ਸਚਿਨ ਤੇਂਦੁਲਕਰ ਦੇ ਬਾਡੀਗਾਰਡ ਨੇ ਸਿਰ ‘ਚ ਗੋਲੀ ਮਾਰ ਕੇ ਆਪਣੀ ਜੀਵਨ ਲੀਲਾ ਕੀਤੀ ਸਮਾਪਤ || Latest News
ਸਚਿਨ ਤੇਂਦੁਲਕਰ ਦੇ ਬਾਡੀਗਾਰਡ ਨੂੰ ਲੈ ਕੇ ਇੱਕ ਬਹੁਤ ਹੀ ਵੱਡੀ ਖਬਰ ਆਈ ਹੈ ਜਿੱਥੇ ਕਿ ਸਚਿਨ ਤੇਂਦੁਲਕਰ ਦੇ ਬਾਡੀਗਾਰਡ ਨੇ ਆਪਣੇ ਸਿਰ ‘ਚ ਗੋਲੀ ਮਾਰ ਕੇ ਖੁਦਖੁਸ਼ੀ ਕਰ ਲਈ ਹੈ | ਦੱਸਿਆ ਜਾ ਰਿਹਾ ਹੈ ਕਿ ਬਾਡੀਗਾਰਡ ਪ੍ਰਕਾਸ਼ ਗੋਵਿੰਦਾ ਕਾਪੜੇ ਜੋ ਕਿ ਜਾਮਨੇਰ ਸ਼ਹਿਰ ਦੇ ਜਲਗਾਓਂ ਰੋਡ ‘ਤੇ ਗਣਪਤੀ ਨਗਰ ‘ਚ ਰਹਿੰਦਾ ਹੈ , ਜਿਸ ਨੇ ਅੱਧੀ ਰਾਤ ਨੂੰ ਆਪਣੇ ਘਰ ‘ਚ ਸਿਰ ‘ਚ ਗੋਲੀ ਮਾਰ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ।
ਅੱਠ ਦਿਨਾਂ ਲਈ ਆਇਆ ਸੀ ਘਰ
ਮਿਲੀ ਜਾਣਕਾਰੀ ਅਨੁਸਾਰ 37 ਸਾਲਾ ਪ੍ਰਕਾਸ਼ ਕਾਪੜੇ ਨੂੰ ਐਸਆਰਪੀਐਫ ਵਿੱਚ ਭਰਤੀ ਕੀਤਾ ਗਿਆ ਸੀ। ਜਿਸਦੇ ਚੱਲਦਿਆਂ ਉਹ ਮੁੰਬਈ ਵਿੱਚ ਸਚਿਨ ਤੇਂਦੁਲਕਰ ਦੇ ਬਾਡੀਗਾਰਡ ਵਜੋਂ ਡਿਊਟੀ ‘ਤੇ ਸਨ। ਕਾਪੜੇ ਅੱਠ ਦਿਨਾਂ ਲਈ ਮੁੰਬਈ ਤੋਂ ਗਣਪਤੀ ਨਗਰ, ਜਾਮਨੇਰ ਸਥਿਤ ਆਪਣੇ ਘਰ ਆਇਆ ਸੀ। ਜਿਸ ਤੋਂ ਬਾਅਦ ਮੰਗਲਵਾਰ ਰਾਤ ਕਰੀਬ 1 ਵਜੇ ਪ੍ਰਕਾਸ਼ ਕਾਪੜੇ ਨੇ ਆਪਣੇ ਘਰ ‘ਚ ਸਿਰ ‘ਚ ਗੋਲੀ ਮਾਰ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ |
ਇਹ ਵੀ ਪੜ੍ਹੋ :ਰਾਖੀ ਸਾਵੰਤ ਨੂੰ ਹੋਇਆ ਕੈਂਸਰ ! ਐਕਸ ਪਤੀ ਨੇ ਕੀਤਾ ਖੁਲਾਸਾ
ਖੁਦਕੁਸ਼ੀ ਦੇ ਕਾਰਨਾਂ ਦਾ ਨਹੀਂ ਲੱਗ ਪਾਇਆ ਪਤਾ
ਉਸ ਸਮੇਂ ਘਰ ਦੇ ਸਾਰੇ ਲੋਕ ਸੌਂ ਰਹੇ ਸਨ। ਗੋਲੀਆਂ ਦੀ ਆਵਾਜ਼ ਸੁਣ ਕੇ ਸਾਰੇ ਤੁਰੰਤ ਉਸ ਦੇ ਕਮਰੇ ਵੱਲ ਭੱਜੇ ਤਾਂ ਪ੍ਰਕਾਸ਼ ਖੂਨ ਨਾਲ ਲੱਥਪੱਥ ਪਿਆ ਸੀ। ਇਸ ਤੋਂ ਬਾਅਦ ਘਟਨਾ ਦੀ ਸੂਚਨਾ ਪੁਲਿਸ ਨੂੰ ਦਿੱਤੀ ਗਈ ਜਿਸਦੇ ਚੱਲਦਿਆਂ ਜਾਮਨੇਰ ਥਾਣੇ ਦੀ ਪੁਲਿਸ ਇੰਸਪੈਕਟਰ ਕਿਰਨ ਸ਼ਿੰਦੇ ਅਤੇ ਉਨ੍ਹਾਂ ਦੀ ਟੀਮ ਮੌਕੇ ‘ਤੇ ਪਹੁੰਚੀ। ਪ੍ਰਕਾਸ਼ ਕਾਪੜੇ ਦੀ ਲਾਸ਼ ਨੂੰ ਪੁਲਿਸ ਵੱਲੋਂ ਪੋਸਟਮਾਰਟਮ ਲਈ ਜਾਮਨੇਰ ਸ਼ਹਿਰ ਦੇ ਉਪ ਜ਼ਿਲਾ ਹਸਪਤਾਲ ਭੇਜ ਦਿੱਤਾ ਗਿਆ। ਹੁਣ ਤੱਕ ਖੁਦਕੁਸ਼ੀ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਪਾਇਆ ਹੈ | ਪੁਲਿਸ ਦਾ ਕਹਿਣਾ ਹੈ ਕਿ ਜਾਂਚ ਕੀਤੀ ਜਾ ਰਹੀ ਹੈ ਅਤੇ ਉਸ ਤੋਂ ਬਾਅਦ ਹੀ ਕਾਰਨ ਸਪੱਸ਼ਟ ਹੋ ਸਕੇਗਾ। ਉਸ ਦੇ ਪਰਿਵਾਰ ਵਿਚ ਮਾਂ, ਪਿਤਾ, ਪਤਨੀ ਅਤੇ 2 ਬੱਚੇ ਹਨ।