਬਣ ਗਈ ਹੈ ।
ਉਡਣ ਵਾਲੇ ਪਹਿਲੇ ਪੁਲਾੜ ਯਾਤਰੀ
ਵਿਲੀਅਮਸ ਤੇ ਵਿਲਮੋਰ ਦਾ ਸਵਾਗਤ ਘੰਟੀ ਵਜਾ ਕੇ ਕੀਤਾ ਗਿਆ, ਜੋ ISS ਦੀ ਇਕ ਪੁਰਾਣੀ ਪ੍ਰੰਪਰਾ ਹੈ। ਸਪੇਸ ਸਟੇਸ਼ਨ ਦੇ ਬਾਕੀ ਮੈਂਬਰਾਂ ਨੂੰ ਇਕ ਪਰਿਵਾਰ ਦੱਸਦੇ ਹੋਏ ਉਨ੍ਹਾਂ ਨੇ ਇੰਨੇ ਸ਼ਾਨਦਾਰ ਸਵਾਗਤ ਲਈ ਉਨ੍ਹਾਂ ਦਾ ਧੰਨਵਾਦ ਕੀਤਾ। ਦੱਸ ਦਈਏ ਕਿ ਵਿਲੀਅਮਸ ਤੇ ਵਿਲਮੋਰ ਸਟਾਰਲਾਈਨਰ ਵਿਚ ਉਡਣ ਵਾਲੇ ਪਹਿਲੇ ਪੁਲਾੜ ਯਾਤਰੀ ਹਨ। ਫਲੋਰਿਡਾ ਦੇ ਕੇਪ ਕੈਨਾਵੇਰਲ ਸਪੇਸ ਫੋਰਸ ਸਟੇਸ਼ਨ ਵਿਚ ਲਾਂਚਿੰਗ ਦੇ ਲਗਭਗ 26 ਘੰਟੇ ਬਾਅਦ ਉੁਨ੍ਹਾਂ ਨੇ ਬੋਇੰਗ ਸਪੇਸਕ੍ਰਾਫਟ ਨੂੰ ਸਫਲਤਾਪੂਰਵਕ ISS ਤੱਕ ਪਹੁੰਚਾ ਦਿੱਤਾ।
ਪੁਲਾੜ ਵਿਚ ਬਿਤਾਉਣਗੇ ਇਕ ਹਫਤਾ
ISS ਦੇ ਰਸਤੇ ਚਾਲਕ ਦਲ ਨੇ ਪੁਲਾੜ ਵਿਚ ਪਹਿਲੀ ਵਾਰ ਸਟਾਰਲਾਈਨਰ ਨੂੰ ਮੈਨੂ੍ਲ ਉਡਾਣ ਸਣੇ ਪ੍ਰੀਖਣਾਂ ਦੀ ਇਕ ਲੜੀ ਪੂਰੀ ਕੀਤੀ। ਧਿਆਨਯੋਗ ਹੈ ਕਿ ਉਹ ਪੁਲਾੜ ਵਿਚ ਲਗਭਗ ਇਕ ਹਫਤਾ ਬਿਤਾਉਣਗੇ ਤੇ ਵੱਖ-ਵੱਖ ਪ੍ਰੀਖਣਾਂ ਵਿਚ ਸਹਾਇਤਾ ਕਰਨਗੇ ਤੇ ਵਿਗਿਆਨਕ ਪ੍ਰਯੋਗ ਕਰਨਗੇ। ਸਟਾਰਲਾਈਨਰ ਤੋਂ ਵਾਪਸ ਧਰਤੀ ‘ਤੇ ਪਰਤਣ ਦੌਰਾਨ ਉਨ੍ਹਾਂ ਦਾ ਸਮੁੰਦਰ ਦੀ ਜਗ੍ਹਾ ਜ਼ਮੀਨ ‘ਤੇ ਉੁਤਰਨ ਦਾ ਪਲਾਨ ਹੈ।
ਇਹ ਵੀ ਪੜ੍ਹੋ :ਕੰਗਨਾ ਰਣੌਤ ਨੂੰ ਥੱਪੜ ਮਾਰਨ ਦੀ ਘਟਨਾ ਤੋਂ ਬਾਅਦ ਕੁਲਵਿੰਦਰ ਕੌਰ ਦਾ ਆਇਆ ਵੱਡਾ ਬਿਆਨ
ਉਡਾਣ ਤੋਂ ਪਹਿਲਾਂ ਘਬਰਾਈ ਹੋਈ ਸੀ ਸੁਨੀਤਾ
ਸੁਨੀਤਾ ਵਿਲੀਅਮਸ ਨੇ ਸਵੀਕਾਰ ਕੀਤਾ ਸੀ ਕਿ ਉਹ ਉਡਾਣ ਤੋਂ ਪਹਿਲਾਂ ਥੋੜ੍ਹੀ ਘਬਰਾਈ ਹੋਈ ਸੀ ਪਰ ਉਸ ਨੇ ਕਿਹਾ ਕਿ ਨਵੇਂ ਪੁਲਾੜ ਯਾਨ ਵਿਚ ਉਡਾਣ ਭਰਨ ਨੂੰ ਲੈ ਕੇ ਉਸ ਨੂੰ ਕੋਈ ਘਬਰਾਹਟ ਨਹੀਂ ਸੀ। ਉਸ ਨੇ ਅੱਗੇ ਕਿਹਾ ਕਿ ਜਦੋਂ ਮੈਂ ISS ‘ਤੇ ਪਹੁੰਚੀ ਤਾਂ ਇੰਝ ਲੱਗਾ ਜਿਵੇਂ ਮੈਂ ਘਰ ਪਰਤ ਆਈ ਹਾਂ। ਵਿਲੀਅਮਸ ਨੇ ਸਟਾਰਲਾਈਨਰ ਨੂੰ ਡਿਜ਼ਾਈਨ ਕਰਨ ਵਿਚ ਮਦਦ ਕੀਤੀ ਹੈ ਜਿਸ ਵਿਚ 7 ਚਾਲਕ ਦਲ ਬੈਠ ਸਕਦੇ ਹਨ।








