ਤੇਜ਼ ਤੂਫਾਨ ਨਾਲ ਡਿੱਗਿਆ ਖੰਭਾ , ਪੱਤਰਕਾਰ ਅਵਿਨਾਸ਼ ਕੰਬੋਜ਼ ਦੀ ਹੋਈ ਮੌ.ਤ
ਬੀਤੀ ਰਾਤ ਆਏ ਤੇਜ਼ ਤੂਫਾਨ ਨੇ ਪੰਜਾਬ ਦੇ ਇੱਕ ਪੱਤਰਕਾਰ ਦੀ ਜਾਨ ਲੈ ਲਈ ਹੈ। ਇਸ ਨਾਲ ਪੱਤਰਕਾਰ ਭਾਈਚਾਰੇ ਨੂੰ ਵੱਡਾ ਸਦਮਾ ਲੱਗਾ ਹੈ। ਪੰਜਾਬ ਭਰ ਵਿੱਚ ਬੀਤੀ ਸ਼ਾਮ ਆਈ ਤੇਜ਼ ਹਨੇਰੀ ਤੇ ਝੱਖੜ ਨਾਲ ਲੋਕਾਂ ਦਾ ਲੱਖਾਂ ਕਰੋੜਾਂ ਦਾ ਨੁਕਸਾਨ ਹੋਇਆ ਉੱਥੇ ਹੀ ਕਈ ਜਾਨਾਂ ਵੀ ਚਲੀ ਗਈਆਂ,,,, ਤੇ ਇਸੇ ਦਰਮਿਆਨ ਪਟਿਆਲਾ ਤੋਂ ਪੱਤਰਕਾਰ ਅਵਿਨਾਸ਼ ਕੰਬੋਜ ਵੀ ਇਸ ਤੇਜ਼ ਹਨੇਰੀ ਝੱਖੜ ਦਾ ਸ਼ਿਕਾਰ ਹੋ ਗਿਆ ।
ਤੇਜ਼ ਹਨੇਰੀ ਝੱਖੜ ਨੇ ਅਬਿਨਾਸ਼ ਕੰਬੋਜ ਦੀ ਜਾਨ ਲੈ ਲਈ ਜਿੱਥੇ ਅਵਿਨਾਸ਼ ਕੰਬੋਜ ਕਈ ਸਾਲਾਂ ਤੋਂ ਪੱਤਰਕਾਰੀ ਦੇ ਖੇਤਰ ਦੇ ਵਿੱਚ ਆਪਣੀਆਂ ਸੇਵਾਵਾਂ ਨਿਭਾ ਰਿਹਾ ਸੀ ਉੱਥੇ ਹੀ ਬੀਤੀ ਰਾਤ ਉਹ ਤੇਜ਼ ਹਨੇਰੀ ਝੱਖੜ ਦੀ ਕਵਰੇਜ ਕਰਨ ਦੇ ਲਈ ਘਰੋਂ ਨਿਕਲਿਆ ਤਾਂ ਜੋ ਉਹ ਲੋਕਾਂ ਨੂੰ ਸੁਚੇਤ ਕਰ ਸਕੇ ਕੀ ਉਹ ਆਪਣੇ ਘਰਾਂ ਤੋਂ ਬਾਹਰ ਨਾ ਨਿਕਲਣ ਪਰ ਕਿਸੇ ਨੂੰ ਕੀ ਪਤਾ ਸੀ ਕੀ ਲੋਕਾਂ ਨੂੰ ਜਾਗਰੂਕ ਕਰਨ ਵਾਲਾ ਪੱਤਰਕਾਰ ਅਵਨਾਸ਼ ਕੰਬੋਜ ਖੁਦ ਇਸ ਦੁਨੀਆਂ ਨੂੰ ਅਲਵਿਦਾ ਕਹਿ ਜਾਵੇਗਾ ।
ਜਾਣਕਾਰੀ ਅਨੁਸਾਰ ਹਨੇਰੀ ਇੰਨੀ ਜ਼ਬਰਦਸਤ ਸੀ ਕਿ ਇੱਕ ਖੰਭਾ ਉਨ੍ਹਾਂ ‘ਤੇ ਡਿੱਗ ਗਿਆ ਤੇ ਉਨ੍ਹਾਂ ਦੇ ਸਿਰ ‘ਚ ਗੰਭੀਰ ਸੱਟ ਲੱਗੀ।ਜਿਸ ਕਾਰਨ ਪੱਤਰਕਾਰ ਅਵਿਨਾਸ ਕੰਬੋਜ਼ ਦੀ ਮੌਤ ਹੋ ਗਈ।ਉਹ ਨਿਊਜ਼ ਏਜੰਸੀ ANI ਦੇ ਪੱਤਰਕਾਰ ਸਨ।ਉਨ੍ਹਾਂ ਦੀ ਮ੍ਰਿਤਕ ਦੇਹ ਰਾਜਿੰਦਰ ਹਸਪਤਾਲ ‘ਚ ਰੱਖੀ ਹੈ। ਹੁਣ ਦੇਖਣਾ ਇਹ ਹੋਵੇਗਾ ਕਿ ਪ੍ਰਸ਼ਾਸਨ ਪੱਤਰਕਾਰ ਦੇ ਪਰਿਵਾਰ ਦੀ ਮਦਦ ਲਈ ਅੱਗੇ ਆਏਗਾ ।