ਰਾਖੀ ਸਾਵੰਤ ਨੂੰ ਹੋਇਆ ਕੈਂਸਰ ! ਐਕਸ ਪਤੀ ਨੇ ਕੀਤਾ ਖੁਲਾਸਾ || Entertainment News || Latest News
ਬਾਲੀਵੁੱਡ ਅਦਾਕਾਰਾ ਰਾਖੀ ਸਾਵੰਤ ਨਾਲ ਜੁੜੀ ਵੱਡੀ ਖਬਰ ਸਾਹਮਣੇ ਆ ਰਹੀ ਹੈ | ਜਿੱਥੇ ਕਿ ਰਾਖੀ ਸਾਵੰਤ ਨੂੰ ਕੱਲ੍ਹ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ। ਦਰਅਸਲ , ਅਦਾਕਾਰਾ ਨੂੰ ਪੇਟ ਅਤੇ ਛਾਤੀ ਵਿੱਚ ਦਰਦ ਦੀ ਸ਼ਿਕਾਇਤ ਸੀ। ਜਿਸਦੇ ਚੱਲਦਿਆਂ ਉਨ੍ਹਾਂ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ, ਜਿੱਥੇ ਉਸ ਦਾ ਇਲਾਜ ਚੱਲ ਰਿਹਾ ਹੈ। ਇਸੇ ਦੇ ਵਿਚਕਾਰ ਰਾਖੀ ਸਾਵੰਤ ਨੂੰ ਲੈ ਕੇ ਐਕਸ ਪਤੀ ਰਿਤੇਸ਼ ਰਾਜ ਨੇ ਇੱਕ ਅਹਿਮ ਖੁਲਾਸਾ ਕੀਤਾ ਹੈ। ਰਿਤੇਸ਼ ਰਾਜ ਨੇ ਦੱਸਿਆ ਕਿ ਰਾਖੀ ਸਾਵੰਤ ਨੂੰ ਕੈਂਸਰ ਹੋ ਸਕਦਾ ਹੈ।
ਰਾਖੀ ਸਾਵੰਤ ਦੀ ਬੱਚੇਦਾਨੀ ‘ਚ ਪਾਇਆ ਗਿਆ ਟਿਊਮਰ
ਡਾਕਟਰਾਂ ਵੱਲੋਂ ਅਜੇ ਤੱਕ ਇਸ ਗੱਲ ਦੀ ਪੁਸ਼ਟੀ ਨਹੀਂ ਕੀਤੀ ਗਈ ਹੈ । ਫਿਲਹਾਲ ਟੈਸਟ ਕੀਤੇ ਗਏ ਹਨ , ਜਿਨ੍ਹਾਂ ਦੀ ਰਿਪੋਰਟ ਆਉਣੀ ਅਜੇ ਬਾਕੀ ਹੈ। ਰਿਤੇਸ਼ ਨੇ ਦੱਸਿਆ ਕਿ ਹਸਪਤਾਲ ‘ਚ ਭਰਤੀ ਹੋਣ ਤੋਂ ਬਾਅਦ ਡਾਕਟਰਾਂ ਨੂੰ ਪਤਾ ਲੱਗਾ ਕਿ ਰਾਖੀ ਸਾਵੰਤ ਦੇ ਬੱਚੇਦਾਨੀ ‘ਚ ਟਿਊਮਰ ਪਾਇਆ ਗਿਆ ਹੈ। ਡਾਕਟਰ ਇਸ ਦੀ ਜਾਂਚ ਕਰ ਰਹੇ ਹਨ। ਸ਼ੁਰੂਆਤੀ ਜਾਂਚ ਤੋਂ ਪਤਾ ਚੱਲ ਰਿਹਾ ਹੈ ਕਿ ਰਾਖੀ ਸਾਵੰਤ ਕੈਂਸਰ ਤੋਂ ਪੀੜਤ ਹੋ ਸਕਦੀ ਹੈ। ਹਾਲਾਂਕਿ ਡਾਕਟਰ ਅਜੇ ਵੀ ਇਸਦੀ ਜਾਂਚ ਕਰ ਰਹੇ ਹਨ। ਡਾਕਟਰਾਂ ਵੱਲੋਂ ਅਜੇ ਤੱਕ ਇਸ ਦੀ ਕੋਈ ਪੁਸ਼ਟੀ ਨਹੀਂ ਕੀਤੀ ਗਈ ਹੈ।
ਇਹ ਵੀ ਪੜ੍ਹੋ : 30 ਸਾਲ ਪਹਿਲਾਂ ਮਰ ਚੁੱਕੀ ਧੀ ਲਈ ਪਰਿਵਾਰ ਲੱਭ ਰਿਹਾ ਲਾੜਾ , ਜਾਣੋ ਹੁਣ ਕਿਉਂ ਕਰਵਾਇਆ ਵਿਆਹ
ਹਸਪਤਾਲ ਦੇ ਬੈੱਡ ਤੋਂ ਉਨ੍ਹਾਂ ਦੀਆਂ ਫੋਟੋਆਂ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀਆਂ ਹਨ ਜਿਸ ਵਿਚ ਦੇਖਿਆ ਜਾ ਸਕਦਾ ਹੈ ਕਿ ਉਹ ਬੇਹੋਸ਼ ਬਿਸਤਰ ‘ਤੇ ਲੇਟੀ ਹੋਈ ਹੈ। ਇਸ ਨਾਲ ਰਾਖੀ ਸਾਵੰਤ ਦੇ ਫੈਨਸ ਨੂੰ ਵੀ ਝਟਕਾ ਲੱਗਾ ਹੈ। ਰਾਖੀ ਸਾਵੰਤ ਸੋਸ਼ਲ ਮੀਡੀਆ ‘ਤੇ ਕਾਫੀ ਐਕਟਿਵ ਰਹਿੰਦੀ ਹੈ ਤੇ ਆਏ ਦਿਨ ਉਨ੍ਹਾਂ ਦੀਆਂ ਵੀਡੀਓਜ਼ ਸੋਸ਼ਲ ਮੀਡੀਆ ‘ਤੇ ਵਾਇਰਲ ਹੁੰਦੀਆਂ ਰਹਿੰਦੀਆਂ ਹਨ।