ਦਾਦੀ ਦੀਆਂ ਅਸਥੀਆਂ ਵਹਾਉਣ ਗਏ ਦਰਿਆ ‘ਚ ਡੁੱਬੇ ਤਿੰਨ ਨੌਜਵਾਨ, ਇਕ ਦੀ ਹੋਈ ਮੌ.ਤ || Latest News

0
78
Three youths drowned in the river to wash grandmother's ashes, one died

ਦਾਦੀ ਦੀਆਂ ਅਸਥੀਆਂ ਵਹਾਉਣ ਗਏ ਦਰਿਆ ‘ਚ ਡੁੱਬੇ ਤਿੰਨ ਨੌਜਵਾਨ, ਇਕ ਦੀ ਹੋਈ ਮੌ.ਤ

ਫਰੀਦਾਬਾਦ ਤੋਂ ਇਕ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਕਿ ਦਾਦੀ ਦੀਆਂ ਅਸਥੀਆਂ ਵਹਾਉਣ ਗਏ ਤਿੰਨ ਨੌਜਵਾਨ ਦਰਿਆ ‘ਚ ਡੁੱਬ ਗਏ | ਦਰਅਸਲ , ਇਕ ਪਰਿਵਾਰ ਦੇ 10 ਤੋਂ 12 ਮੈਂਬਰ ਆਪਣੇ ਬਜ਼ੁਰਗ ਦੀਆਂ ਅਸਥੀਆਂ ਤਾਰਨ ਲਈ ਯਮੁਨਾ ਗਏ ਸਨ । ਜਦੋ ਪਰਿਵਾਰ ਦੇ 3 ਨੌਜਵਾਨ ਅਸਥੀਆਂ ਤਾਰਨ ਲਈ ਯਮੁਨਾ ਨਦੀ ਵਿਚ ਵੜੇ | ਜਿਸ ਤੋਂ ਬਾਅਦ ਜਿਵੇਂ ਹੀ ਉਹ ਕੁਝ ਦੂਰੀ ‘ਚ ਗਏ ਤਾਂ ਪਾਣੀ ਵਿਚ ਡੁੱਬਣ ਲੱਗ ਪਏ ।

6 ਘੰਟੇ ਦੀ ਮੁਸ਼ੱਕਤ ਬਾਅਦ ਡੁੱਬੇ ਹੋਏ ਦੀਪਕ ਦੀ ਦੇਹ ਨੂੰ ਕੀਤਾ ਗਿਆ ਬਰਾਮਦ

ਆਸੇ -ਪਾਸੇ ਖੜੇ ਲੋਕਾਂ ਨੇ ਸ਼ੋਰ ਸੁਣ ਕੇ ਉਨ੍ਹਾਂ ਨੂੰ ਬਚਾਉਣ ਲਈ ਯਮੁਨਾ ਵਿਚ ਛਾਲ ਮਾਰ ਦਿੱਤੀ ਜਿਨ੍ਹਾਂ ਵਿਚੋਂ 2 ਨੂੰ ਲੋਕਾਂ ਨੇ ਬਾਹਰ ਕੱਢ ਲਿਆ ਜਦੋਂ ਕਿ ਇਕ ਨੌਜਵਾਨ ਡੂੰਘੇ ਪਾਣੀ ਵਿਚ ਡੁੱਬ ਗਿਆ। ਦਾਦੀ ਦੀਆਂ ਅਸਥੀਆਂ ਨੂੰ ਲੈ ਕੇ ਉਸ ਦੇ ਤਿੰਨ ਪੋਤੇ ਸੁਮਿਤ, ਅਮਿਤ ਤੇ ਦੀਪਕ ਯਮੁਨਾ ਨਦੀ ਵਿਚ ਉਤਰੇ ਸਨ ਪਰ ਕੁਝ ਦੂਰ ਜਾਣ ਦੇ ਬਾਅਦ ਡੁੱਬਣ ਲੱਗੇ। ਸੁਮਿਤ ਤੇ ਅਮਿਤ ਨੂੰ ਤਾਂ ਪਿੰਡ ਵਾਲਿਆਂ ਨੇ ਬਚਾ ਲਿਆ ਪਰ ਦੀਪਕ ਡੂੰਘੇ ਪਾਣੀ ਵਿਚ ਡੁੱਬ ਗਿਆ, ਜਿਸ ਦਾ ਕੁਝ ਪਤਾ ਨਹੀਂ ਲੱਗ ਸਕਿਆ। ਦੀਪਕ ਵਿਆਹੁਤਾ ਸੀ ਜਿਸ ਦੇ ਦੋ ਬੱਚੇ ਹਨ।

ਜਿਸ ਤੋਂ ਬਾਅਦ ਘਟਨਾ ਦੀ ਜਾਣਕਾਰੀ ਮਿਲਣ ਦੇ ਬਾਅਦ ਪੁਲਿਸ ਤੇ NDRF ਦੀ ਟੀਮ ਨੇ ਮੌਕੇ ‘ਤੇ ਪਹੁੰਚ ਕੇ ਡੁੱਬੇ ਹੋਏ ਦੀਪਕ ਦੀ ਭਾਲ ਵਿੱਚ ਲੱਗ ਗਈ | 6 ਘੰਟੇ ਦੀ ਮੁਸ਼ੱਕਤ ਦੇ ਬਾਅਦ ਯਮੁਨਾ ਵਿਚ ਡੁੱਬੇ ਹੋਏ ਦੀਪਕ ਦੀ ਦੇਹ ਨੂੰ ਬਰਾਮਦ ਕਰ ਲਿਆ ਗਿਆ ਹੈ।

LEAVE A REPLY

Please enter your comment!
Please enter your name here