CM ਮਾਨ ਅੱਜ ਲੁਧਿਆਣਾ ‘ਚ ਕਰਨਗੇ ਰੋਡ ਸ਼ੋਅ , ‘ਆਪ’ ਉਮੀਦਵਾਰ ਅਸ਼ੋਕ ਪਰਾਸ਼ਰ ਲਈ ਕਰਨਗੇ ਵੋਟਾਂ ਦੀ ਅਪੀਲ
ਦੇਸ਼ ਭਰ ਵਿੱਚ ਜਿੱਥੇ ਅੱਜ ਪੰਜਵੇਂ ਗੇੜ ਦੀ ਵੋਟਿੰਗ ਚੱਲ ਰਹੀ ਹੈ ਉੱਥੇ ਹੀ ਪੰਜਾਬ ਵਿੱਚ ਵੀ ਪਾਰਟੀਆਂ ਵੱਲੋਂ ਚੋਣਾਂ ਵਿੱਚ ਆਪਣੀ ਜਿੱਤ ਕਾਇਮ ਕਰਨ ਲਈ ਲੋਕਾਂ ਨੂੰ ਵੋਟਾਂ ਲਈ ਅਪੀਲ ਕਰਨ ਲਈ ਰੋਡ ਸ਼ੋਅ ਕੱਢੇ ਜਾ ਰਹੇ ਹਨ | ਇਸੇ ਦੇ ਚੱਲਦਿਆਂ ਆਮ ਆਦਮੀ ਪਾਰਟੀ ਵੀ ਚੋਣਾਂ ਵਿੱਚ ਕਾਫੀ ਸਰਗਰਮ ਦੇਖੀ ਜਾ ਰਹੀ ਹੈ | ਜਿਸਦੇ ਤਹਿਤ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅੱਜ ਲੁਧਿਆਣਾ ਵਿੱਚ ਰੋਡ ਸ਼ੋਅ ਕਰਨਗੇ | ਉਹ ਐਤਵਾਰ ਰਾਤ ਤੋਂ ਹੀ ਲੁਧਿਆਣਾ ਸ਼ਹਿਰ ਵਿੱਚ ਰੁਕੇ ਹੋਏ ਹਨ |
ਇਹ ਵੀ ਪੜ੍ਹੋ :ਛੋਟੇ ਜਿਹੇ ਪਿੰਡ ਦੀ ਕੁੜੀ ਪਹੁੰਚੀ ਕਾਨਸ, ਰੈੱਡ ਕਾਰਪੇਟ ‘ਤੇ ਪਹਿਨੀ ਅਜਿਹੀ ਡ੍ਰੈੱਸ
‘ਆਪ’ ਵਰਕਰਾਂ ਵਿੱਚ ਭਾਰੀ ਉਤਸ਼ਾਹ
ਰੋਡ ਸ਼ੋਅ ਟਿੱਬਾ ਰੋਡ ਤੋਂ ਸ਼ੁਰੂ ਹੋ ਕੇ ਵਿਧਾਇਕ ਦਲਜੀਤ ਸਿੰਘ ਗਰੇਵਾਲ ਭੋਲਾ ਦੇ ਦਫ਼ਤਰ ਤੱਕ ਕੱਢਿਆ ਜਾਵੇਗਾ। ਮਾਨ ਦੀ ਆਮਦ ਤੋਂ ਬਾਅਦ ‘ਆਪ’ ਵਰਕਰਾਂ ਵਿੱਚ ਭਾਰੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ। ਮਾਨ ਦਾ ਲੁਧਿਆਣਾ ਦਾ ਇਹ ਪੰਜਵਾਂ ਚੋਣ ਪ੍ਰਚਾਰ ਦੌਰਾ ਹੈ। ਜਿੱਥੇ ਉਹ ਆਪ ਉਮੀਦਵਾਰ ਅਸ਼ੋਕ ਪਰਾਸ਼ਰ ਪੱਪੀ ਲਈ ਵੋਟਾਂ ਮੰਗਣਗੇ।